Back ArrowLogo
Info
Profile
ਦੀ ਕਚੀ ਤੰਦ ਵਾਂਗੂ ਟੁਟ ਜਾਂਦੀ। ਮਹਿਮੂਦ ਸ਼ਾਹ ਦਾ ਦਿਲ ਸਾਫ਼ ਨਹੀਂ ਸੀ। ਉਹਦੇ ਵਿਚ ਜਿੰਨ ਬੈਠਾ ਹੋਇਆ ਸੀ। ਜਿੰਨ ਤੇ ਕਢਿਆ ਜਾ ਸਕਦਾ ਏ, ਪਰ ਜਿੰਨ ਕੌਣ ਕਢੇ? ਦੁਸ਼ਮਣ ਸੀ, ਪਰ ਦੋਸਤੀ ਦਾ ਹੱਥ ਵਧਾ ਰਿਹਾ ਸੀ। ਮੂੰਹ ਵਿਚ ਅੱਲਾ ਅੱਲਾ ਤੇ ਬਗਲ ਵਿਚ ਛੁਰੀ।

ਹਥਿਆਰ ਤੇ ਮੋਹਰਾਂ ਲੈ ਕੇ ਆਏ ਸਨ ਚਾਰ ਜਣੇ। ਤੇ ਇਸ ਤਰ੍ਹਾਂ ਮਾਲ ਵੰਡਿਆ ਜਾ ਰਿਹਾ ਸੀ ਜਿਸ ਤਰ੍ਹਾਂ ਕੋਈ ਸਖੀ ਸਰਵਰ ਖਰਾਇਤ ਵੰਡ ਰਿਹਾ ਹੋਵੇ। ਮੁਫਤ ਦਾ ਮਾਲ ਬੇਦਰਦੀ ਨਾਲ ਵੰਡਿਆ ਜਾ ਰਿਹਾ ਸੀ।

ਅਯੂਬ ਖਾਂ ਦੀ ਧੀ ਦਾ ਵਿਆਹ ਸੀ। ਉਹਨੂੰ ਖਰਚ ਦਾ ਬੜਾ ਤੋੜਾ ਸੀ। ਉਸ ਚੋਰੀ ਛਪੀ ਆਪਣੇ ਸਾਥੀ ਦੀਆਂ ਅੱਖਾਂ ਵਿਚ ਧੂੜ ਪਾ ਕੇ ਲਾਹੌਰ ਦੇ ਬੰਦਿਆਂ ਕੋਲ ਪੰਦਰਾਂ ਬੰਦੂਕਾਂ ਵੇਚ ਲਈਆਂ ਤੇ ਮਾਲ ਲੜ ਪੱਲੇ ਬੰਨ੍ਹ ਲਿਆ।

ਸੁਲੇਮਾਨ ਖਾਂ ਨੇ ਪਿਸ਼ੌਰ ਵਿਚ ਇਕ ਰੰਡੀ ਯਾਰ ਰਖੀ ਹੋਈ ਸੀ। ਇਕ ਮੋਹਰਾਂ ਦੀ ਬੈਲੀ ਦੇ ਆਇਆ ਇਕ ਚੁੰਮਣ ਦੇ ਬਦਲੇ ਤੇ।

ਅਖਤਰ ਬੇਗ ਨੇ ਕੋਈ ਬੇਈਮਾਨੀ ਨਹੀਂ ਸੀ ਕੀਤੀ ਸਿਰਫ਼ ਇਕ ਥੈਲੀ ਮੁਹਰਾਂ ਦੀ ਆਪਣੀ ਹੋਣ ਵਾਲੀ ਮੰਗੇਤਰ ਦੇ ਭਰਾ ਨੂੰ ਦਿਤੀ ਸੀ।

ਵਜ਼ੀਰ ਖਾਂ ਜਿਹੜਾ ਪੰਜ ਵਕਤ ਨਮਾਜ਼ੀ ਸੀ। ਈਮਾਨ ਨੂੰ ਸਿਰ ਤੇ ਚੁਕੀ ਫਿਰਦਾ ਸੀ। ਉਸ ਕੋਈ ਕਾਰਾ ਨਹੀਂ ਸੀ ਕੀਤਾ। ਪੰਜ ਘੋੜੇ, ਬਰੂਦ ਦਾ ਚੰਗਾ ਜ਼ਖੀਰਾ ਲਾਹੌਰ ਦੀ ਫੌਜ ਦੇ ਇਕ ਅਫ਼ਸਰ ਦੇ ਹੱਥ ਵੇਚ ਕੇ ਤਰਦੀ ਤਰਦੀ ਰਕਮ ਪੱਲੇ ਬੰਨ੍ਹ ਲਈ।

ਇਹ ਹਾਲ ਸੀ ਅਮੀਰ ਕਾਬਲ ਦੇ ਅਹਿਲਕਾਰਾਂ ਦਾ ਕਾਬਲ ਦੇ ਅਮੀਰ ਫੇਰ ਇਕ ਵਾਰੀ ਹਕੂਮਤ ਦੇ ਡੰਕੇ ਵਜਾਉਣ ਦੇ ਖਾਬ ਵੇਖ ਰਹੇ ਸਨ।

ਲਾਹੌਰ ਦੀ ਫੌਜ ਨੇ ਸ਼ਬ ਖੂਨ ਮਾਰਿਆ, ਮੁਕਾਬਲੇ ਵਾਲੀ ਕੋਈ ਗੱਲ ਨਾ ਹੋਈ। ਮੁਕਾਬਲਾ ਹੋ ਵੀ ਕੀ ਸਕਦਾ ਸੀ, ਗਿਚੀਓਂ ਈ ਆ ਨਪਿਆ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕੋਈ ਖੁਡੇ ਵਿਚ ਡੱਕੀ ਕੁਕੜੀ ਦੀ ਧੌਣ ਮਰੋੜ ਸੁਟੇ।

ਬਾਜ ਵਾਂਗੂੰ ਝਪਟੀ, ਲਾਹੌਰ ਦੀ ਫੌਜ ਤੇ ਦਗੜ-ਦਗੜ ਕਰਦੀ ਖੇਮੇ 'ਚ ਆ ਗਈ। ਅਲੀ ਖਾਨ ਤੇ ਸ਼ਰਾਬ ਦੇ ਨਸ਼ੇ ਵਿਚ ਅਜੇ ਵੀ ਖੁਮਾਰੀ ਸੀ।

ਕੌਣ?

ਅਟਕ ਦੇ ਹਾਕਮ, ਲਾਹੌਰ ਵਾਲੇ।

ਅਸਲਾਮਾਲੈਕਮ, ਖਾਨ ਸਾਹਿਬ ਨਿਕਾਹ ਮੁਬਾਰਕ। ਅਮੀਰ ਖਾਨ ਨੇ ਅਗੇ ਵਧ ਕੇ ਜਲਾਮਾਂ ਕਰਦਿਆਂ ਆਖਿਆ।

ਅਮੀਰ ਖਾਨ ਦੇ ਬੰਦਿਆਂ ਨੇ ਤੇਜ਼ੀ ਨਾਲ ਅਗੇ ਵਧ ਕੇ ਅਲੀ ਖਾਂ ਨੂੰ ਫੜ ਲਿਆ ਤੇ ਅਟਕ ਵਲ ਚਲ ਪਏ।

ਮਾੜੀ ਕੀਤੀ ਉ, ਯਾਰ ਮਾਰ ਕਰਨੀ ਚੰਗੀ ਨਹੀਂ। ਅਲੀ ਖਾਂ ਅਮੀਰ ਖਾਂ ਵਲ ਘੂਰ ਘੂਰ ਕੇ ਨੇਹਰੀਆਂ ਅੱਖਾਂ ਨਾਲ ਵੇਖ ਰਿਹਾ ਸੀ।

60 / 111
Previous
Next