ਨੈਣ
ਖੂਬਸੂਰਤ ਹਵੇਲੀ ਭਾਵੇਂ ਢੱਠ ਵੀ ਜਾਵੇ ਪਰ ਫਿਰ ਵੀ ਉਸਦੇ ਢੱਠੇ ਖੇਲੇ ਆਪਣਾ ਜਲਾਲ ਨਹੀਂ ਛਡਦੇ। ਇਹੋ ਹਾਲ ਨੈਣ ਦਾ ਸੀ। ਉਸਦਾ ਚੰਦ ਕੌਰਾਂ ਅਸਲੀ ਨਾਉ ਸੀ, ਘਰ ਦੇ ਚੰਦੀ ਤੇ ਬਾਹਰ ਦੇ ਲੋਕਾਂ ਨੇ ਚੰਦਾ-ਚੰਦਾ ਆਖ ਕੇ ਉਹ ਨੂੰ ਅਸਮਾਨ ਤੇ ਚੜ੍ਹਾ ਦਿਤਾ ਸੀ। ਚੰਦਾ ਸਾਰੇ ਬਾਹਰੇ ਵਿਚ ਮਸ਼ਹੂਰ ਸੀ। ਉਸ ਦੇ ਪੇਕੇ ਪਿਸ਼ੌਰ ਸਨ ਤੇ ਸਹੁਰਿਆਂ ਦਾ ਘਰ ਰਾਵਲ ਪਿੰਡੀ ਸੀ।
ਚੰਦਾ ਦਾ ਭਾਵੇਂ ਨਿਕਾਹ ਹੋ ਗਿਆ ਸੀ, ਕਿੰਨੇ ਆਦਮੀ ਨਿਕਾਹ ਨੂੰ ਜਾਣਦੇ ਸਨ । ਨਿਕਾਹ ਹੋਇਆ ਸਰਦਾਰ ਫੜਿਆ ਗਿਆ। ਗੱਲ ਆਈ ਗਈ। ਹਵਾ ਆਈ ਉਡਾ ਕੇ ਨਾਲ ਲੈ ਗਈ, ਮਾਰਿਆ ਜੁੱਤੀ ਤੋਂ ਨਿਕਾਹ।
ਅਲੀ ਖਾਂ ਪੰਜਾਬੀ ਫੌਜ ਦੇ ਕਬਜ਼ੇ ਵਿਚ ਸੀ ਤੇ ਅਮੀਰ ਖਾਂ ਲਾਹੌਰ ਵਾਲਿਆਂ ਦੇ ਇਸ਼ਾਰਿਆਂ ਤੇ ਭੂਏ ਹੋਇਆ ਫਿਰਦਾ ਸੀ। ਪਠਾਣ ਭਾਵੇਂ ਤੱਤੇ ਤਵੇ ਤੇ ਬੈਠ ਜਾਵੇ, ਜਿਨ ਉਸ ਤੇ ਇਤਬਾਰ ਕੀਤਾ ਉਹ ਮੇਇਆ।
ਅਮੀਰ ਕਾਬਲ ਦੇ ਇਹ ਦੋਵੇਂ ਚਿਮਚੇ ਸਨ। ਖੁਸ਼ਾਮਦੀ, ਜੀ ਹਜੂਰੀਏ, ਅਮੀਰ ਕਾਬਲ ਤੈਮੂਰ ਸ਼ਾਹ ਕਾਬਲ ਚਲ ਚੁਕਾ ਸੀ, ਉਸ ਦੀਆਂ ਫੌਜਾਂ ਅਟਕ ਦੇ ਚੁਗਿਰਦੇ ਡੇਰੇ ਪਾਈ ਬੈਠੀਆਂ ਹੋਈਆਂ ਸਨ। ਸ਼ਾਹ ਜਹਾਦੀ ਇਕੱਠੇ ਕਰ ਰਿਹਾ ਸੀ। ਸ਼ਾਹ ਨੇ ਪਿੰਡ ਪਿੰਡ ਨੌਬਤ ਖੜਕਾ ਦਿਤੀ, ਅੱਲਾ ਦੇ ਨਾਂ ਤੇ ਰਸੂਲ ਦੇ ਵਾਸਤੇ ਇਸਲਾਮ ਨੂੰ ਖਤਰੇ ਤੋਂ ਬਚਾ ਲਓ। ਸਿੱਖ ਸਾਰੇ ਮੁਸਲਮਾਨਾਂ ਨੂੰ ਖਾ ਜਾਣਗੇ।
ਅਮੀਰ ਖਾਂ ਆਖਣ ਲੱਗਾ, ਬੇਗਮ ਖਾਨ ਸਰਦਾਰ ਦਾ ਹੁਕਮ ਏ ਸਰਦਾਰ ਨੇ ਅਰਜ਼ ਵੀ ਕੀਤੀ ਏ, ਸਰਦਾਰ ਨੇ ਹੱਥ ਵੀ ਜੋੜੇ ਨੇ, ਸਰਦਾਰ ਨੇ ਦਸ ਹੀਰੇ ਵੀ ਦੇਣ ਦਾ ਵਾਆਦਾ ਕੀਤਾ ਏ, ਸਰਦਾਰ ਦਾ ਇਕ ਕੰਮ ਕਰੇਗੀ? ਚੰਦਾ ਨੇ ਹਾਂ ਕਰ ਦਿਤੀ।
" ਨੈਣ ਬੜੀ ਚਾਤਰ, ਰਾਹਕਾਰ ਤੇ ਚੰਟ ਸੀ, ਬਟੇਰੇ ਵਾਂਗੂੰ ਪਟਾਕੀ ਤੇ ਮੈਮ ਵਾਂਗੂ ਨਰਮ ਹੋ ਕੇ ਆਖਣ ਲੱਗੀ ਇਕ ਵਾਰ ਕੀ ਵੀਹ ਵਾਰ ਹੁਕਮ ਕਰੋ। ਮੈਂ ਸਿਰ ਦੇ ਭਾਰ ਜਿੱਥੇ ਕਹੋਗੇ ਜਾਵਾਂਗੀ। ਹੁਣ ਤੇ ਮੇਰੀ ਤੇ ਤੁਹਾਡੀ ਇਜ਼ੱਤ ਸਾਂਝੀ ਹੋ ਗਈ ਏ" ਨੈਣ ਦੇ ਬੋਲ ਸਨ।