

ਪਾਂਡਵ ਨਾ ਜਿੱਤਦੇ। ਫਿਰ ਆਪ ਦੇਖ ਲੈ ਕਿ ਦੁਆਰਕਾ ਜਾਕੇ ਆਪ ਨੇ ਆਪਣਾ ਰਾਜ ਬੱਧਾ। ਦੱਸ, ਰਾਜ, ਜੰਗ ਅਖਾੜੇ ਰਚੇ ਬਿਨਾਂ ਤੇ ਮਾਰੇ ਮਰੇ ਬਿਨਾਂ ਬੱਝ ਤੇ ਕਾਯਮ ਰਹਿ ਸਕਦਾ ਹੈ? ਕੀਹ ਸ੍ਰੀ ਕ੍ਰਿਸ਼ਨ ਜੀ ਦਾ ਕਾਲੀ ਨੂੰ ਮਾਰਨਾ ਹਿੰਸਾ ਨਹੀਂ, ਤੇ ਕਾਰਕ ਸਤਿਗੁਰੂ ਜੀ ਦਾ ਜਰਵਾਣਿਆਂ ਨੂੰ ਮਾਰਨਾ ਹਿੰਸਾ ਹੈ? ਪ੍ਰਜਾਦੋਹੀ ਕੰਸ ਦਾ ਬਧ ਅਹਿੰਸਾ ਹੈ ਤੇ ਤੁਰਕ ਜ਼ਾਲਮਾਂ ਤੋਂ ਪਰਜਾ ਦੀ ਰਖ੍ਯਾ ਅਹਿੰਸਾ ਨਹੀਂ? ਅਪਣੇ ਵੈਸ਼ਨਵ ਸੰਤ ਨੂੰ ਪੁੱਛ ਜਾਕੇ ਸਿਸਪਾਲ ਵਾਲੀ ਗਲ ਨੂੰ ਕੀਕੂ ਅਹਿੰਸਾ ਸਿੱਧ ਕਰਦਾ ਹੈ। ਵੈਸ਼ਨਵ ਨੇ ਤੇਰੇ ਕੰਨਾਂ ਵਿਚ ਅਹਿੰਸਾ ਤਾਂ ਫੂਕੀ ਪਰ ਅਹਿੰਸਾ ਦਾ ਲੰਮਾ ਚੌੜਾ ਤੇ ਡੂੰਘਾ ਬੀ ਦੱਸਿਆ? ਮਾਸ ਖਾਓ ਤੇ ਨਾ ਖਾਓ ਦੇ ਝਗੜੇ ਖੜੇ ਕਰਕੇ ਪਰਮਾਰਥ ਤੋਂ ਉਰੇ ਹੀ ਬਹਸ ਤੇ ਵਾਦ ਵਿਚ ਪਾ ਦਿੱਤਾ। ਤੂੰ ਦੱਸ ਮੈਨੂੰ ਕਿ ਵੈਸ਼ਨਵਾਂ ਦੇ ਪੂਜ੍ਯ ਅਵਤਾਰ ਰਜੋ ਗੁਣੀ, ਜੰਗ ਰਚਣ ਵਾਲੇ ਹੈਨ ਕਿ ਨਹੀਂ? ਜੇ ਹੁਣ ਸੂਰੇ ਤੇ ਪੂਰੇ ਅਵਿਤਾਰ ਗੁਰੂ ਨੇ ਜੋ ਗੁਰੂ ਗੋਤੀ ਆਪ ਅਵਤਾਰ ਹਨ, ਕਾਰਕ ਹਨ, ਗੁਰ ਅਵਿਤਾਰ ਹੋਣ ਕਰਕੇ ਅਵਿਤਾਰ ਸ਼ਿਰੋਮਣ ਹਨ, ਜਗਤ ਨੂੰ ਓਪਰੇ ਤੇ ਨਿਰਦਈਆਂ ਦੇ ਰਾਜ ਵਿਚ ਪੀੜਤ ਵੇਖਕੇ ਸੂਰਬੀਰਤਾ ਆਦੀ ਹੈ ਤੇ ਦਬੇਲ ਪ੍ਰਜਾ ਨੂੰ ਉੱਚਯਾਂ ਕਰ ਰਹੇ ਹਨ ਤੇ ਪਾਪ ਰਾਜ ਨੂੰ ਨਾਸ਼ ਕਰਨਾ ਸਿਖਾਇਆ ਹੈਨੇ ਤਾ ਉਪਕਾਰ ਕੀਤਾ ਹੈਨੇ ਕਿ ਅਪਕਾਰ? ਕੀ ਤੂੰ ਯਾ ਤੇਰਾ ਮਿੱਤ੍ਰ ਯਾ ਤੁਸੀਂ ਦੋਏ ਔਰੰਗਜ਼ੇਬ ਦੇ ਵਰਤ ਰਹੇ ਜ਼ੁਲਮ ਨੂੰ ਦੂਰ ਕਰ ਸਕਦੇ ਹੋ? . ਜਿਸ ਬ੍ਰਿਤੀ ਨੂੰ ਤੂੰ ਦੇਵ-ਬ੍ਰਿਤੀ ਸਮਝਦਾ ਹੈ ਉਹ ਕਾਇਰ ਬ੍ਰਿਤੀ ਹੈ। ਕਾਇਰ ਬ੍ਰਿਤੀ ਰੂਹ ਦੀ ਦੁਆਲੇ ਨਿਕਲੀ ਹੋਈ ਵਰਗੀ ਹਾਲਤ ਹੈ ਮਾਨੋ। ਸਰੀਰਕ ਬਲ ਮਾਨਸਿਕ ਬਲ ਜਦ ਹਾਰ ਜਾਣ ਤਾਂ ਸਿਆਣੇ ਲੋਕੀਂ ਕਮਜ਼ੋਰੀ ਛਿਪਾਉਣ ਲਈ ਉਸਨੂੰ ਦਇਆ ਛਿਮਾ, ਦਰ ਗੁਜ਼ਰੀ, ਨਿੰਮ੍ਰਤਾ, ਸਹਿਨਸੀਲਤਾ ਦੇ ਨਾਉਂ ਦੇ ਲੈਂਦੇ ਹਨ। ਤੂੰ ਉਥੇ ਚੰਗੀ ਤਰ੍ਹਾਂ ਤੱਕਣਾ ਸੀ ਕਿ ਕੀਹ ਗੁਰੂ ਜੀ ਨੂੰ ਰਾਜ ਦਾ ਲੋਭ ਹੈ ਅਪਣੇ ਲਈ? ਕੀਹ ਓਹ ਦੂਸਰੇ ਦਾ ਹੱਕ ਖੋਹ ਰਹੇ ਹਨ? ਉਹ ਤਾਂ ਧਰਮਜੁੱਧ ਰਚਾ ਰਹੇ ਹਨ ਕਿ ਗਉ. ਗ੍ਰੀਬ, ਬ੍ਰਾਹਮਣ, ਸਾਧੂ, ਸੰਤ, ਪ੍ਰਜਾ, ਸਭ ਪਰ ਅੱਤਿਆਚਾਰ ਹੋ ਰਿਹਾ ਹੈ, ਇਹ ਦੂਰ ਹੋਵੇ। ਪਹਿਲੇ ਸਤਿਗੁਰੂ ਜੀ ਪਿਆਰ ਨਾਲ, ਉਪਦੇਸ਼ ਨਾਲ, ਸ਼ਾਂਤੀ ਨਾਲ, ਜ਼ੁਲਮ ਸਹਾਰਕੇ, ਸੀਸ ਦੇ ਦੇ ਕੇ ਜ਼ਾਲਮ ਨੂੰ ਵਰਜ ਰਹੇ, ਪਰ ਨਾ ਉਹ ਰੁਕਿਆ ਤੇ ਨਾ ਪ੍ਰਜਾ ਵਿਚ ਸਾਹਸ ਆਇਆ ਹੈ। ਹੁਣ ਗੱਦੀ ਤੇ ਬਿਰਾਜੇ ਗੁਰੂ ਜੀ ਨੇ ਉਸੇ ਦਬੇਲ ਹੋ ਗਈ ਪਰਜਾ ਵਿਚ ਤਾਣ ਭਰ ਦਿੱਤਾ ਹੈ ਅਪਣੇ ਧਰਮ ਦੀ ਆਪਣੀ ਸ਼ਰਮ ਦੀ ਅਪਣੀ ਜਾਨ ਦੀ ਤੇ ਮਾਲ ਦੀ ਰੱਖ੍ਯਾ ਕਰਨ ਦਾ। ਨਾਲੇ ਓਹ ਗੁਰੂ ਗੁਰੂ ਹੈ, ਧਰਮ ਦਾ ਦਾਤਾ ਹੈ, ਜੋਤ ਨਿਰੰਜਨੀ ਹੈ, ਨਾਲੇ ਕਵੀ ਹੈ, ਨਾਲੇ ਜੋਧਾ ਹੈ। ਨਾਲੇ ਕੋਮਲ ਹੈ ਨਾਲੇ ਬਲਵਾਨ ਹੈ। ਉਸਦੀ ਕਰਨੀ ਤੇ ਕਿੰਤੂ ਕਿਉਂ ਉਪਜੇ ਤੈਨੂੰ। ਗੁਰੂ ਕੀ ਬਾਣੀ ਪੜ੍ਹ। ਆਦਿ ਸਤਿਗੁਰੂ ਨੇ ਮਾਸ ਦੇ ਝਗੜੇ ਵਿਚ ਪੈਣ ਵਾਲੇ ਨੂੰ ਮੂਰਖ ਕਿਹਾ ਹੈ। ਤੂੰ ਕਿਉਂ ਮੂਰਖਤਾ ਵਿਚ ਗਿਆ? ਆਦਿ ਸਤਿਗੁਰਾਂ ਫੁਰਮਾਇਆ ਹੈ ਕਿ ਜਿਸਦੇ