ਮੁਖੜਾ ਇਸ਼ਕੇ ਦਾ
ਅਲੀ ਖਾਂ ਨਾਂ ਸੀ ਛੋਟੇ ਸਰਦਾਰ ਦਾ। ਇਕੇ ਰਾਤ ਵਿਚ ਸਰਦਾਰ ਬਣ ਗਿਆ ਸਾਰੇ ਕਬੀਲੇ ਦਾ। ਦਿਨ ਚੜ੍ਹਦੇ ਹੀ ਸਾਰਾ ਇਲਾਕਾ ਸਲਾਮ ਕਰਨ ਨੂੰ ਦੁਕਾ। ਜਿਹੜਾ ਆਇਆ ਉਸ ਆਪਣੀ ਜਾਨ ਕੁਰਬਾਨ ਕਰਨ ਦੀ ਗੱਲ ਕੀਤੀ, ਖਾਨ ਦੇ ਮੁੜ੍ਹਕੇ ਦੀ ਇਕ ਬੂੰਦ ਤੇ ਸਾਡਾ ਲਹੂ ਡੁਲ੍ਹੇਗਾ। ਜੰਗਲ ਦੀ ਅੱਗ ਏਨੀ ਜਲਦੀ ਨਹੀਂ ਸੀ ਫੈਲਦੀ, ਜਿੰਨੀ ਜਲਦੀ ਖਾਨ ਦੇ ਸਰਦਾਰ ਬਣਨ ਦੀ ਖਬਰ ਦਾ ਢੰਡੋਰਾ ਪਿਟਿਆ ਗਿਆ।
ਕਾਫੀ ਭੱਜ ਨੱਸ ਪਿੱਛੋਂ ਅਲੀ ਖਾਂ ਨੇ ਸਾਰੇ ਸਰਦਾਰ ਆਪਣੇ ਵਲ ਕਰ ਲਏ ਸਨ। ਸਤਾਂ ਦਿਨਾਂ ਬਾਅਦ ਅਲੀ ਖਾਂ ਨੂੰ ਬੈਮੇ ਵਿਚ ਬੈਠੀ ਡੋਲੇ ਵਾਲੀ ਮੁਟਿਆਰ ਦਾ ਚੇਤਾ ਆਇਆ। ਉਸ ਨੇ ਪੁੱਛਿਆ,
"ਅਮੀਰ ਖਾਨ ਉਹ ਖੂਬਸੂਰਤ ਕਬੂਤਰੀ ਕਿਥੇ ਗਈ?"
"ਖਾਨ ਸਾਹਿਬ, ਆਪਣੇ ਖੈਮੇ ਵਿਚ ਈ ਏ।"
"ਉਦਾਸ ਤੇ ਨਹੀਂ ਹੋ ਗਈ?"
"ਨਹੀਂ ਖਾਨ, ਉਹਦੇ ਨਾਲ ਜਿਹੜੀ ਨੈਣ ਆਈ ਏ ਮੈਂ ਉਸ ਨੂੰ ਬੜੇ ਸਬਜ਼ ਬਾਗ ਵਿਖਾਏ ਹਨ। ਮੈਂ ਉਸ ਫਫੇ ਕੁੱਟਣ ਨੂੰ ਇਸ ਗੱਲ ਲਈ ਤਿਆਰ ਕਰ ਲਿਆ ਏ ਕਿ ਮੁਟਿਆਰ ਨੂੰ ਹਜ਼ੂਰ ਦੇ ਨਿਕਾਹ ਵਿਚ ਲਿਆਂਦਾ ਜਾਏ। ਖੂਬਸੂਰਤ ਔਰਤ ਵੀ ਕਦੇ ਕਦਾਈਂ ਨਸੀਬ ਹੁੰਦੀ ਏ।"
ਅੱਛਾ, ਚੰਦਾ ਨੈਣ ਨੂੰ ਸਦ ਤੇ ਸਹੀ "ਅਲੀ ਖਾਨ ਬੋਲਿਆ"
ਹੁਣੇ ਹਾਜ਼ਰ ਕਰਦਾ ਹਾਂ।'
ਚੰਦਾ ਨੈਣ ਠੁਮਕ ਠੁਮਕ ਕਰਦੀ ਖਾਨ ਦੇ ਪੇਸ਼ ਆਣ ਹੋਈ।
"ਮੈਨੂੰ ਯਾਦ ਕੀਤਾ ਏ ਹਜ਼ੂਰ ਨੇ" ਚੰਦਾ ਜ਼ਰਾ ਮੁਸਕਰਾ ਕੇ ਬੋਲੀ।
"ਤੇਰੀ ਮੁੱਠ ਗਰਮ ਕਰਨ ਦੀ ਸੋਚ ਰਹੇ ਸਾਂ, ਅਮੀਰ ਖਾਨ ਤੇਰੀ ਬੜੀ ਤਾਰੀਫ ਕਰਦਾ ਏ" ਬੋਲ ਸਨ ਅਲੀ ਖਾਨ ਦੇ।
"ਅਮੀਰ ਖਾਨ ਆਦਮੀ ਵਧੀਆ ਏ" ਚੰਦਾ ਬੋਲੀ।
"ਤੈਨੂੰ ਪਸੰਦ ਏ।"
ਚੰਦਾ ਸ਼ਰਮਾ ਗਈ, "ਹਜ਼ੂਰ ਮੇਰੀ ਸ਼ਾਦੀ ਹੈ ਚੁੱਕੀ ਏ, ਮੈਂ ਪੰਜਾਂ ਬਚਿਆ ਦੀ ਮਾਂ