ਇਸ ਵਿਚ ਉਸ ਨੇ ਕਈ ਥਾਂ ਗ਼ਲਤੀ ਖਾਧੀ ਹੈ, ਪਰ 'ਸੱਚ' ਉਸ ਪੁਰਖ ਦੀ ਕਲਮ ਵਿਚੋਂ ਜ਼ੋਰ ਦੇ ਦੇ ਕੇ ਨਿਕਲਿਆ ਹੈ, ਅਰ ਬੇਵੱਸਾ ਹੋ ਹੋ ਕੇ ਕਾਗਤ ਪਰ ਆ ਪ੍ਰਗਟ ਹੋਇਆ ਹੈ। ਇਕ ਥਾਂ ਤੇ ਉਸ ਨੇ ਲਿਖਿਆ ਹੈ ਕਿ 'ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਰਾਮ ਚੰਦ੍ਰ, ਕ੍ਰਿਸ਼ਨ, ਰਾਮਾਨੁਜ, ਸ਼ੰਕਰਾ ਚਾਰਜ, ਮਹੰਮਦ ਆਦਿ ਬਹੁਤ ਨੀਵੇਂ ਸਨ, ਇਨ੍ਹਾਂ ਸਭਨਾਂ ਦੇ ਪਾਸ ਵਸੀਲੇ ਸਨ ਅਰ ਸਾਰੇ ਕੋਈ ਨਾਂ ਕੋਈ ਹੋਰ ਕਾਰਣ ਨੂੰ ਲੈ ਕੇ ਕੰਮ ਕਰਦੇ ਸਨ, ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਕਿਸੇ (ਸੰਸਾਰਕ) ਵਸੀਲੇ ਤੇ ਸਾਧਨ ਤੋਂ ਬਿਨਾਂ ਕੇਵਲ ਪਰਜਾ ਦੇ ਭਲੇ ਦੀ ਖਾਤਰ ਸੁਖਾਂ ਨੂੰ ਛੱਡ ਕੇ ਮੈਦਾਨ ਵਿੱਚ ਨਿਕਲੇ ਅਰ ਦੇਸ਼ ਉਤੇ ਉਪਕਾਰ ਕੀਤੇ'' ਇਸ ਪੋਥੀ ਦੇ ਲਿਖਣ ਵਾਲੇ ਨੇ ਇਥੋਂ ਤਕ ਸਿੱਧ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਤੁਲਤਾ ਰੱਖਣ ਵਾਲਾ ਬਹਾਦਰ, ਆਪਣੀ ਕੌਮ ਅਰ ਦੇਸ ਪੁਰ ਸੱਚੀ ਕੁਰਬਾਨੀ ਕਰਨ ਵਾਲਾ ਕਿਸੇ ਦੇਸ਼ ਵਿੱਚ ਅੱਜ ਤੱਕ ਕੋਈ ਨਹੀਂ ਹੋਇਆ, ਅਰ ਅਚਰਜ ਇਹ ਕਿ ਜਿਸ ਹਿੰਦੂ ਕੌਮ ਨੂੰ ਉਨ੍ਹਾਂ ਦੇ ਜੀਵਨ ਤੋਂ ਲਾਭ ਪਹੁੰਚਾ ਓਹ ਉਨ੍ਹਾਂ ਦੀ ਮਦਦ ਤੋਂ ਹੀ ਨਸਦੀ ਨਹੀਂ ਸੀ, ਸਗੋਂ ਵੈਰੀਆਂ ਨਾਲ ਰਲ ਕੇ ਖੇਦ ਦੇਂਦੀ ਸੀ, ਪਰ ਓਹ ਸਚੇ ਦੇਸ਼ ਹਿਤੈਸ਼ੀ ਉਪਕਾਰ ਕਰਦੇ ਸਨ। ਇਸ ਨੇ ਸਿੱਧ ਕੀਤਾ ਕਿ ਓਹ ਕੇਵਲ ਪਰਜਾ ਦੀ ਰਖਯਾ ਹਿੱਤ ਐਨੇ ਕਸ਼ਟਾਂ ਦਾ ਸਾਹਮਣਾਂ ਕਰਦੇ ਰਹੇ । ਫੇਰ ਇਸ ਨੇ ਸਿੱਧ ਕੀਤਾ ਹੈ ਕਿ ਜੋ ਸਿੱਖ ਜੰਞ ਪਹਨਦੇ ਹਨ ਓਹ ਆਪਣੇ ਆਪ ਨੂੰ ਸ਼ੂਦਰ ਬਨਾਂਦੇ ਹਨ, ਇਹ ਕਹਣਾਂ ਕਿ ਦਸਵੇਂ ਪਾਤਸ਼ਾਹ ਨੇ ਜਨੇਊ ਪਹਨਾਯਾ, ਗੁਰੂ ਸਾਹਿਬ ਦੇ ਆਸ਼ੇ ਦੇ ਵਿਰੁਧ ਹੈ, ਕਿਉਂਕਿ ਅੰਮ੍ਰਿਤ ਇਨ੍ਹਾਂ ਨੂੰ ਖਾਲਸਾ ਬਨਾਂਦਾ ਹੈ, ਖਾਲਸਾ ਹੋ ਕੇ ਫੇਰ ਹੋਰ ਚਿੰਨ੍ਹਾਂ ਦੀ ਲੋੜ ਨਹੀ। ਖੈਰ ! ਸਾਡਾ ਤਾਤਪਰਜ ਇਹ ਹੈ ਕਿ ਦੇਖੋ ਜੋ ਲੋਕ ਸਿੱਖਾਂ ਦੇ ਹਮਦਰਦ ਨਹੀਂ ਅਰ ਜਿਨ੍ਹਾਂ ਨੇ ਕਈ ਸਿੱਖਾਂ ਨੂੰ ਕੇਸਾਂ ਤੋਂ ਰਹਤ ਕਰਾ ਕੇ ਫ਼ਖ਼ਰ ਕੀਤਾ ਉਨ੍ਹਾਂ ਵਿਚੋਂ ਹੀ ਇਕ ਮੁਅੱਰਖ਼ ਦੀ ਕਲਮ ਨੇ ਕੈਸੇ ਸੱਚੇ ਬਚਨ ਕਹੇ ਹਨ। ਹੁਣ ਤੁਸੀਂ ਸੋਚੋ ਕਿ ਜਦ ਓਪਰੇ ਉਨ੍ਹਾਂ ਦੀ ਏਹ ਤਾਰੀਫ਼ ਕਰਦੇ ਹਨ, ਤਦ ਸਾਨੂੰ ਤੁਹਾਨੂੰ ਉਨ੍ਹਾਂ ਦੀ ਕਿੰਨੀ ਵਧੀਕ ਕਦਰ ਕਰਨੀ ਚਾਹੀਦੀ ਹੈ ? ਸਾਡੇ ਵਿਚ ਅਨੇਕਾਂ ਸਿੱਖ ਐਸੇ ਹਨ ਜੋ ਇਹ ਗੱਲ ਨਹੀ ਮੰਨਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਕੀਤੀ। ਕਈ ਕੁਸੰਗਤ ਦੇ ਪੱਟੇ ਐਸੇ ਹਨ ਜੋ ਗੁਰੂ ਨਾਨਕ