Back ArrowLogo
Info
Profile
ਆਹ ਲੈ ਹੀਰੇ ਸਾਂਭ ਲੈ, ਇਹ ਦਸ ਹੀਰੇ ਦਸ ਹਜ਼ਾਰ ਰੁਪੈ ਦੇ ਹਨ। ਇਹ ਲੈ ਜਾ ਤੇ ਸ਼ਾਹ ਕਾਬਲ ਕੋਲ ਚਲੀ ਜਾ. ਅਵਲ ਤੇ ਸ਼ਾਹ ਅਟਕ ਦੇ ਲਾਗੇ ਈ ਮਿਲ ਜਾਊ, ਨਹੀਂ ਤੇ ਪਿਸ਼ੌਰ ਜਾਣਾ ਪੈਣਾ ਏ। ਤੇਰੇ ਤੇ ਕੋਈ ਸ਼ੱਕ ਨਹੀਂ ਕਰ ਸਕਦਾ। ਇਹ ਪੰਜਾਬੀ ਬੜੇ ਹੁਸ਼ਿਆਰ ਹਨ। ਇਨ੍ਹਾਂ ਬੜਿਆਂ ਚਾਤਰਾਂ ਦੀ ਖੱਲ ਉਧੇੜ ਸੁੱਟੀ ਏ, ਇਹ ਸੁੰਘ ਕੇ ਦਸ ਦੇਂਦੇ ਹਨ ਕਿ ਕਿਹੜਾ ਬੰਦਾ ਜਸੂਸ ਏ, ਕਿਹੜਾ ਬੰਦਾ ਦੋਸਤ ਤੇ ਕਿਹੜਾ ਦੁਸ਼ਮਣ। ਅਮੀਰ ਖਾਂ ਜ਼ਰਾ ਕੁ ਚੁਪ ਹੋਇਆ ਤੇ ਫਿਰ ਬੋਲਿਆ।

ਮੇਰੀ ਛੱਮਕ ਛੱਲੋ ਸ਼ਾਹ ਦੇ ਕੰਨੀਂ ਇਹ ਗੱਲ ਪੁਜ ਜਾਣੀ ਚਾਹੀਦੀ ਏ ਕਿ ਸਾਡੀ ਸਾਰੀ ਸਾਜ਼ਸ਼ ਦਾ ਰਾਜ ਫਾਸ਼ ਹੋ ਗਿਆ ਏ। ਹਥਿਆਰ ਫੜੇ ਗਏ ਹਨ। ਹੁਣ ਸੰਭਲ ਕੇ ਪੈਰ ਧਰਨਾ ਤੇ ਫੂਕ ਫੂਕ ਕੇ ਕਦਮ ਰੱਖਣਾ ਬਸ ਏਨਾ ਈ ਕੰਮ ਏ।

ਖਾਨ ਮੈਂ ਤੇ ਤੇਰੇ ਨਾਲ ਕਬੂਤਰੀ ਤੌਰ ਦਿਤੀ ਸੀ ਨਵੀਂ ਨਕੋਰ, ਆਵਾਜ਼ ਉਭਰੀ ਚੰਦਾ ਦੀ।

"ਉਹ ਇਨ੍ਹਾਂ ਪੰਜਾਬੀਆਂ ਖੋਹ ਲਈ।"

"ਇਹਦੇ ਵਿਚ ਮੇਰਾ ਕੀ ਕਸੂਰ ਏ।"

'ਤੇਰਾ ਕਸੂਰ ਨਹੀਂ ਤੇ ਹੋਰ ਕਿਹਦਾ ਏ ਅਸਾਂ ਤੇਰੇ ਨਾਲ ਈ ਦਿਲ ਲਾਇਆ ਸੀ।" ਅਮੀਰ ਖਾਂ ਆਖਣ ਲਗਾ।

ਮੇਰੇ ਰਾਜਾ, ਮੇਰੇ ਦਿਲਬਰ, ਮੇਰੀ ਜਾਨ ਮੈਂ ਕਿਥੇ ਭੱਜ ਗਈ ਹਾਂ, ਮੈਂ ਤੇਰੀ ਵੀ ਗੁਲਾਮ ਹਾਂ ਤੇ ਤੇਰੇ ਖਾਨ ਦੀ ਵੀ ਗੋਲੀ ਹਾਂ। ਮੈਂ ਤੇਰੇ ਕਦਮਾਂ ਥਲੇ ਨੈਨ ਵਿਛਾਈ ਬੈਠੀ ਹਾਂ। ਇਸ ਕਨੀਜ਼ ਨੂੰ ਹੁਕਮ ਦਿਉ, ਮੇਰੀ ਜਾਨ ਤਕ ਹਾਜ਼ਰ ਏ, ਮੇਰੀ ਖੱਲ ਲੁਹਾ ਕੇ ਜੁੱਤੀਆਂ ਸਿਵਾਂ ਲਵੋ।

"ਕੰਨ ਵਲ੍ਹੇਟ ਕੇ ਡੰਡੀ ਪੈ ਜਾ, ਨਿਕਾਹ ਦਾ ਜ਼ਿਕਰ ਨਾ ਕਰੀਂ ਕਿਸੇ ਨਾਲ, ਅਲੀ ਖਾਂ ਦੇ ਜੇ ਪੰਧ ਪਰਾਨ ਮੋਕਲੇ ਹੋ ਗਏ ਤਾਂ ਉਹਦੇ ਪੈਰ ਇਥੇ ਨਹੀਂ ਲਗਣੇ। ਉਹਦੇ ਪੈਰਾਂ ਵਿਚ ਚੱਕਰ ਏ, ਉਹ ਕਬੂਤਰੀ ਤੇ ਲਟ-ਬਾਵਰਾ ਹੋਇਆ ਫਿਰਦੈ। ਉਹ ਮਨਚਲਾ ਏ. ਸ਼ਾਹੇ ਕਾਬਲ ਦੇ ਰਹਿਮੋ ਕਰਮ ਤੇ ਜ਼ਿੰਦਾ ਰਹਿਣਾ ਚਾਹੁੰਦੈ। ਉਹ ਨਹੀਂ ਜਾਣਦਾ ਕਿ ਚੜ੍ਹਦੇ ਸੂਰਜ ਵਿਚ ਕਿੰਨਾ ਜਲਾਲ ਹੁੰਦਾ ਏ। ਸ਼ਾਹ ਜ਼ਮਾਨ ਮਹਾਰਾਜੇ ਦੇ ਦਸਤਰ ਖਾਨ ਦੇ ਟੁਕੜਿਆਂ ਤੇ ਪਲ ਰਿਹਾ ਏ ਤੇ ਸ਼ਾਹ ਬੁਜਾ ਅਤਾਹ ਮੁਹੰਮਦ ਖਾਂ ਕਸ਼ਮੀਰ ਦੀ ਮੁੱਠ ਵਿਚ ਏ ਜਦੋਂ ਚਾਹੇ ਘੁੱਗੀ ਮਰੋੜ ਸੁਟੇ। ਇਸ ਲਈ ਤੂੰ ਆਪਣਾ ਘੱਗਰਾ ਭੜਕਾ ਕੇ ਵੇਖ ਸ਼ਾਇਦ ਤੇਰੇ ਘਗਰੇ ਨੂੰ ਘੁੰਗਰੂ ਲੱਗ ਜਾਣ। ਸ਼ਾਹ ਕੋਲ ਪੁਜ ਜਾਣਾ ਤੇਰੇ ਲਈ ਕੋਈ ਮੁਸ਼ਕਲ ਨਹੀਂ।" ਅਮੀਰ ਖਾਂ ਦੇ ਬੋਲ ਉਭਰੇ।

ਚੰਦਾ ਚੱਲ ਪਈ ਘਗਰੇ ਨੂੰ ਮਰੋੜਾ ਦੇ ਕੇ। ਅਮੀਰ ਖਾਂ ਬੁਲ੍ਹੀਆਂ ਅਡਦਾ ਹੀ ਰਹਿ

62 / 111
Previous
Next