Back ArrowLogo
Info
Profile
ਮਿਲਿਆ ਤੇ ਨਾ ਸ਼ਾਹ ਦਾ ਪਰਛਾਵਾਂ। ਮੁਬਾਰਕ ਹਵੇਲੀ 'ਚ ਉੱਲੂ ਬੋਲ ਰਹੇ ਸਨ ।

ਸਤਵਾਂ ਪਹਿਰ ਆਣ ਲਗਾ, ਉਹਦਾ ਪਹਿਰਾ ਸ਼ੁਰੂ ਹੋ ਗਿਆ।

ਮੁਬਾਰਕ ਹਵੇਲੀ ਵਿਚੋਂ ਸ਼ਾਹ ਦਾ ਨਸ ਜਾਣਾ ਇਕ ਅਚੰਬਾ ਸੀ, ਇਸ ਲਈ ਕਿ ਮੁਬਾਰਕ ਹਵੇਲੀ ਦੇ ਚੁਗਿਰਦੇ ਪਹਿਰੇ ਸਨ। ਸਿਰਫ਼ ਇਕ ਖ਼ੁਫੀਆ ਰਸਤਾ ਸੀ, ਉਹ ਸਿਰਫ ਚੰਦਾ ਜਾਣਦੀ ਸੀ।

ਇਕ ਰਾਤ ਸ਼ਾਹ ਨੇ ਚੰਦਾ ਨੂੰ ਸਦਿਆ ਤੇ ਦੋ ਹੀਰੇ ਉਸ ਦੀ ਨਜ਼ਰ ਕੀਤੇ ਤੇ ਨਾਲ ਮੁਸਕਰਾ ਕੇ ਆਖਿਆ, 'ਬੇਗਮ ਪਤਾ ਨਹੀਂ ਕਿਸ ਹਾਲ ਵਿਚ ਏ, ਮੇਰਾ ਦਿਲ ਉਦਾਸ ਏ, ਮੁਬਾਰਕ ਹਵੇਲੀ ਵਿਚੋਂ ਚੁਪ-ਚਪੀਤੇ ਕੱਢ ਦੇ, ਬੇਗਮ ਦੀ ਸੁਖ-ਸਾਂਦ ਪੁਛ ਆਵਾਂ ਤੇ ਫਿਰ ਉਸੇ ਰਸਤੇ ਵਾਪਸ ਵੀ ਆ ਜਾਵਾਂ। ਤੇਰੀ ਮਿਹਰਬਾਨੀ ਏਂ। ਜੇ ਕਦੀ ਮੈਂ ਬਾਦਸ਼ਾਹ ਬਣ ਗਿਆ ਤੇ ਤੇਰੀ ਝੋਲੀ ਹੀਰਿਆਂ ਨਾਲ ਭਰ ਦੇਵਾਂਗਾ।'

ਚੰਦਾ ਛੱਤੀ ਪੱਤਣ ਤਰੀ ਹੋਈ ਸੀ, ਆਖਣ ਲਗੀ, 'ਕਲ੍ਹ ਦਸਾਂਗੀ। ਮੇਰਾ ਇਕ ਜਾਨਣ ਵਾਲਾ ਏ ਉਹਨੂੰ ਸਭ ਕੁਝ ਪਤੈ। ਅਜ ਮੈਂ ਉਹਨੂੰ ਹਵੇਲੀ ਵਿਚ ਸਦਾਂਗੀ ਤੇ ਫਿਰ ਤੁਹਾਡੇ ਨਾਲ ਗੱਲ ਕਰਾਂਗੀ।'

'ਚੰਦਾ ਤੂੰ ਸਭ ਕੁਝ ਜਾਣਦੀ ਏਂ। ਹੀਰੇ ਇਕ ਦੋ ਹੋਰ ਲੈ ਲੈ।'

'ਨਹੀਂ ਸਰਕਾਰ, ਮੈਂ ਕੁਝ ਨਹੀਂ ਜਾਣਦੀ। ਜੇ ਮੈਂ ਜਾਣਦੀ ਵੀ ਹਾਂ ਤੇ ਦੱਸਣਾ ਨਹੀਂ।'

'ਸ਼ਾਹ ਸਾਮ੍ਹਣੇ ਗੁਸਤਾਖੀ ਤੇ ਕੋਰਾ ਜਵਾਬ, ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਸ਼ਾਹ ਦਾ ਇਕ ਹਮਾਇਤੀ ਬੋਲ ਪਿਆ।

'ਫੜ ਲਓ, ਇਹਦੀਆਂ ਮੁਸ਼ਕਾਂ ਬੰਨ੍ਹ ਦਿਓ। ਇਹ ਦਸਦੀ ਕਿਦਾਂ ਨਹੀਂ। ਨੌਕਰਾਂ ਬੰਨ੍ਹ ਦਿਤੀ ਚੰਦਾ ਤੇ ਨਾਲ ਲਗਦਿਆਂ ਕੋਸ਼ਬ ਨੂੰ ਵੀ ਰਸੇ ਵਿਚ ਜੂੜ ਦਿਤਾ।

'ਵਗਾਹਤਾ ਖੰਜਰ ਵੱਜਾ ਚੰਦਾ ਦੀ ਹਿੱਕ ਵਿਚ, ਇਕੇ ਖੰਜਰ ਨੇ ਈ ਪਾਰ ਬੁਲਾ ਦਿਤਾ। ਦੂਜਾ ਸਾਹ ਤਕ ਨਾ ਆਇਆ।

'ਤੂੰ ਰਸਤਾ ਦਸ ਦੇਵੇ ਤੇ ਤੇਰੀ ਜਾਨ ਬਖਸ਼ ਦਿਤੀ ਜਾਂਦੀ ਏ, ਕੋਸ਼ਬ ਹੀਰਿਆਂ ਨਾਲ ਤੈਨੂੰ ਵੀ ਨਿਹਾਲ ਕੀਤਾ ਜਾਏਗਾ। ਸ਼ਾਹ ਸ਼ੁਜਾ ਆਖਣ ਲੱਗਾ।

ਹੈਂਟਰ ਸ਼ੂਕਿਆ। ਉਸ ਸੱਪ ਵਾਂਗੂੰ ਵਲੇਵਾ ਖਾਧਾ। ਅਜੇ ਇਕੋ ਈ ਹੈਂਟਰ ਪਿਆ ਸੀ, ਉਸ ਮਾਸ ਦੀ ਬੋਟੀ ਪਿੰਜ ਕੱਢੀ। ਕੌਸ਼ਬ ਡਾਡਾਂ ਮਾਰਨ ਲੱਗ ਪਈ।

'ਮੈਂ ਮਰ ਗਈ, ਸ਼ਹਿਨਸ਼ਾਹ! ਮੈਂ ਰਾਹ ਦਸ ਸਕਦੀ ਹਾਂ।'

'ਮੂੰਹੋਂ ਫੁੱਟਦੀ ਕਿਉਂ ਨਹੀਂ, ਮੂੰਹ ਵਿਚ ਘੁਗਣੀਆਂ ਪਾਈਆਂ ਹੋਈਆਂ ਈ?'

'ਗੰਦੀ ਨਾਲੀ ਵਾਲੀ ਕੰਧ ਕਮਜ਼ੋਰ ਏ, ਉਹਨੂੰ ਪਾੜਕੇ ਬਾਹਰ ਨਿਕਲਿਆ ਜਾ ਸਕਦੈ।'

109 / 111
Previous
Next