Back ArrowLogo
Info
Profile

ਹਮ ਮੂਰਖ ਖੋਟੇ ਮਨ ਕਾਮੀ।

ਕ੍ਰਿਤਘਣ ਕਿਰਪਣ ਲੂਣ ਹਰਾਮੀ।

ਨਾਮ ਗੁਲਾਮ ਨ ਕਰਹਿ ਗੁਲਾਮੀ।

ਤਉ ਕ੍ਰਿਪਾਲ ਆਪ ਹਹੁ ਸ੍ਵਾਮੀ।

ਬਿਰਦ ਗ੍ਰੀਬ ਨਿਵਾਜ ਤੁਮਾਰਾ।

ਨਾਮ ਪਤਿਤ ਪਾਵਨ ਸੁਖਸਾਰਾ।

ਅਧਮ ਉਧਾਰਨਿ ਸਦਾ ਸੁਭਾਉ।

ਪਿਖਉ ਦਾਸ ਕੇ ਦੋਸ਼ ਨ ਕਾਊ।

ਬਿੱਛ ਡਾਲ ਸੂਧਾ ਅਬਿ ਕਰੀਅਹਿ।

ਮੇ ਪਰ ਕਰਨਾ ਦ੍ਰਿਸ਼ਟਿ ਨਿਹਰੀਅਹਿ।। (ਸੂ: ਪ੍ਰ:)

ਸਤਿਗੁਰ ਸੁਣ ਕੇ ਹੱਸੇ ਤੇ ਕਹਿਣ ਲਗੇ- ਬਿਸੰਭਰ ਦਾਸ, ਤੇਰਾ ਪੁਰਾਤਨ ਨੇਹੁੰ ਹੈ, ਉਦਾਸ ਨਾ ਹੋ। ਤੇਰੇ ਪਿਤਾਮਾ ਦਾ ਨਾਮ ਨਾਨੂ ਸੀ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ। ਜਦੋਂ ਸਤਿਗੁਰ ਉਸਦੇ ਘਰ ਠਹਿਰੇ ਸਨ ਤਦੋਂ ਸਤਿਗੁਰ ਜੀ ਨੇ ਵਰ ਦਿੱਤਾ ਸੀ ਕਿ ਦਸਮੇ ਜਾਮੇ ਫੇਰ ਮਿਲਾਗੇ, ਸੋ ਤੇਰਾ ਸਾਡਾ ਮੇਲ ਤਦ ਤੋਂ ਬਣਿਆ ਸੀ। ਹੁਣ ਜੇ ਚਾਹੋ ਸੋ ਪੁੱਛੋ।

ਬਿਸ਼ੰਭਰ ਇਹ ਵਾਕ ਸੁਣ ਕੇ ਚਰਨਾਂ ਤੇ ਢਹਿ ਪਿਆ ਤੇ ਬੋਲਿਆ 'ਹੇ ਗਰੀਬ ਨਿਵਾਜ ਮੇਰੇ ਤੇ ਜੋ ਕ੍ਰਿਪਾ ਹੋਈ ਹੈ ਕਹਿ ਨਹੀਂ ਸਕਦਾ, ਬਾਣੀ ਦਾ ਦਾਨ, ਨਾਮ ਦਾ ਦਾਨ ਐਸੇ ਦਾਨ ਹਨ ਕਿ ਕੀਹ ਕਹਾਂ, ਕੌਣ ਤੁਲਤਾ ਕਰੇ। ਪੁੱਤ੍ਰ ਹੋਰ ਸੰਗਤ ਵਿਚ ਬੈਠਣ ਲਗ ਪਿਆ ਸੀ ਤਾਂ ਮੈਂ ਇਸਨੂੰ ਆਪ ਦੀ ਸ਼ਰਣ ਵਿਚ ਘੱਲਿਆ ਸੀ। ਇਹ ਸ਼ਾਖਾ ਹੈ ਤਾਂ ਮੈਂ ਬ੍ਰਿੱਛ ਦੀ ਹੀ, ਪਰ ਸ਼ਾਖਾ ਵਿੰਗੇ ਪਾਸੇ ਨਿਕਲ ਗਈ ਹੈ, ਸਿੱਧੀ ਕਰ ਲਓ। ਅਸੀਂ ਕਲਜੁਗ ਦੇ ਜੀਵ ਭੁੱਲਣ ਹਾਰ ਹਾਂ। ਇਹ ਡੋਲਦਾ ਸੰਭਲਦਾ ਡੋਲਦਾ ਸੰਭਲਦਾ ਆਪ ਦੀ ਖੁਸ਼ੀ ਲੈ ਕੇ ਏਥੋਂ ਟੁਰਿਆ ਸੀ। ਰਾਹ ਵਿਚ ਫਿਰ ਡੋਲ ਗਿਆ। ਧਿਆਨ ਸਿੰਘ ਜੀ ਜੋ ਮੇਰੇ ਉਪਕਾਰੀ ਹੈਨ, ਇਨ੍ਹਾਂ ਦੇ ਘਰ ਰਾਤ ਰਿਹਾ; ਇਨ੍ਹਾਂ ਨੇ ਢੇਰ ਜਤਨ ਕੀਤਾ ਕਿ ਕਿਵੇਂ ਇਸ ਦਾ ਸਿਦਕ ਖੜੋ ਜਾਵੇ, ਪਰ ਤਿਲਕਣ ਬਾਜ਼ੀ ਹੈ, ਇਹ ਨਾਂ ਸੰਭਲਿਆ। ਫੇਰ ਉਸ ਗੁਰੂ ਕੇ ਪਿਆਰੇ ਨੇ ਗੁਰੂ ਕੇ ਬਚਨ ਦਾ ਅਪਮਾਨ ਨਾ ਸਹਾਰ ਕੇ ਲੋਭੀ ਪੁੱਤ੍ਰ ਨੂੰ ਧਨ ਦੇ ਕੇ ਆਪ ਦਾ ਬਚਨ ਲੈ ਲਿਆ। ਆਪ ਦੇ ਬਚਨ ਅਮੋਘ ਬਾਣ ਹਨ। ਪੁੱਤ੍ਰ ਨੇ ਸਮਝਿਆ ਸੀ ਬਚਨ ਕੇਵਲ ਹਵਾ ਦੇ ਅਵੈਵਾਂ ਦਾ ਜੋੜ ਤੋੜ ਹੈ, ਪਰ ਧਿਆਨ ਸਿੰਘ ਜਾਣਦਾ ਸੀ ਕਿ ਇਹ ਅਮੋਲਕ ਵਸਤੂ ਹੈ, ਜੋ ਸ਼ਕਤੀਮਾਨ ਹੈ, ਇਹ 'ਅਮੁਲ ਫੁਰਮਾਣੁ ਹੈ। ਇਸ ਨੂੰ ਆਪ ਦੇ ਉਸ ਅਮੁਲ ਵਾਕ ਦੀ ਕਦਰ ਪਾਉਣ ਨੇ ਧਨ ਧਾਮ ਤੇ ਧਰਮ ਤ੍ਰੈਹਾਂ ਵਿਚ ਪਰਮ ਸੁਖੀ ਕਰ ਦਿੱਤਾ ਹੈ,

24 / 26
Previous
Next