ਲਇਓ'' ਇਹ ਸੁਣਦੇ ਹੀ ਪ੍ਰੇਮਣ ਨੇ ਅਕਾਸ਼ ਵੱਲ ਤੱਕ ਕੇ ਕਿਹਾ 'ਆਹਾ ! ਸਾਰੀ ਰਾਤ ਦੀ ਤਪੱਸਯਾ ਕਰਨ ਵਾਲਿਓ। ਤੁਹਾਡੇ ਭਾਗਾਂ ਵਿਚ ਸਭ ਕੁਝ ਹੈ, ਪਰ ਇੱਕ ਗੱਲ ਤੋਂ ਵਾਂਝੇ ਹੋਏ ਹੋ। ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ, ਪਰ ਤੁਸੀਂ ਦੇਖ ਨਹੀਂ ਸਕੋਗੇ, ਸਾਰੀ ਸਿੱਖ ਕੌਮ ਦੀਆਂ ਖੁਸ਼ੀਆਂ ਦਾ ਦਰਸ਼ਨ ਸੂਰਜ ਲਵੇਗਾ, ਪਰ ਤੁਸੀਂ ਨਹੀਂ ਲੈ ਸਕੋਗੇ । ਧੰਨ ਹੈ ਸਤਿਗੁਰੂ !' ਇਹ ਗੱਲ ਸੁਣ ਕੇ ਤਾਰਿਆਂ ਦਾ ਰੰਗ ਫਿੱਕਾ ਪੈ ਗਿਆ, ਰਾਤ ਤ੍ਰਬਕ ਉੱਠੀ, ਅਰ ਇਸ ਭਾਰੀ ਖੁਸ਼ੀ ਤੋਂ ਵਾਂਜੇ ਜਾਣ ਦੀ ਅਕਾਂਖਾ ਵਿਚ ਹੀ ਤਾਰੇ ਪ੍ਰਾਰਬਧ ਦੇ ਪ੍ਰੇਰੇ ਹੋਏ ਗੁੰਮ ਹੁੰਦੇ ਗਏ। ਪਰ ਇਨ੍ਹਾਂ ਵਿਚ ਇਕ ਬੁਢਾ ਤਾਰਾ ਇੱਕ ਅੱਖਾ ਪੁਰਾਣਾ ਵਾਕਬ ਸੀ, ਡੁਬਦਾ ਡੁਬਦਾ ਉਸ ਪ੍ਰੇਮਣ ਨੂੰ ਸੈਨਤਾਂ ਨਾਲ ਸਮਝਾ ਗਿਆ ਕਿ ਹੱਛਾ ਦਿਨ ਦੀ ਮੌਜ ਤਾਂ ਤੁਸੀਂ ਲੁਟੋ ਖਾਂ, ਪਰ ਰਾਤ ਦੀ ਦੀਪਮਾਲਾ ਤੇ ਸ਼ਬਦ ਕੀਰਤਨ, ਸਾਰੀ ਰਾਤ ਦੇ ਜਾਗਣ ਤੇ ਪ੍ਰੇਮੀਆਂ ਦੇ ਉਤਸ਼ਾਹ ਤਾਂ ਅਸੀਂ ਆਣ ਹੀ ਵੇਖਾਂਗੇ । ਦਿਨ ਨੂੰ ਤਾਂ ਪ੍ਰੇਮੀ ਤੇ ਦੇਖਾ ਦੇਖੀ ਵਾਲੇ ਰਲੇ ਮਿਲੇ ਹੋਣਗੇ, ਪਰ ਰਾਤ ਨੂੰ ਨਿਰੋਲ ਪ੍ਰੇਮੀਆਂ ਦੇ ਧੰਨਯਵਾਦ ਨਾਲ ਪੂਰਤ ਹਿਰਦੇ ਹੀ ਉਸ ਕਲਗੀਆਂ ਵਾਲੇ ਗੁਰੂ ਦੇ ਗੀਤ ਗਾਉਣਗੇ, ਉਸ ਵੇਲੇ ਦੇ ਅਨੰਦ ਨੂੰ ਤਾਂ ਅਸੀਂ ਦੇਖਾਂਗੇ ਹੀ, ਅਰ ਗੁਰੂ ਮਹਾਰਾਜ ਦੇ ਪ੍ਰੇਮੀਆਂ ਗੁਰ ਪੁਰਬ ਦੇ ਅਨੰਦ ਦਾ ਹਿੱਸਾ ਆਣ ਹੀ ਵੰਡਾਂਵਾਂਗੇ' ਇਸ ਗੱਲ ਨੂੰ ਸਮਝਕੇ ਪ੍ਰੇਮਣ ਮਾਈ ਹੋਰ ਬੀ ਪ੍ਰਸੰਨ ਹੋਈ, ਕਿਉਂਕਿ ਓਹ ਚਾਹੁੰਦੀ ਸੀ ਕਿ ਗੁਰਪੁਰਬ ਦਾ ਹਿੱਸਾ ਸਭ ਕੋਈ ਲਵੇ, ਇਕ ਤਾਰਿਆਂ ਤੇ ਚੰਦ ਦਾ ਉਸ ਨੂੰ ਫਿਕਰ ਸੀ ਕਿ ਏਹ ਵਿਰਵੇ ਰਹਣਗੇ, ਪਰ ਹੁਣ ਤਸੱਲੀ ਹੋ ਗਈ ਕਿ ਇਹ ਬੀ ਖਾਲੀ ਨਹੀ ਰਹਣਗੇ । ਧੰਨ ਪ੍ਰੇਮੀ ! ਤੇ ਧੰਨ ਪ੍ਰੇਮੀਆਂ ਦੇ ਅਨੰਦ ਨੂੰ ਵੰਡਕੇ ਭੋਗਣ ਦਾ ਸੁਭਾਵ !
੨. ਗੁਰੂ ਗੋਬਿੰਦ ਸਿੰਘ ਜੀ ਅਦੁਤੀ ਹੈਂ !
ਸ੍ਵਾਮੀ ਦਯਾ ਨੰਦ ਆਰੀਆਂ ਦੇ ਆਗੂ ਨੇ ਅਪਨੀ ਪੁਸਤਕ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਾਨ ਵਿਚ ਮਾੜੀਆਂ ਬਾਤਾਂ ਕਹੀਆਂ ਹਨ । ਹੁਣ ਇੱਕ ਆਰਯਾ ਨੇ ਕਿਤਾਬ ਲਿਖੀ ਹੈ, ਜਿਸ ਵਿਚ ਦਸਵੇਂ ਗੁਰੂ ਜੀ ਦਾ ਇਤਿਹਾਸ ਹੈ।