Back ArrowLogo
Info
Profile
ਤੇ ਉਹਦੇ ਲਈ ਘਰ ਦੇ ਸਿੱਖ ਮਰਿਆਦਾ ਵਿਚ ਉਹਦਾ ਭਾਵੇਂ ਕਿੰਨਾ ਵੀ ਸਤਿਕਾਰ ਹੁੰਦਾ, ਲੋਕ ਚੋਰੀ ਛਿਪੇ ਉਨ੍ਹਾਂ ਦੀ ਮਦਦ ਕਰਦੇ। ਚੁੱਪ ਚਪੀਤੇ ਮਿਲਦੇ ਰਾਤ ਬਰਾਤੇ। ਸਿੱਖ ਮੁਗਲ ਹਕੂਮਤ ਵਿਚ ਦੁਤਕਾਰਿਆ, ਛੇਕਿਆ ਤੇ ਬਦਨਾਮ ਫਿਰਕਾ ਸੀ। ਹਕੂਮਤ ਨੇ ਸਿਖਾਂ ਲਈ ਥਾਂ ਥਾਂ ਤੇ ਫਾਹੀਆਂ ਗੱਡੀਆਂ ਹੋਈਆਂ ਸਨ।

ਏਸ ਘਰਾਣੇ ਵਿਚ ਰੱਬ ਦਾ ਦਿੱਤਾ ਸਭ ਕੁਝ ਸੀ। ਚਿੜੀਆਂ ਦਾ ਦੁੱਧ ਛੱਡ ਕੇ ਬਾਕੀ ਸਭੇ ਨਿਹਮਤਾਂ ਇਨ੍ਹਾਂ ਦੇ ਘਰ ਵਿਚ ਸਨ। ਦੌਲਤ ਦੀ ਪੌਣ ਵਗ ਨਹੀਂ ਸੀ। ਪਰ ਘਰ ਵਿਚ ਹਨੇਰਾ ਸੀ। ਏਨਾ ਕੁਝ ਹੁੰਦਿਆਂ ਹੋਇਆਂ ਵੀ ਘਰ ਵਿਚ ਖਾਣ ਵਾਲਾ ਕੋਈ ਨਹੀਂ ਸੀ।

ਜਿਸ ਘਰ ਵਿਚ ਔਲਾਦ ਨਹੀਂ, ਉਹ ਘਰ ਕਾਹਦਾ ਏ, ਦੋਜਖ ਏ। ਕਹਿਰ ਏ ਖੁਦਾ ਦਾ। ਸਤਿਗੁਰਾਂ ਦੀ ਮੇਹਰ ਹੋਈ, ਬਖਸ਼ਿਸ਼ਾਂ ਬੂਹੇ ਆਣ ਵੜੀਆਂ। ਰੱਬ ਨੇ ਇਕ ਪੁੱਤ ਦੀ ਦਾਤ ਬਖਸੀ।

ਸ਼ੁਕਰਚਕੀਆ ਮਿਸਲ ਦੇ ਕੁੰਮਦਾਰ ਗੁਰਦਿਆਲ ਸਿੰਘ ਸੂਰਮੇ ਦੇ ਘਰ ਬਰਕਤਾਂ ਆਪ ਆਈਆਂ। ਸਾਰੇ ਕੁਨਬੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਲੱਡੂ ਵੰਡੇ ਜਾ ਰਹੇ ਸਨ। ਪਿੰਨੀਆਂ ਵੰਡੀਆਂ ਜਾ ਰਹੀਆਂ ਸਨ। ਪਾਠ ਪੜ੍ਹਿਆ ਜਾ ਰਿਹਾ ਸੀ। ਫੁੱਲ ਫੁੱਲ ਪਿਆ ਪੈਂਦਾ ਸੀ ਘਰ। ਸ਼ਰੀਹ ਬੰਨ੍ਹ ਕੇ ਗਿਆ ਲਾਗੀ ਪਿੰਡ ਦਾ। ਪਤਾਸੇ ਸਾਰੇ ਪਿੰਡ ਨੇ ਖਾਧੇ।

ਉਸ ਮੁੰਡੇ ਦਾ ਨਾਂ ਸਾਰੇ ਕਬੀਲੇ ਨੇ ਰਲ ਕੇ ਹਰੀ ਸਿੰਘ ਰਖਿਆ। ਸਾਰਾ ਪਿੰਡ ਉਸ ਨੂੰ ਹਰੀਆ ਹਰੀਆ ਆਖਦਾ ਸੀ।

ਇਹ ਉਹੋ ਹੀ ਹਰੀਆ ਏ ਜਿਹਨੂੰ ਮਹਾਰਾਜ ਹਰੀ ਸਿੰਘ ਨਲੂਆ ਆਖਦੇ ਹਨ।

15 / 111
Previous
Next