

ਮੈਂ ਦੱਸਾਂਗਾ ਸਭ, ਜਾਨ ਬਖਸ਼ੀ ਕਰਾਓ।
ਰਾਜਾ-ਡਰੋ ਨਾ ਡਰੋ ਨਾ, ਮੈਂ ਜਾਂ ਬਖਸ਼ ਕੀਤੀ।
ਕਹੋ ਹਾਲ ਸਾਰਾ, ਜੋ ਸਿਰ ਓਸ ਬੀਤੀ।
ਸੈਨਾਂਪਤ-
ਹੈ ਰੋਗ ਲੱਗਾ ਪ੍ਰੇਮ ਵਾਲਾ ਮੀਰ ਰੋਗੀ ਹੋ ਗਿਆ।
ਮੈਂ ਕਈ ਦਾਰੂ ਕਰ ਰਿਹਾ ਕੋਈ ਨ ਕਾਰੀ ਹੈ ਪਿਆ ।
ਹੈ ਰੂਪ ਕਲਗੀ ਵਾਲੜਾ ਵਿਚ ਦੁਨ ਸਾਡੀ ਆ ਰਿਹਾ,
ਓ ਤੀਰ ਮਾਰੇ ਸ਼ਬਦ ਦੇ, ਚੱਖੇ ਤੇ ਬਚਣਾ ਫਿਰ ਕਿਹਾ ?
ਓ ਮੀਰ ਮਾਰ ਸ਼ਿਕਾਰ ਸੀ ਸੁ ਸ਼ਿਕਾਰ ਆਪਹਿ ਹੋ ਗਿਆ,
ਨਿਤ ਤੜਫਦਾ ਹੈ ਵਿਲਕਦਾ ਹੈ। ਖਿਨ ਹੱਸਦਾ, ਖਿਨਰੋ ਪਿਆ
ਰਾਜਾ-
ਸਦਾ ਦੇ ਦੁੱਖ ਹੁਣ ਸਾਨੂੰ, ਦਏ ਹੈ ਕਲਗੀਆਂ ਵਾਲਾ,
ਸਦਾ ਖੇਡੇ ਸ਼ਿਕਾਰ ਏ ਹੈ, ਅਪੁੱਠੀ ਖੇਡ ਦੇ ਝਾਲਾ।
ਲੜਾਈ ਕਰ ਥਕੇ, ਹਾਰੇ, ਨਹੀਂ ਕੁਝ ਪੇਸ਼ ਹੈ ਜਾਂਦੀ,
ਕਰਾਂ ਹੁਣ ਜ਼ੋਰ ਮੈਂ ਭਾਰਾ, ਚਲਾਵਾਂ ਵੇਗ ਦਾ ਚਾਲਾ।
ਬੁਲਾਵਾਂ ਬੀਰ ਸਭ ਭਾਈ, ਜੁੜਾਵਾਂ ਧਾਰ ਮੈਂ ਥਾਈ,
ਕਮੱਕ ਮੰਗਾਂ ਮੁਗ਼ਲ ਪਾਸੋਂ, ਮਚਾਵਾਂ ਅੱਤ ਦਾ ਘਾਲਾ।
ਮਿਟੇ ਏਹ ਨਿੱਤ ਦਾ ਝਗੜਾ, ਏ ਵੱਖੀ ਸੂਲ ਬਾਹਰ ਹੋ,
ਪਵੇ ਤਦ ਠੰਢ ਮੈਂ ਸੀਨੇ, ਸਵਾਂ ਸੁਖ ਨੀਂਦ ਲਹ ਪਾਲਾ ।
ਉਧਰ ਜਾਓ, ਹੁਣੇ ਕੋਈ, ਪਕੜ, ਬੰਨ੍ਹ ਮੀਰ ਲੈ ਆਵੋ,
ਸੁਆਰਾਂ ਭੁਗਤ ਮੈਂ ਉਸਦੀ, ਕਰੇ ਫਿਰ ਪ੍ਰੇਮ ਦਾ ਲਾਹਲਾ ।