ਧਿਆਨ ਸਿੰਘ ਨੇ ਬੀ ਸਿਪਾਰਸ਼ ਕੀਤੀ।
ਸਤਿਗੁਰ ਨੇ ਫੁਰਮਾਇਆ- ਬਿਸੰਭਰ ! ਤੂੰ ਸ਼ਰਧਾਲੂ ਸਿੱਖ ਹੈ, ਤੇਰਾ ਪੁੱਤ੍ਰ ਸਿਦਕ ਹੀਨਤਾ ਵਿਚ ਰਿਹਾ ਹੈ, ਹੱਛਾ, ਪਰ ਜਿਵੇਂ ਤੂੰ ਕਿਹਾ ਹੈ ਕਰ ਦਿਆਗੇ ਕੱਲ ਨੂੰ ਆਓ। ਅਗਲੇ ਦਿਨ ਬਿਸੰਭਰ ਜੀ ਪਰਵਾਰ ਸਮੇਤ ਤੇ ਉਪਕਾਰੀ ਧਿਆਨ ਸਿੰਘ ਜੀ ਸਭ ਹਜ਼ੂਰੀ ਵਿਚ ਹਾਜ਼ਰ ਹੋਏ, ਤਾਂ ਸਤਿਗੁਰਾਂ ਨੇ ਕਿਹਾ:- ਹੋ ਬਿਸੰਭਰ ਕੀ ਇੱਛਾ ਹੈ?
ਬਿਸੰਭਰ ਪ੍ਰਭੂ ਜੀ ਪਹਿਲੀ ਬਿਨੇ ਇਹ ਹੈ ਕਿ ਪੁੱਤ੍ਰ ਦੀ ਭੁੱਲ ਕਰਕੇ ਸੰਪਦਾ ਨਾਸ਼ ਹੋਈ ਹੈ, ਘਰ ਵਿਚ ਗ੍ਰੀਬੀ ਆ ਗਈ ਹੈ, ਗੁਜ਼ਰਾਨ ਔਖੀ ਹੋ ਰਹੀ ਹੈ, ਮਿਹਰ ਕਰੋ ਜੋ ਹੱਥ ਖੁੱਲ੍ਹੇ।
ਸਤਿਗੁਰ ਜੀ- ਸੰਪਦਾ ਵਧੇਗੀ। ਜਦੋਂ ਹੁਣ ਦਰਸ਼ਨ ਕਰਕੇ ਘਰ ਜਾਓਗੇ ਤਾਂ ਕੜਾਹ ਪ੍ਰਸਾਦਿ ਕਰਨਾ ਬਸਤ੍ਰ ਛਾਦਿਕੇ, ਆਨੰਦ ਜੀ ਦਾ ਪਾਠ ਕਰਨਾ, ਤ੍ਰੈ ਲਿਖ। ਫਿਰ ਜਪੁ ਸਾਹਿਬ ਪੜ੍ਹਨਾ। ਪੰਜਾ ਸਿੱਖਾਂ ਨੂੰ ਪ੍ਰਸਾਦਿ ਵਰਤਾਵਣਾ। ਇਸ ਸਮੇਂ ਜੋ ਅਰਦਾਸ ਕਰੋ ਸੰਪੂਰਨ ਹੋਇਗੀ।
ਆਖਦੇ ਹਨ ਕਿ ਇਸ ਸਮੇਂ ਗੁਰੂ ਜੀ ਨੇ ਸੋ ਅਰਦਾਸ ਕਰਨ ਦੀ ਜਾਚ ਇਸ ਸਿਦਕੀ ਸਿੱਖ ਨੂੰ ਦੱਸੀ* : (ਸੋ ਸਾਖੀ ਵਿਚ ਗੁ: ਸੂ: ਵਿਚ ਸੌ ਕੁ ਮੌਕੇ ਅਰਦਾਸ ਕਰਨ ਦੇ ਦੱਸੇ ਹਨ। ਅਰਦਾਸਾਂ ਸੌ ਨਹੀਂ ਦਿੱਤੀਆਂ ਨਾਂ ਕੋਈ ਸੌ ਅਰਦਾਸ ਦੀ ਇਬਾਰਤ ਹੈ। ਸੌ ਦੀ ਗਿਣਤੀ ਹੈ, ਸੌ ਮੌਕੇ ਦੱਸੇ ਹਨ ਤੇ ਵਿਚ ਵਿਚ ਕਿਤੇ ਕਿਤੇ ਕੁਈ ਸਤਰ ਐਸੀ ਬੀ ਆ ਜਾਂਦੀ ਹੈ ਜਿਸ ਵਿਚ ਅਰਦਾਸ ਦਾ ਮੁਖਤਸਰ ਜੇਹਾ ਮਜ਼ਮੂਨ ਹੁੰਦਾ ਹੈ।) ਨਾਂ ਕੇਵਲ ਗੁਰੂ ਜੀ ਨੇ ਅਪਣੇ ਪਿਆਰੇ ਸਿੱਖ ਬਿਸੰਭਰ ਨੂੰ ਧੰਨ ਸੰਪਦਾ ਬਖਸ਼ੀ ਸਗੋਂ ਜਗਤ ਬਿਵਹਾਰ ਵਿਚ ਸਦਾ ਈਸ਼੍ਵਰੀਯ ਸਹਾਯਤਾ ਲਈ ਰਾਹ ਦੱਸਿਆ। ਐਉਂ ਹਰ ਸਮੇਂ ਅਰਦਾਸ ਕਰੀਦੀ ਹੈ ਤਾਂ ਵਾਹਿਗੁਰੂ ਸੁਣਦਾ ਹੈ ਤੇ ਮਿਹਰ ਬੀ ਹੋ ਜਾਂਦੀ ਹੈ। ਪਰ ਸਿਦਕ ਦੇ ਬੇੜੇ ਪਾਰ ਹਨ। ਹਰਿਗੁਪਾਲ ਬੀ ਬਖਸ਼ਿਆ ਗਿਆ ਤੇ ਹਰਗੁਪਾਲ ਦੇ ਸਾਰੇ ਪਰਿਵਾਰ ਤੇ ਖੁਸ਼ੀ ਹੋਈ, ਨਾਮ ਪ੍ਰਾਪਤ ਹੋ ਗਿਆ। ਜੋ ਕੁਛ ਅਰਦਾਸਾਂ ਤੇ ਰਹਿਤ ਦੀ ਸ਼ਕਲ ਵਿਚ ਹੋਰ ਵਾਕ ਇਸ ਵੇਲੇ ਖੰਡੇ ਦੀ