ਇਕ ਹੋਣੀ ਹੋਰ ਵਰਤ ਗਈ, ਚੰਦਾ।
ਹੀਰੇ ਲੈ ਕੇ ਭੱਜ ਗਈ?
ਨਹੀਂ, ਖੂਨ ਹੋ ਗਿਆ ਚੰਦਾ ਦਾ !
ਦੋਵੇਂ ਗੱਲਾਂ ਅਨਹੋਣੀਆਂ ਸਨ, ਪਰ ਦੋਵੇਂ ਹੋ ਗਈਆਂ। ਚੌਥੇ ਪਹਿਰ ਦਾ ਕਾਰਾ ਬਸ ਏਨਾ ਈ ਸੀ ਤੇ ਏਨਾ ਈ ਵਰਤਿਆ। ਪੰਜਵਾਂ ਪਹਿਰ ਲਗਾ। ਇਹ ਵੀ ਉਸੇ ਅਨਵਾਰੇ ਦਾ ਏ।
ਕੋਸ਼ਬ ਵੀ ਜ਼ਖਮੀ ਸੀ, ਬੇ-ਦਮ ਸੀ, ਸਰਹਾਣੇ ਭਾਵੇਂ ਬੈਠੀ ਹੋਈ ਸੀ, ਪਰ ਸਿਲ-ਪੱਥਰ ਪਈ ਹੋਈ ਸੀ। ਹੀਰੇ ਖਿਲਰੇ ਹੋਏ ਸਨ। ਚੰਦਾ ਦੀ ਸਾਰੀ ਜ਼ਿੰਦਗੀ ਦੀ ਮਿਹਨਤ। ਹੀਰੇ ਕੀਮਤੀ, ਦਰਮਿਆਨੇ ਤੇ ਬਹੁਤ ਵਧੀਆ। ਹਰ ਤਰ੍ਹਾਂ ਦੇ ਹੀਰੇ ਖਿਲਰੇ ਹੋਏ ਸਨ ਤੇ ਚੰਦਾ ਦਾ ਚਿਹਰਾ ਮੁਸਕਰਾ ਰਿਹਾ ਸੀ।
ਕੋਸ਼ਬ ਨਾਲ ਕੀ ਵਾਪਰੀ ਇਹ ਵੀ ਪੰਜਵਾਂ ਪਹਿਰ ਈ ਜਾਣਦਾ ਸੀ।
ਹੁਣ ਛੇਵੇਂ ਪਹਿਰ ਦੀ ਕਥਾ ਸੁਣੇ। ਪਹਿਰੇਦਾਰਾਂ ਨੂੰ ਰਿਸ਼ਵਤ ਦਿਤੀ ਜਾਂ ਹੱਥ-ਪੈਰ ਜੋੜੇ ਜਾ ਖੂਬਸੂਰਤ ਔਰਤਾਂ ਦਾ ਲਾਲਚ ਦਿੱਤਾ ਗਿਆ, ਰਬ ਜਾਣੇ! ਮੁਬਾਰਕ ਹਵੇਲੀ ਉਬਾਸੀਆਂ ਲੈਣ ਜੋਗੀ ਰਹਿ ਗਈ ਸੀ। ਖਾਲੀ ਪਿੰਜਰਾ ਬਿਨਾ ਬੁਲਬੁਲ ਤੋਂ।
ਫਰਾਸ਼ ਖਾਨੇ ਵਾਲੇ ਪਾਸਿਓ ਮੁਬਾਰਕ ਹਵੇਲੀ ਦੀ ਕੰਧ ਗਲੀ ਨਾਲ ਲਗਦੀ ਸੀ. ਜਿਹੜੀ ਉਜਾੜ ਭਾਲਦੀ ਸੀ ਹਰ ਵੇਲੇ। ਕੰਧ ਪਾੜੀ ਗਈ।
ਸ਼ਾਹ ਉਸ ਮਘੋਰੇ ਥਾਣੀਂ ਬਾਹਰ ਨਿਕਲਿਆ ਜਿਥੋਂ ਕੰਧ ਪਾਟੀ ਹੋਈ ਸੀ। ਪਹਿਲਾਂ ਮੋਤੀ ਦਰਵਾਜ਼ੇ ਵਲ ਮੂੰਹ ਕੀਤਾ। ਦਰਵਾਜਾ ਖੁਲ੍ਹਾ ਮਿਲੇ ਤੇ ਪੱਤਰਾ ਵਾਚੇ। ਪਰ ਭਾਣਾ ਰਬ ਦਾ ਮਣ ਪੱਕੇ ਦਾ ਜਿੰਦਰਾ ਵਜਾ ਮਥੇ ਲਗਾ। ਡਰਦਿਆਂ ਜਾਨ ਹਵਾ ਹੋਈ-ਹੋਈ .ਸੀ। ਸ਼ਹਿਜ਼ਾਦੇ ਬੱਚੇ ਸਨ, ਨਾਲ ਅੰਨ੍ਹੇ ਭਰਾ ਦੀ ਡੰਗੋਰੀ ਸੀ।
ਮਜ਼ਾਰ ਤੇ ਫਾਤਿਹਾ ਪੜ੍ਹਿਆ, ਅਜ਼ਾਨ ਹੋਈ ਫਜ਼ਰ ਦੀ ਇਹ ਪਹਿਲੀ ਨਮਾਜ਼ ਸੀ। ਨਮਾਜ਼ ਅਦਾ ਕੀਤੀ ਗਈ। ਮੁਰਸ਼ਿਦ ਦਾ ਦਾਮਨ ਫੜਿਆ ਤੇ ਫਿਰ ਚੋਰ ਦੀ ਮਾਂ ਵਾਂਗੂੰ ਰਾਵੀ ਤਰ ਕੇ ਪਾਰ ਹੋਏ।
ਸ਼ਾਹ ਨੇ ਗੁਜਰਾਂਵਾਲੇ ਆ ਕੇ ਦਮ ਲਿਆ। ਗੁਜਰਾਤ ਜਾਣ ਦਾ ਮਨ ਬਣਾ ਰਿਹਾ ਸੀ ।
ਮਹਾਰਾਜ ਨੂੰ ਜਦ ਖਬਰ ਹੋਈ ਬਥੇਰੀਆਂ ਤਲੀਆਂ ਮਲੀਆਂ, ਪਰ ਕੁਝ ਨਾ ਬਣਿਆ। ਅਨ੍ਹੇ ਕੁਤੇ ਹਰਨਾਂ ਮਗਰ। ਉਹ ਸਤਲੁਜ ਦੇ ਕੰਢੇ ਲਭ ਰਹੇ ਸਨ ਸ਼ਾਹ ਨੂੰ। ਨਾ ਸ਼ਾਹ