ਨਾਕਾ ਬੰਦੀ
ਰਾਤੋ ਰਾਤ ਦੀਵਾਨ ਮੋਹਕਮ ਚੰਦ ਨੇ ਮੁਬਾਰਕ ਹਵੇਲੀ ਦੀਆਂ ਨਾਕਾ ਬੰਦੀਆਂ ਕਰ ਲਈਆਂ। ਦਿਨੇ ਕੋਈ ਬੰਦਾ ਇਜਾਜ਼ਤ ਲੈ ਕੇ ਵੀ ਅੰਦਰ ਨਹੀਂ ਸੀ ਜਾ ਸਕਦਾ ਤੇ ਕੋਈ ਬੰਦਾ ਬਾਹਰ ਆਉਣ ਦਾ ਵੀ ਨਾਂ ਨਹੀਂ ਸੀ ਲੈਂਦਾ। ਕਰੜੀ ਨਾਕਾ ਬੰਦੀ ਸੀ। ਬੁਰਛਿਆਂ ਵਰਗੇ ਸਿਪਾਹੀ। ਕੁੰਢੀਆਂ ਮੁੱਛਾਂ ਵਾਲੇ ਜਵਾਨ। ਖੂੰ-ਖਾਰ ਚਿਹਰੇ। ਛੇ-ਛੇ ਫੁੱਟੇ ਜਵਾਨ। ਵਿਚੋ ਪਠਾਣ ਤੇ ਵਿਚੋ ਸਿੱਖ, ਰਲਵਾਂ ਪਹਿਰਾ ਸੀ। ਇਨ੍ਹਾਂ ਸਾਰਿਆਂ ਦਾ ਰਖਵਾਲਾ ਸ਼ਾਦੀ ਖਾਂ ਕੁਤਵਾਲ ਸੀ।
ਸ਼ਾਹ ਨੂੰ ਉਦੋਂ ਪਤਾ ਲੱਗਾ ਜਦੋਂ ਸ਼ਾਹੀ ਮਸਜਿਦ ਦਾ ਅਮਾਮ ਹਵੇਲੀ ਅੰਦਰ ਨਾ ਆਇਆ। ਨਮਾਜ਼ ਬਿਨਾ ਅਮਾਮੇ ਪੜ੍ਹੀ ਗਈ। ਸੋਚਾਂ ਪਈਆਂ ਮੁਬਾਰਕ ਹਵੇਲੀ ਵਾਲਿਆਂ ਨੂੰ ।
ਹੁਣ ਕੀ ਬਣੂੰ?" ਵਫ਼ਾ ਬੇਗਮ ਦੇ ਬੋਲ ਸਨ।
'ਤੇਰੇ ਈ ਪੁਆੜੇ ਪਾਏ ਹੋਏ ਨੇ। ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੁਲ੍ਹਣਗੀਆਂ। ਖੂਹ 'ਚ ਇੱਟ ਪਈ ਸੁੱਕੀ ਨਹੀਂ ਨਿਕਲਣੀ। ਹੀਰਾ ਤੇ ਹੁਣ ਦੇਣਾ ਈ ਪੈਣੈ। ਭਾਵੇਂ ਅੱਜ ਦੇਈਏ ਤੇ ਭਾਵੇਂ ਕੱਲ੍ਹ। ਹੁਣ ਲਾਰਿਆ ਦਾ ਵੇਲਾ ਲੰਘ ਗਿਆ। ਰਾਤੀਂ ਕਾਚੀ ਸੈਰ ਮੁਹੰਮਦ ਖਾਂ ਨੂੰ ਤਲਬ ਕੀਤਾ ਗਿਐ। ਹੁਣ ਖੰਭਾਂ ਦੀਆਂ ਡਾਰਾਂ ਬਣਨਗੀਆਂ। ਰਾਈ ਦਾ ਪਹਾੜ ਬਣੂੰ। ਮੇਰਾ ਖਿਆਲ ਏ ਕੇ ਤੇਰਾ ਰੁੱਕਾ ਫੜਿਆ ਗਿਐ।' ਸ਼ਾਹ ਸ਼ੁਜਾ ਆਖਣ ਲਗਾ।
'ਇਹਦੇ ਤੇ ਕੋਈ ਨਾਂ ਨਹੀਂ, ਟਿਕਾਣਾ ਨਹੀਂ, ਕੋਈ ਮੁਹਰ ਨਹੀਂ। ਕਿਸ ਲਿਖਿਆ ਏ. ਕਿਹਨੂੰ ਭੇਜਣੈ? ਇਹੋ ਜਿਹੇ ਰੁਕੇ ਦਾ ਕੀ ਏ. ਕੋਈ ਵੀ ਲਿਖ ਸਕਦੈ।' ਵਫ਼ਾ ਬੇਗ਼ਮ ਏਦਾਂ ਆਖਣ ਲਗੀ।
'ਨਾਂ ਦਾ ਹੋਣਾ ਕੋਈ ਜ਼ਰੂਰੀ ਨਹੀਂ। ਮਹਾਰਾਜ ਦਾ ਨਾਂ ਤੇ ਹੈ ਨਾ। ਉਹਦੇ ਬਾਰੇ ਰੁਕਾ ਬੋਲਦਾ ਤੇ ਹੈ ਨਾ। ਲਿਖਿਆ ਸਾਡੇ ਕਾਜ਼ੀ ਦਾ ਤੇ ਹੈ ਨਾ। ਫਿਰ ਸਬੂਤ ਕਾਹਦਾ। ਕਾਜ਼ੀ ਨੂੰ ਚਾਰ ਛਿੱਤਰ ਪਏ ਤੇ ਉਸ ਬਕ ਪੈਣੈ। ਬਣਿਆ ਬਣਾਇਆ ਖੇਲ੍ਹ ਵਿਗੜ ਗਿਆ। ਮਹਾਰਾਜ ਦੀਆਂ ਹੁਣ ਉਹ ਅੱਖਾਂ ਨਹੀਂ ਰਹਿਣਗੀਆਂ। ਸਾਡੀ ਉਹ ਸ਼ਾਨ ਨਹੀਂ ਰਹੀ। ਮਿੱਟੀ 'ਚ ਰੋਲ ਦਿਤੀ ਉਂ ਬਣੀ ਬਣਾਈ ਇਜ਼ੱਤ। ਇਕ ਕਾਜ਼ੀ ਦੇ ਆਖਿਆ ਐਡੀ ਵੱਡੀ. ਪੰਡ ਸਿਰ ਤੇ ਚੁਕ ਲਈ। ਮੁਹੰਮਦ ਅਜ਼ੀਮ ਖਾਂ ਫੌਜਾਂ ਲੈ ਆਇਆ। ਉਸ ਹਮਲਾ ਕਰ ਦਿਤਾ। ਏਥੇ ਕੋਈ ਚੂੜੀਆਂ ਪਾ ਕੇ ਬੈਠੇ ਹੋਏ ਹਨ। ਇਹੋ ਜਿਹੇ ਚਲਿੱਤਰ ਇਨ੍ਹਾਂ ਕਈ ਖਾਧੇ ਪੀਤੇ ਹਨ।' ਸ਼ਾਹ ਸੁਜਾ ਸਲਾਹੀਂ ਪੈਣਾ ਚਾਹੁੰਦਾ ਸੀ ਸ਼ਾਹ ਜ਼ਮਾਨ ਨਾਲ।
ਚਲੇ ਜੋ ਹੋ ਗਿਆ ਉਹਦੇ ਤੇ ਇਹ ਪਾਓ ਤੇ ਅਗੋਂ ਸੱਚੇ। ਮੈਂ ਮਹਾਰਾਜ ਨੂੰ ਆਪ