Back ArrowLogo
Info
Profile

ਰੰਗੀ ਕਬੂਤਰੀ

 

ਅਮੀਰ ਖਾਂ ਨੂੰ ਸਿਖਾਂ ਜੂੜ ਕੇ ਬਾਰਕ ਵਿਚ ਡਕ ਦਿਤਾ। ਨੈਣ ਬਜ਼ਾਰ ਵਿਚੋਂ ਲੰਘਦੀ ਲੰਘਦੀ ਆਪਣਾ ਕਾਰਾ ਕਰ ਗਈ ਸੀ। ਨੈਣ ਨੂੰ ਕੌਣ ਨਹੀਂ ਸੀ ਜਾਣਦਾ।

ਮੁਟਿਆਰ ਜਿਹੜੀ ਹਰੀ ਸਿੰਘ ਨਲੂਏ ਦੇ ਪੇਸ਼ ਕੀਤੀ ਗਈ ਉਹ ਰੰਗਲੇ ਡੋਲੇ ਵਾਲੀ ਸਜ ਵਿਆਹੀ ਮੁਟਿਆਰ ਸੀ। ਉਸ ਸਾਰੀ ਕਹਾਣੀ ਨਲੂਏ ਸਰਦਾਰ ਨੂੰ ਸੁਣਾ ਦਿਤੀ।

"ਕਿਥੋਂ ਆਈ ਏਂ ਬੀਬੀ ਤੂੰ?"

'ਮੈਂ ਰਾਵਲਪਿੰਡੀ ਦੀ ਹਾਂ ਤੇ ਮੇਰੇ ਸਹੁਰੇ ਮੁਲਤਾਨ ਬਣੇ ਹਨ. ਮੈਂ ਵਿਆਹੀ ਗਈ ਡੋਲੇ ਬੈਠੀ। ਬਰਾਤੀਆਂ ਦੇ ਨਾਲ ਡੇਲਾ ਜਾ ਰਿਹਾ ਸੀ। ਇਕ ਧਾੜ ਆਈ ਤੇ ਉਨ੍ਹਾਂ ਨੇ ਬਰਾਤੀਆਂ ਦੇ ਪਾਸੇ ਭੰਨ ਸੁਟੇ, ਬੰਦੂਕਾਂ ਤੇ ਪਿਸਤੌਲ ਵਿਖਾ ਕੇ ਡੋਲਾ ਖੋਹ ਲਿਆ ਤੇ ਬਰਾਤੀ ਅੱਡੀਆਂ ਨੂੰ ਥੁਕ ਲਾ ਕੇ ਨਠ ਗਏ। ਡੋਲੇ ਨੂੰ ਵਡੇ ਸਰਦਾਰ ਦੇ ਪੇਸ਼ ਕੀਤਾ ਗਿਆ। ਇਹ ਲੁਟੇਰਿਆਂ ਦਾ ਸਰਦਾਰ ਸੀ। ਅਮੀਰ ਖਾਂ ਨੈਣ ਤੇ ਲਟੂ ਹੋਇਆ ਫਿਰਦਾ ਸੀ। ਅਸਲ ਵਿਚ ਉਸ ਮੈਨੂੰ ਨੈਣ ਦੇ ਭਲੇਖੇ ਵਿਚ ਈ ਘੋੜੇ ਤੇ ਬਿਠਾਇਆ ਸੀ। ਉਹ ਅਜੇ ਤਕ ਨਹੀਂ ਜਾਣਦਾ ਕਿ ਮੈਂ ਨੈਣ ਨਹੀਂ।" ਮੁਟਿਆਰ ਬੋਲੀ। 'ਮੈਨੂੰ ਪਤਾ ਲਗਾ ਏ ਅਲੀ ਖਾਂ ਦੇ ਕੋਲ ਅਮੀਰ ਕਾਬਲ ਨੇ ਹਥਿਆਰ ਭੇਜੇ ਨੇ ਤੇ ਉਸ ਸਾਰੇ ਕਬੀਲੇ ਇਕਠੇ ਹੋਏ ਜਹਾਦੀ ਆਪਣੇ ਨਾਲ ਮੇਲ ਕੇ ਮੁੜ ਕੇ ਸਾਥੋਂ ਅਟਕ ਖੋਹਣਾ ਚਾਹੁੰਦੇ ਹਨ। ਅੰਦਰ ਖਾਨੇ ਨਵਾਬ ਮੁਲਤਾਨ ਵੀ ਉਨ੍ਹਾਂ ਨੂੰ ਮਦਦ ਦੇ ਰਿਹਾ ਏ।" ਲਾਹੌਰ ਸਰਕਾਰ ਦਾ ਇਕ ਫੌਜੀ ਆਖ ਰਿਹਾ ਸੀ।

"ਅਮੀਰ ਖਾਂ ਤੋਂ ਉਨ੍ਹਾਂ ਦੇ ਅੱਡਿਆਂ ਦਾ ਪਤਾ ਲਗ ਸਕਦੈ ਤੇ ਫਿਰ ਉਨ੍ਹਾਂ ਅੱਡਿਆਂ ਦਾ ਖੁਰਾ ਖੋਜ ਮਿਟਾਇਆ ਜਾ ਸਕਦੈ। ਅਮੀਰ ਖਾਂ ਤੇ ਸਾਰੇ ਗੁਰ ਵਰਤ ਕੇ ਵੇਖੋ, ਪਿਆਰ ਕਰੋ, ਲਾਲਚਾ ਦਿਓ।" ਮੋਹਕਮ ਚੰਦ ਨੇ ਫੁਰਮਾਨ ਜਾਰੀ ਕੀਤਾ।

ਅਛਾ ਇਸ ਮੁਟਿਆਰ ਨੂੰ ਮੇਰੇ ਨਾਲ ਦੇ ਖੇਮੇ ਵਿਚ ਭੇਜ ਦਿਓ। ਸੇਵਾਦਾਰਾਂ ਨੂੰ ਹਦਾਇਤ ਕੀਤੀ ਜਾਏ, ਇਸ ਬਚੜੀ ਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਬੀਬਾ ਤੂੰ ਜਾ ਤੇ ਆਰਾਮ ਕਰ, ਅਸੀਂ ਤੇਰੇ ਮਾਲਕਾਂ ਨੂੰ ਲਭਕੇ ਸਦਦੇ ਹਾਂ।" ਹਰੀ ਸਿੰਘ ਨਲੂਏ ਨੇ ਬਚਨ ਕੀਤਾ।

56 / 111
Previous
Next