ਮੁਬਾਰਕ ਹਵੇਲੀ 'ਚ ਕਦਮ ਰਖਦਿਆਂ ਹੀ ਸ਼ਹਿਨਾਈਆਂ ਵੱਜੀਆ। ਨੌਬਤ ਖੜਕੀ। ਤਲਾਵਤੇ ਕੁਰਾਨ ਹੋਈ।
ਸ਼ਾਹ ਜਮਾਨ ਨੇ ਇਸਤਕਬਾਲ ਕੀਤਾ, ਤੇ ਇਕ ਜੜਾਉ ਕੈਂਠਾ ਮਹਾਰਾਜ ਦੇ ਗੱਲ 'ਚ ਪਾਇਆ। ਨਜ਼ਰਾਨਾ ਪੇਸ਼ ਕੀਤਾ ਗਿਆ। ਸ਼ਾਹ ਸੁਜਾ ਤੇ ਬੇਗ਼ਮ ਅੱਡ-ਅੱਡ ਨਜ਼ਰਾਨਾ ਲੈ ਕੇ ਆ ਗਏ। ਬਗਲਗੀਰ ਹੋਏ ਦੋ ਬਾਦਸ਼ਾਹ।
'ਸਰਕਾਰ ਹੀਰਾ।' ਬੇਗ਼ਮ ਵਫਾ ਦੀ ਆਵਾਜ਼ ਸੀ। ਗਲਤੀ ਕੀ ਮੈਂਨੇ, ਮੁਆਫ਼ੀ ਚਾਹਤੀ ਹੂੰ।'
'ਆਪ ਸ਼ਰਮਿੰਦਾ ਨਾ ਕਰੇਂ।"
ਹੀਰਾ ਵੇਖਿਆ ਗਿਆ, ਮਹਾਰਾਜ ਦਾ ਦਿਲ ਹੀਰੇ ਜਿੱਡਾ ਹੋ ਗਿਆ।
'ਸ਼ੁਕਰੀਆ।' ਦੀਵਾਨ ਸਾਹਿਬ ਦੀ ਆਵਾਜ਼ ਉਭਰੀ।
ਬਿਨਾ ਸ਼ੁਕਰੀਏ, ਬਿਨਾ ਅਲਵਿਦਾ ਕਿਹਾ, ਮਹਾਰਾਜ ਹੀਰਾ ਲੈ ਕੇ ਪਰਤ ਆਏ। ਘੋੜੇ ਨੇ ਕਿਲੇ ਵਿਚ ਆ ਕੇ ਦਮ ਲਿਆ।
'ਇਹ ਕੀ?' ਸ਼ਾਹ ਜਮਾਨ ਸੋਚ ਰਿਹਾ ਸੀ।