Back ArrowLogo
Info
Profile
ਐਸਾ ਅਰਸ਼ੀ ਗੁਰੂ ਹੈ। ਪੁੱਤ੍ਰ! ਮੇਰੀ ਗਲ ਸੁਣਕੇ ਘਾਬਰੀ ਨਾ, ਮੈ ਪੜ੍ਹਿਆ ਹੋਇਆ ਨਹੀਂ। ਤੂੰ ਪੜ੍ਹਿਆਂ ਦੀ ਸੰਗਤ ਕਰਦਾ ਹੈ, ਖਟ ਸ਼ਾਸਤ੍ਰਾਂ ਦੇ ਪਦ ਪਦਾਰਥਾਂ ਨੂੰ ਸੁਣਦਾ ਹੈ, ਤੂੰ ਕਰੇਂਗਾ ਨ੍ਯਾਯਕਾਂ ਦੇ ਪਦਾਰਥ ਤਾਂ ੧੬ ਹਨ, ਵੈਸ਼ੇਸ਼ਿਕਾ ਦੇ ੭ ਹਨ, ਸਾਯ ਦੀ ਇਸ ਤਰ੍ਹਾਂ ਦੀ ਗਿਣਤੀ ੨੫ ਹੈ. ਪਤੰਜਲੀ ਦੀ ੨੬, ਵੇਦਾਂਤ ਦੀ ਦੋ। ਤੂੰ ਕਹੇਂਗਾ ਕਿ ਇਹ ਮੇਰਾ ਬਾਪੂ ਨਵੀਂ ਗਲ ਕੀਹ ਕਹਿ ਰਿਹਾ ਹੈ! ਨਾ ਸੁਣੀ ਨਾ ਪੜ੍ਹੀ। ਪਰ ਪੁੱਤ੍ਰ! ਮੇਰਾ ਭਾਵ . ਹਰ ਹੈ। ਮੈਨੂੰ ਪਤਾ ਨਹੀਂ ਗੁਰੂ ਘਰ ਵਿਚ ਕਿੰਨੇ ਪਦਾਰਥ ਹਨ, ਪਰ ਮੇਰੀ ਨਜ਼ਰ ਵਿਚ ਨਾਮ ਪਦਾਰਥ ਹੈ। ਮੇਰੇ ਗੁਰੂ ਦੀ ਬਾਣੀ ਨਾਮ ਨੂੰ ਪਦਾਰਥ ਦੱਸਦੀ ਹੈ*। (ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵਲਾਇ।। ਨਾਮੁ ਪਦਾਰਥੁ ਪਾਈਐ ਚਿੰਤਾ ਗਈ ਬਿਲਾਇ।।) ਇਹ ਇਕ ਪਦ ਹੈ* (ਪਦਾਰਥ=ਪਦ+ਅਰਥ): ਪਦ=ਸ਼ਬਦ, ਲਫਜ। ਦਰਜਾ। ਪਦਵੀ। ਅਰਥ=ਮਾਇਨੇ, ਮੁਰਾਦ, ਇੰਦੀਆ, ਕਾਰਣ, ਲਾਭ, ਵਸਤੂ, ਇੰਦ੍ਰੈ ਗ੍ਯਾਨ ਨਾਲ ਜਾਣੀਆਂ ਜਾਣ ਵਾਲੀਆਂ ਵਸਤਾਂ, ਧਨ, ਦੋਲਤ।

ਦਰਸ਼ਨ ਸ਼ਾਸਤ੍ਰਾਂ ਵਿਚ ਪਦਾਰਥਦੀ ਅਕਸਰ ਮੁਰਾਦ ਹੁੰਦੀ ਹੈ:- ਵਿਹਾਰ ਦਾ ਵਿਖਯ। ਬਿਸ਼ੰਭਰ ਪਦਾਰਥ ਤੋਂ ਮੁਰਾਦ ਲੈ ਰਿਹਾ ਹੈ,  ਪਦ, ਉਸਦੇ ਮਾਇਨੇਂ, ਉਸਦੀ ਵੀਚਾਰ ਦਾ ਵਿਖਯ, ਜਿਸਨੂੰ ਇਹ ਜਣਾਉਣ ਉਹ ਵਸਤੂ ਆਪ ਬੀ, ਅਤੇ ਉਸ ਵਸਤੂ ਨੂੰ ਉਹ ਸੱਤਿ ਵਸਤੂ ਬੀ ਕਹਿ ਰਿਹਾ ਹੈ। ਮੁਰਾਦ ਹੈ ਨਾਮ, ਉਸਦਾ ਅਰਥ, ਅਰਥ ਵਿਚ ਭਾਵਨਾ, ਉਸਦੀ ਪ੍ਰਾਪਤੀ ਦਾ ਜਤਨ (ਅਰਥਾਤ ਜਪ, ਸਿਮਰਨ, ਲਿਵ) ਅਤੇ ਉਹ ਆਪ ਜਿਸਦੀ ਪ੍ਰਾਪਤੀ ਕਰਨੀ ਹੈ ਅਰਥਾਤ ਨਾਮੀ । ਨਾਮੀ ਦਾ ਗਯਾਨ ਪ੍ਰਾਪਤੀ ਦੇ ਅੰਤਰਭੂਤ ਹੈ ਕਿਉਂਕਿ ਪ੍ਰਾਪਤੀ ਤੇ 'ਗ੍ਯਾਨ ਇਕਠੇ ਚਲਦੇ ਹਨ। ਪਦਾਰਥ ਦਾ ਅਰਥ ਕੀਮਤ ਕੂਤ ਵਾਲੀ ਵਸਤੂ (ਧਨ ਦੌਲਤ) ਭੀ ਹੈ ਤੇ ਪਦਾਰਥ ਦਾ ਭਾਵ ਵਜੂਦ ਭੀ ਹੈ। ਬਿਸ਼ੰਭਰ ਜਦ ਨਾਮ ਨੂੰ ਪਦਾਰਥ ਕਹਿ ਰਿਹਾ ਹੈ ਤਾਂ ਸਾਰੇ ਭਾਵਾਂ ਨੂੰ ਇਕ ਥਾਂ ਲਿਆ ਹੈ ਤੇ ਉਸਦਾ ਮਤਲਬ ਹੈ ਕਿ ਨਾਮ ਨੂੰ ਨਿਰਾ ਲਫਜ਼ਮਾਤ੍ਰ ਨਾ ਸਮਝ ਲਿਆ ਜਾਵੇ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮ ਵਿਚ ਕਈ ਵੇਰ ਚਾਰ ਪਦਾਰਥਾਂ ਦੀ ਪ੍ਰਾਪਤੀ ਦੱਸੀ ਹੈ। ਓਹ ਧਰਮ ਅਰਥ ਕਾਮ ਮੋਖ ਦੱਸੇ ਹਨ ਯਥਾ: ਧਰਮ, ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ।। ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ।। (ਰਾਮ ਕ: ਮਾ੫)

ਸਾਸਤ੍ਰਾਂ ਵਿਚ ਪਦਾਰਥ ਦਾ ਇਹ ਅਰਥ ਹੈ:-

ਵੀਚਾਰ ਦਾ ਵਿਖ੍ਯ, ਜਿਸਦਾ ਕਿਸੇ ਦਰਸ਼ਨ (ਫਿਲਾਸਫੀ) ਵਿਚ ਪ੍ਰਤਿਪਾਦਨ ਹੋਵੇ ਤੇ ਇਹ ਮੰਨਿਆ ਜਾਂਦਾ ਹੋਵੇ ਕਿ ਇਨ੍ਹਾਂ ਦੇ ਜਾਣਨ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ।), ਇਸ ਪਦ ਵਿਚ ਅਰਥ ਹੈ ਤੇ ਇਸ ਵਿਚ ਉਹ ਹੈ ਕਿ ਜਿਸ ਨੂੰ ਇਹ ਜਣਾਉਂਦਾ ਹੈ, ਤੇ ਉਹ

3 / 26
Previous
Next