ਨਿਕਾਹ
ਦੇਗ ਚਾੜ੍ਹ ਦਿਤੀ ਅਲੀ ਖਾਂ ਦਿਆਂ ਯਾਰਾਂ ਤੇ ਕਾਜੀ ਨੂੰ ਸਦ ਭੇਜਿਆ। ਕਾਬਲੀ ਸ਼ਰਾਬ ਦਾ ਇਕ ਮਟ ਲਿਆਂਦਾ ਗਿਆ। ਕੁਕੜ ਭੁਜਣ ਲਗ ਪਏ। ਦੁੰਬੇ ਦੀ ਦੇਗ ਚਾੜ੍ਹੀ ਗਈ। ਮਹਿਫਲ ਜੁੜ ਬੈਠੀ। ਨਿਕਾਹ ਦੀਆਂ ਤਿਆਰੀਆਂ ਹੋ ਗਈਆਂ। ਮਹਿੰਦੀ ਧੋਤੀ ਤੇ ਰੰਗ ਨਿਖਰਿਆ।
ਕਾਜ਼ੀ ਨਿਕਾਹ ਪੜ੍ਹਨ ਲਈ ਤਿਆਰ ਬੈਠਾ ਸੀ। ਅਲੀ ਖਾਂ ਸਰਦਾਰ ਦੇ ਯਾਰਾਂ ਨੇ ਨਿਕਾਹ ਦੀ ਰਸਮ ਸ਼ੁਰੂ ਕਰ ਦਿਤੀ। ਬੇਗਮ ਬਣ ਠਣ ਕੇ ਬੈਠੀ ਸੀ। ਸਹਿਮੀ ਹੋਈ ਅੰਦਰੋਂ ਆਂਦੀ ਗਈ। ਕੁਝ ਹਨੇਰਾ ਸੀ। ਨਿਕਾਹ ਕਾਜ਼ੀ ਜੀ ਨੇ ਪੜ੍ਹ ਦਿਤਾ।
ਅਖੱਤਰ ਬੇਗ, ਸੁਲੇਮਾਨ ਖਾਂ, ਵਜ਼ੀਰ ਖਾਂ ਅਤੇ ਅਯੂਬ ਖਾਂ ਚਾਰ ਮਹਿਮਾਨ ਸਨ ਕਾਬਲ ਤੋਂ ਆਏ। ਸ਼ਾਹ ਕਾਬਲ ਦੇ ਖਾਸ ਬੰਦੇ ਸਨ। ਇਨ੍ਹਾਂ ਚੌਹ ਬੰਦਿਆਂ ਨੇ ਚਾਲੀਆਂ ਕਬੀਲਿਆਂ ਨੂੰ ਮਿਲਨਾ ਸੀ ਤੇ ਆਪਣਾ ਸਾਰਾ ਪ੍ਰੋਗ੍ਰਾਮ ਦਸਣਾ ਸੀ। ਮਹਿਮੂਦ ਸ਼ਾਹ ਅਮੀਰੇ-ਕਾਬਲ, ਕਾਬਲੋਂ ਚਲ ਚੁਕਾ ਸੀ। ਫੌਜਾਂ ਚੜ੍ਹ ਪਈਆਂ ਨੇ, ਫੌਜਾਂ ਨੇ ਅਟਕ ਤੋਂ ਵੀਹ ਮੀਲ ਪਿਛੇ ਰੁਕ ਜਾਣਾ ਸੀ।
ਬਾਹੇ ਕਾਬਲ ਪਹਿਲਾਂ ਅਗਲਵੰਡੀ ਮਹਾਰਾਜ ਨੂੰ ਅਟਕ ਤੇ ਮਿਲਣਾ ਚਾਹੁੰਦੇ ਸਨ। ਉਨ੍ਹਾਂ ਦਾ ਖਿਆਲ ਸੀ ਕਿ ਕਸ਼ਮੀਰ ਤੇ ਹਮਲਾ ਕੀਤਾ ਜਾਵੇ। ਨਾਲੇ ਕਸ਼ਮੀਰ ਲੁਟਿਆ ਜਾਏ ਤੇ ਨਾਲੇ ਆਪਣੇ ਭਰਾ ਸ਼ਾਹ ਸੁਜਾਹ ਦੀਆਂ ਅੱਖਾਂ ਵਿਚ ਗਰਮ ਗਰਮ ਮਿਲਾਈ ਫੇਰੀ ਜਾਵੇ ਤੇ ਸ਼ਾਹ ਜ਼ਮਾਨ ਵਾਂਗੂੰ ਡੰਗੋਰੀ ਦਾ ਮੁਥਾਜ ਕਰ ਦਿਤਾ ਜਾਵੇ। ਜੇ ਕਤਲ ਹੋ ਜਾਵੇ ਜਾਂ ਕਤਲ ਕਰਨ ਦਾ ਬਹਾਨਾ ਲਭ ਜਾਏ ਤਾਂ ਤੇ ਰੋਜ਼ ਦਾ ਫਸਤਾ ਈ ਵਢਿਆ ਜਾਵੇ।
ਤਖਤ ਦਾ ਵਾਰਸ ਜ਼ਿੰਦਾ ਨਹੀਂ ਰਹਿਣਾ ਚਾਹੀਦਾ। ਹਕੂਮਤ ਦੇ ਚਾਹਵਾਨਾਂ ਨੂੰ ਪਹਿਲਾਂ ਹਕੂਮਤ ਦੇ ਸਹੀ ਵਾਰਸਾਂ ਦੀ ਅਲਖ ਮੁਕਾ ਦੇਣੀ ਚਾਹੀਦੀ ਏ। ਜਿਸ ਨੇ ਜ਼ਰਾ ਕੁ ਮਸਤੀ ਤੇ ਨਰਮੀ ਤੇ ਰਹਿਮ ਦਿਲੀ ਤੋਂ ਕੰਮ ਲਿਆ, ਫੇਰ ਉਹਦੀ ਆਪਣੀ ਜਾਨ ਦੀ ਖੈਰ ਨਹੀਂ।
ਮਹਿਮੂਦ ਸ਼ਾਹ ਦਾ ਤੇਜ਼ ਰਫਤਾਰ ਹਲਕਾਰਾ ਲਾਹੌਰ ਪੁਜ ਚੁਕਾ ਸੀ। ਚਿੱਠੀਆਂ ਉਹਦੇ ਨਾਲ ਸਨ। ਤੇ ਨਾਲ ਬੇਨਤੀ ਪੱਤਰ ਤੇ ਕੁਝ ਸਫਾਰਸ਼ਾਂ। ਮਹਾਰਾਜ ਨਾਲ ਉਸ ਦੀ ਗੱਲਬਾਤ ਚਲ ਰਹੀ ਸੀ। ਕਈ ਵਾਰ ਪੱਕੀ ਹੋਈ। ਰੇਸ਼ਮ ਦੇ ਰਸੇ ਵਾਂਗੂ ਤੇ ਕਦੀ ਸੂਤਰ