ਇਸ ਸੁਹਾਵਣੇ ਇਲਾਕੇ ਦੀ ਇਸ ਵਸਦੀ ਨਗਰੀ ਵਿਚ ਅੱਜ ਅਸੀਂ ਇਕ ਪਿਤਾ ਪੁੱਤ੍ਰ ਨੂੰ ਵੇਖ ਰਹੇ ਹਾਂ। ਸੰਝ ਦਾ ਵੇਲਾ ਹੈ, ਪਿਤਾ ਇਕ ਤਖਤ ਪੋਸ਼ ਉਤੇ ਘਰ ਦੇ ਵਿਹੜੇ ਵਿਚ ਬੈਠਾ ਹੈ। ਪੁੱਤ੍ਰ ਬਾਹਰੋਂ ਆਇਆ ਹੈ। ਪੁੱਤ੍ਰ ਨੇ ਆ ਕੇ ਨਿਮਸਕਾਰ ਕੀਤੀ, ਪਰ ਪਿਤਾ ਨੇ ਉੱਤਰ ਨਹੀਂ ਦਿੱਤਾ, ਉਹ ਰਹਿਰਾਸ ਦਾ ਪਾਠ ਕਰ ਰਿਹਾ ਸੀ। ਪੁੱਤ੍ਰ ਪਟੜੀ ਲੈ ਕੇ ਬੈਠ ਗਿਆ ਤੇ ਪਾਠ ਸੁਣਦਾ ਰਿਹਾ। ਭੋਗ ਪਏ ਤੇ ਪਿਤਾ ਨੇ ਅਰਦਾਸ ਕੀਤੀ, ਪੁੱਤ੍ਰ ਨੇ ਸੁਣੀ, ਮਥਾ ਟੇਕਿਆ ਫੇਰ ਬੈਠ ਗਏ ਤੇ ਵਾਰਤਾਲਾਪ ਛਿੜ ਪਈ।
ਪਿਤਾ (ਬਿਸ਼ੰਭਰਦਾਸ) : ਬੇਟਾ ਹੁਣ ਬੀ ਕਿਸੇ ਸਾਧੂ ਨੂੰ ਮਿਲਕੇ ਆਏ ਹੋ?
ਪੁੱਤ੍ਰ (ਹਰਗੋਪਾਲ) : ਹਾਂ ਪਿਤਾ ਜੀ! ਪਰ ਪੱਲੇ ਕੁਛ ਨਹੀਂ ਬੱਝਦਾ। ਛੇਕੜ ਉਹ ਵੈਸ਼ਨਵ ਦੀ ਕ੍ਰਿਆ ਦਿਲ ਨੂੰ ਭਾਉਂਦੀ ਹੈ।
ਪਿਤਾ: ਬੇਟਾ, ਹੋਰ ਫਿਰ ਲਓ, ਕਾਨੇ ਮਿਲਣਗੇ, ਗੰਨੇ ਦੁਰਲਭ, ਮਿਠਾਸ ਨਹੀਂ, ਰਸ ਨਹੀਂ ਕੱਦ ਬੁੱਤ ਡੀਲ ਡੋਲ ਹੈ। ਵੈਸ਼ਨਵ ਦੀ ਬੀ ਕ੍ਰਿਆ ਮਾਤ੍ਰ ਹੈ. ਜੀਵਨ ਕਣੀ ਨਹੀਂ। ਜੀਵਨ ਕਣੀ ਵਾਲਾ ਇਹੋ ਆਪਣਾ ਗੁਰੂ ਘਰ ਹੈ, ਸ੍ਰੀ ਗੁਰੂ ਨਾਨਕ ਦੇਵ ਦਾ ਘਰ, ਜਿਸ ਦੀ ਗੱਦੀ ਤੇ ਇਸ ਵੇਲੇ ਗੋਬਿੰਦ ਰੂਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਿਰਾਜ ਰਹੇ ਹਨ। ਓਹ ਹਨ ਜੀਉਂਦੇ ਜਾਗਦੇ, ਜੀਵਨਾਂ ਦੇ ਮਾਲਕ ਤੇ ਜੀਵਨਾਂ ਦੇ ਦਾਤੇ। ਬੇਟਾ, ਓਹ . ਹਨ ਜਿਨ੍ਹਾਂ ਪਾਸ ਜੀਅਦਾਨ ਵਰਗੀ ਦਾਤ ਦੇ ਭੰਡਾਰ ਭਰੇ ਪਏ ਹਨ ਤੇ ਜਿਸ ਨੂੰ ਓਹ ਦੁਹੀਂ ਚੂਹੀਂ ਹੱਥੀ ਲੁਟਾ ਰਹੇ ਹਨ। ਉਨ੍ਹਾਂ ਦੀ ਸ਼ਰਨ ਲਵੇਂ ਤਾਂ ਤੈਨੂੰ ਪਦਾਰਥ ਲੱਝੇਗਾ। ਹੁਣ ਤਾਂ ਤੈਨੂੰ ਪਦ ਹੀ ਪਦ ਪੱਲੇ. ਪੈਂਦੇ ਹਨ। ਜਿਸ ਨੂੰ ਪਦ ਜਣਾਉਂਦਾ ਹੈ ਉਹ ਸ਼ੈ ਪੱਲੇ ਨਹੀਂ ਬੱਝਦੀ। ਹਾਂ ਉਹ ਸ਼ੈ ਸਚ ਮੁਚ ਹੈ ਕੁਛ ਵਸਤੂ ਵਾਂਙੂ ਅਸਲੀ ਵਜੂਦ ਰੱਖਦੀ ਹੈ। ਉਹ ਹੈਂ ਸਤ੍ਯ ਹੈ, ਉਸਨੂੰ ਮੈਂ ਕਹਿੰਦਾ ਹਾਂ- ਪਦਾਰਥ। ਪਦ ਯਾ ਉਸਦਾ ਅਰਥ ਮਾਤ੍ਰ (ਮਾਇਨੇ ਮਾਤ੍ਰ) ਨਾ, ਪਰ ਉਸ ਪਦ ਦਾ ਵਿਖਯ, ਸਗੋਂ ਜਿਸ ਨੂੰ ਪਦ ਜਣਾਵੇ, ਉਹ ਸਤਯ ਵਸਤੂ ਆਪ। ਇਸ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ । ਸੱਚਾ ਗੁਰੂ ਮੇਰਾ ਗੁਰੂ ਹੈ, ਜਿਸ ਪਾਸ ਪਦ ਹੈ, ਅਰਥ ਹੈ, ਤੇ ਜਿਸਨੂੰ ਪਦ ਤੇ ਅਰਥ ਜਣਾਉਂਦੇ ਹਨ ਨਾਲੇ ਉਸ ਸੱਤਿ ਵਸਤੂ ਨੂੰ ਉਹ ਜਾਣਦਾ ਹੈ ਨਾਲੇ ਉਸ ਸਤਿ ਵਸਤੂ ਨੂੰ ਉਹ ਪ੍ਰਾਪਤ ਹੈ, ਯਾ ਇਉਂ ਕਹੋ ਕਿ ਉਸ ਨੂੰ ਉਹ ਮੱਤਿ ਵਸਤੂ ਸੁਤੇ ਪ੍ਰਾਪਤ ਹੈ। ਫਿਰ ਉਸ ਤਕ ਉਹ ਅਪੜਾ ਸਕਦਾ ਹੈ ਤੇ ਉਸ ਦਾ ਗ੍ਯਾਨ ਦੇ ਸਕਦਾ ਹੈ। ਹਾਂ ਸੱਚਾ ਗੁਰੂ, ਮੇਰਾ ਦੇਵ ਗੁਰੂ, ਨਾਨਕ ਗੁਰੂ ਗੋਬਿੰਦ ਸਿੰਘ