ਹਰਿ ਗੁਪਾਲ ਪਿਤਾ ਜੀ ਦੂਰ ਦੀ ਪੰਪ ਹੈ। ਬੜੀ ਹੀ ਦੂਰ ਹੈ। ਸੁਭਾਉ ਸੁਖ ਰਹਿਣਾ ਹੈ। ਹਾਲੇ ਵੈਸ਼ਨਵ ਨਾਲ ਦਿਲ ਪਰਚਿਆ ਹੋਇਆ ਹੈ।
ਪਿਤਾ (ਬਿਸ਼ੰਭਰ ਦਾਸ) : ਬੇਟਾ, ਗੱਲਾਂ ਬਾਤਾਂ, ਹਾਸ ਬਿਲਾਸ, ਕੰਨ ਰਸ, ਮਨ ਰਸ, ਘੜੀ ਦੇ ਪਰਚਾਵੇ ਕੁਛ ਕੁਛ ਦਇਆ, ਸਰੀਰ ਦੀ ਸਫਾਈ ਮਾਤ੍ਰ ਹੈਨ। ਜੀਵਨ ਨਾ ਉਸ ਪਾਸ ਹੈ ਨਾ ਦੇ ਸਕਦਾ ਹੈ। ਹੋਰਨਾਂ ਪਾਸੋਂ ਸੁਣਦਾ ਹੈ ਸ਼ਾਸਤ੍ਰ ਉਕਤੀਆ ਜੋ ਸੰਸੇ ਨੂੰ ਪਾਲ ਰਹੀਆਂ ਹਨ। ਖੇਲਾ, ਪਰਚਾਵੇ ਵਿਦਵੱਤਾ ਦੀ ਘੋਟਾ ਘਾਟੀ ਤਾਂ ਹਰ ਥਾਂ ਮਿਲ ਜਾਂਦੀ ਹੈ। ਮੈਂ ਵਿਦ੍ਯਾ ਤੇ ਸਫਾਈ ਸੱਚ ਦਾ ਵਿਰੋਧੀ ਨਹੀਂ। ਪਰ ਬੇਟਾ! ਵਿਦ੍ਯਾ ਬੀ ਜੀਅਦਾਨ ਪ੍ਰਾਪਤਾਂ ਨੂੰ ਰਸਦਾਇਕ ਹੈ, ਤੇ ਅਪ੍ਰਾਪਤਾਂ ਨੂੰ ਤੀਖਣ ਬੁੱਧੀ ਤੇ ਦਿਮਾਗੀ ਵਾਕਬੀ ਮਾਤ੍ਰ ਦੀ ਦਾਤੀ ਹੈ, ਕਈ ਵੇਰ ਤਾਂ ਇਹ ਜੈਸਾ ਸੁਭਾਵ ਹੋਵੇ ਉਸੇ ਨੂੰ ਤ੍ਰਿੱਖਾ ਕਰ ਦੇਂਦੀ ਹੈ।
ਪੁੱਤ੍ਰ : ਠੀਕ ਕਹਿੰਦੇ ਹੋ, ਪਰ ਉਸ ਗਲ ਦੀ ਮੈਨੂੰ ਸੋਝੀ ਨਹੀਂ, ਉਸ ਵੈਸ਼ਨਵ ਨੂੰ ਮਿਲਿਆ ਘੜੀ ਚੰਗੀ ਲੰਘ ਜਾਂਦੀ ਹੈ। ਹਾਂ ਦਿਲ ਵਿਚ ਸੱਖਣਾਪਨ ਹੈ, ਕੋਈ ਅਤ੍ਰਿਪਤੀ ਹੈ,ਉਹ ਉਥੇ ਗਿਆ ਬੀ ਨਹੀਂ ਭਰ ਹੁੰਦੀ। ਇਸ ਕਰਕੇ ਹਰ ਨਵੇਂ ਆਏ ਸਾਧੂ ਦੇ ਮਗਰ ਉੱਠ ਭੱਜਦਾ ਹਾਂ; ਹਾਂ ਇੰਨਾ ਹੋ ਗਿਆ ਹੈ ਕਿ ਸਾਧੂਆਂ ਦੇ ਉਚਾਰੇ ਸਾਸਤ੍ਰਾਂ ਦੇ ਪਦ ਪਦਾਰਥ ਸਮਝ ਲੈਦਾ ਹਾਂ ਤੇ ਦਿਮਾਗੀ ਸੁਆਦ ਕਈ ਵੇਰ ਆ ਜਾਂਦਾ ਹੈ।
ਪਿਤਾ : ਬੇਟਾ! ਹਾਂ, ਕੋਈ ਸੁਆਦ ਸ਼ਰੀਰ ਦੇ, ਮਨ ਦੇ, ਕੋਈ ਬੁੱਧੀ ਦੇ। ਆਪੇ ਦਾ ਰਸ ਤੇ ਰਾਮ ਰਸ ਵੱਖਰੇ ਰਸ ਹਨ। (ਰਾਮ ਰਸੁ ਪੀਆਰੇ।। ਜਿਹ ਰਸ ਬਿਸਰਿ ਗਏ। ਰਸ ਅਉਰ। । (ਗਉੜੀ ਕਬੀਰ ਜੀ)) (ਹਾਹੁਕਾ ਲੈਕੇ) ਦੂਰ ਕਾਹਦੀ? ਜੀਵਨ ਨਿੱਤ ਨਹੀਂ, ਛਿਨ ਛਿਨ ਕਰਕੇ ਕਾਲ ਜਾ ਰਿਹਾ ਹੈ*। (ਛਿਨੁ ਛਿਨੁ ਕਰਿ ਗਇਓ ਕਾਲੁ।। (ਜੇ ਜਾ: ਮ.੯)). ਛਿਨ ਛਿਨ ਭੁੱਲ ਵਿਚ ਹੈਂ। (ਲੇਖੇ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ। । (ਗਉੜੀ ਬਾ:ਅ:ਮ: ੫)) ਛਿਨ ਛਿਨ ਕਰਕੇ ਉਮਰ ਵਿਹਾ ਰਹੀ ਹੈ*। (ਛਿਨੁ ਛਿਨੁ ਅਉਧ ਬਿਹਾਤੁ ਹੈ।। (ਤਿਲੰ: ਮ.੯)) ਮੌਤ ਦੀ ਛਿਨ ਨੇ ਇਨ੍ਹਾਂ ਜੀਵਨ ਲੜੀ ਦੀਆਂ ਛਿਨਾਂ ਦੇ ਵਿਚ ਅਨਜਾਣੇ ਆ ਜਾਣਾ ਹੈ ਤੇ ਭਾਗਹੀਨ ਲੈ ਟੁਰਨਾ ਹੈ*। (ਨਾਮੁ ਪਦਾਰਥੁ