ਅੱਠ ਪਹਿਰ
ਪਹਿਲਾ ਪਹਿਰ!
ਇਹ ਅੱਠਾਂ ਪਹਿਰਾਂ ਵਿਚ ਵਾਪਰੀ ਇਕ ਕਹਾਣੀ ਏਂ।
ਸ਼ਾਹੀ ਕਿਲੇ ਵਿਚ ਰਾਤੀਂ ਦਰਬਾਰੇ ਖ਼ਾਸ ਦਾ ਜਸ਼ਨ ਹੋਣ ਵਾਲਾ ਸੀ। ਖ਼ਾਸ ਬੰਦੇ ਦੇ ਹਥੀਂ, ਖ਼ਾਸ ਦਾਅਵਤ ਨਾਮਾ ਸ਼ਾਹ ਜ਼ਮਾਨ ਨੂੰ ਭੇਜਿਆ ਗਿਆ। ਏਦਾ ਸਮਝ ਲਓ ਕਿ ਸ਼ਾਹ ਜ਼ਮਾਨ ਦਰਬਾਰ ਦਾ ਖਾਸ ਮਹਿਮਾਨ ਸੀ।
ਸ਼ਾਹ ਨਿਗੱਲਾ ਥੋੜ੍ਹਾ ਸੀ। ਸ਼ਾਹ ਕਿਹੜਾ ਮੂੰਹ ਲੈ ਕੇ ਦਰਬਾਰ 'ਚ ਆਉਂਦਾ। ਲੋਕ ਉਡੀਕ-ਉਡੀਕ ਕੇ ਅੱਕ ਗਏ। ਇਕ ਹਕੀਮ ਆਇਆ ਤੇ ਉਸ ਅਰਜ ਆਣ ਕੀਤੀ। 'ਬਾਹ ਦਰਬਾਰ 'ਚ ਹਾਜ਼ਰ ਹੋਣ ਲਈ ਆ ਰਿਹਾ ਸੀ, ਪੌੜੀਆਂ 'ਚੋਂ ਡਿੱਗ ਪਿਆ, ਗੋਡੇ ਭੱਜ ਗਏ, ਚਪਣੀ ਹਿਲ ਗਈ। ਸ਼ਾਹ ਨਾ ਆ ਸਕੇਗਾ। ਤੁਹਾਨੂੰ ਇਤੰਜਾਰ ਕਰਨੀ ਪਈ ਏ. ਸ਼ਾਹ ਨੇ ਮਾਫੀ ਮੰਗੀ ਏ। ਉਡੀਕ ਮੁੱਕ ਗਈ, ਦਰਬਾਰ ਆਪਣੇ ਜ਼ੋਬਨ 'ਚ ਆ ਗਿਆ।
'ਪੰਜਾਬ ਨੂੰ ਕੈਹਨੂਰ ਹੀਰਾ ਮੁਬਾਰਕ।' ਮਹਾਰਾਜ ਨੇ ਫੁਰਮਾਇਆ।
ਮੀਰ ਮੁਨਸ਼ੀ ਸੋਹਨ ਲਾਲ ਸੂਰੀ ਉਠਿਆ ਤੇ ਤਿੰਨ ਵਾਰ ਝੁਕ ਕੇ ਫ਼ਤਹਿ ਬੁਲਾਈ।
'ਸਰਕਾਰ ਅੱਜ ਖੁਸ਼ੀ ਦਾ ਦਿਨ ਏ. ਕੁਝ ਫੁਰਮਾਨ ਹਨ ਜਿਹੜੇ ਏਸ ਦਿਨ ਲਈ ਸਾਂਭ ਕੇ ਰਖੇ ਸਨ।
'ਪੜ੍ਹ ਕੇ ਸੁਣਾ ਦਿੱਤੇ ਜਾਣ।"
'ਇਕ ਲਖ ਰੁਪਇਆ ਨਕਦ ਕਿਲੇਦਾਰ ਅਟਕ, ਜਹਾਂਦਾਤ ਖਾਂ ਨੂੰ ਦਿਤਾ ਜਾ ਰਿਹੈ ਤੇ ਉਹਦਾ ਸ਼ੁਕਰੀਆ ਸਰਕਾਰ ਅਦਾ ਕਰਦੀ ਏ ਕਿ ਉਸ ਸਾਨੂੰ ਅਟਕ ਦਾ ਕਿਲਾ ਖਿੜੇ ਮਥੇ ਸਾਡੇ ਕਬਜ਼ੇ ਵਿਚ ਦੇ ਦਿੱਤਾ।
'ਹਰੀ ਸਿੰਘ ਨਲੂਏ ਨੂੰ ਕਸ਼ਮੀਰ ਦਾ ਗਵਰਨਰ ਬਣਾ ਦਿਤਾ ਜਾਂਦੈ।
ਅਤਾ ਮੁਹੰਮਦ ਖਾਂ ਨੂੰ ਫਿਰ ਕਸ਼ਮੀਰ ਵਿਚ ਉਸੇ ਦੀ ਜਗੀਰ ਵਿਚ ਭੇਜਿਆ ਜਾਂਦੈ। ਸਾਲ ਦਾ ਲਗਾਨ ਅਤਾ ਮੁਹੰਮਦ ਖਜ਼ਾਨੇ ਵਿਚ ਜਮ੍ਹਾਂ ਕਰਵਾਇਆ ਕਰੇਗਾ।
ਫ਼ਕੀਰ ਅਜ਼ੀਜ਼ੁਦੀਨ ਦੀ ਜਗੀਰ 'ਚ ਇਹ ਵਾਧਾ ਕੀਤਾ ਜਾਂਦੈ ਕਿ ਫ਼ਕੀਰ ਇਕ ਪਲ ਵਿਚ ਜਿੰਨਾ ਘੋੜਾ ਚਾਹੇ ਨਸਾ ਲਏ। ਘੋੜਾ ਜਿੰਨਾ ਘੇਰਾ ਘੇਰ ਲਏਗਾ, ਉਨੀ ਜਗੀਰ