Back ArrowLogo
Info
Profile
ਲਾਲਚੀ ਸੀ, ਜ਼ਾਲਮ ਸੀ, ਉਹਨੂੰ ਤੇ ਦੌਲਤ ਚਾਹੀਦੀ ਸੀ. ਜਮੀਨ ਚਾਹੀਦੀ ਸੀ ਤੇ ਖੂਬਸੂਰਤ ਰੰਨ, ਕੋਈ ਵੀ ਹੋਵੇ, ਜਿਹਦੀ ਮਿਲਦੀ ਕੱਛੇ ਮਾਰ ਕੇ ਰਾਹੇ ਪੈਂਦੇ। ਇਸਲਾਮ ਦਾ ਕੋਈ ਲਿਹਾਜ ਨਹੀਂ ਸੀ। ਉਹ ਇਸਲਾਮ ਨੂੰ ਦੱਰਾ ਖੈਬਰ ਤੇ ਹੀ ਤਿਲਾਂਜਲੀ ਦੇ ਕੇ ਆਉਂਦੇ ਸਨ। ਸਿਰਫ ਪੰਜਾਬ ਲੁਟਿਆ ਜਾਂਦਾ, ਬਾਕੀ ਸਾਰਾ ਹਿੰਦੁਸਤਾਨ ਘੁਰਾੜੇ ਮਾਰ ਕੇ ਸੁੱਤਾ ਰਹਿੰਦਾ। ਦੁਖੀ ਸਿਰਫ ਪੰਜਾਬ ਸੀ। ਮੁਸਲਮਾਨ ਤੇ ਕੋਈ ਰਹਿਮ ਨਹੀਂ ਸੀ ਕਰਦਾ। ਤੇ ਹਿੰਦੂ ਲਈ ਕੋਈ ਸੂਲੀ ਨਹੀਂ ਸੀ ਕਿਸੇ ਨੇ ਗੱਡੀ ਹੋਈ। ਸੂਲੀ ਦੋਹਾਂ ਵਾਸਤੇ ਸਾਂਝੀ ਸੀ। ਸਿਰਫ ਹਿੰਦੁਸਤਾਨ ਦੀ ਹਕੂਮਤ ਕਦੀ ਮੌਜ ਵਿਚ ਆ ਜਾਂਦੀ ਤੇ ਭਾਵੇਂ ਪੰਜਾਬੀ ਨੂੰ ਕਦੀ ਭੁੱਲ ਭੁਲੇਖੇ ਮਿੱਠੇ ਚੌਲਾਂ ਤੇ ਆਵਾਜ਼ ਮਾਰ ਲੈਂਦੀ। ਓਦਾਂ ਸਭ ਕੁਝ ਦਿੱਲੀ ਵਾਲਿਆਂ ਜੋਗਾ ਹੀ ਸੀ। ਦਿੱਲੀ ਵਾਲੇ ਹੀ ਖਾ ਪੀ ਕੇ ਡਕਾਰ ਜਾਂਦੇ। ਪੰਜਾਬ ਦਾ ਕੋਈ ਖਸਮ ਖੁਸਾਈਂ ਨਹੀਂ ਸੀ। ਇਸੇ ਲਈ ਪੰਜਾਬ ਮਾਂ ਮਿਹਟਰ ਸੀ। ਪੰਜਾਬ ਤੇ ਕੁਰਬਾਨੀ ਦਾ ਬਕਰਾ ਏ। ਉਨ ਕੋਈ ਲਾਹ ਕੇ ਲੈ ਜਾਏ ਤੇ ਮਾਸ ਦਿੱਲੀ ਵਾਲੇ ਖਾ ਲੈਣ। ਦੁੱਧ ਘਿਓ ਦੇ ਖਾਧੇ ਦਾ ਕੂਲਾ ਮਾਸ ਹੁੰਦਾ ਏ।

ਪੰਜਾਬ ਦੀ ਅਣਖ ਜਾਗ ਰਹੀ ਸੀ। ਪੰਜਾਬ ਦਾ ਰੋਹ ਭੜਕ ਰਿਹਾ ਸੀ। ਪੰਜਾਬ ਵੀ ਆਪਣੀ ਹੋਂਦ ਚਾਹੁੰਦਾ ਸੀ। ਪੰਜਾਬ ਦੀ ਅੱਖ ਖੁਲ੍ਹੀ, ਪੰਜਾਬ ਦਾ ਮੁਹਾਂਦਰਾ ਬਦਲ ਰਿਹਾ ਸੀ। ਪੰਜਾਬ ਹੁਣ ਸੋਚ ਰਿਹਾ ਸੀ, ਸਾਨੂੰ ਆਪਣੀ ਹਕੂਮਤ ਚਾਹੀਦੀ ਏ, ਆਪਣਾ ਰਾਜ।

ਘੋੜੇ ਜੋਸ਼ੀਲੇ ਗਭਰੂਆਂ ਦੇ ਵਿਚੋਂ ਦੀ ਲੰਘ ਰਹੇ ਸੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਲਾ ਹੂ ਅਕਬਰ। ਹਰ ਹਰ ਮਹਾਂਦੇਵ। ਜੈ ਦੇਵਾ।

ਇਹ ਕਿਹੜੀ ਤਾਕਤ ਏ ਜਿਹੜੀ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਚਾਹੁੰਦੀ ਏ। ਇਕ ਫੌਜੀ ਆਖਣ ਲੱਗਾ।

ਮਹਾਰਾਜਾ ਰਣਜੀਤ ਸਿੰਘ, ਦੂਜੇ ਫੌਜੀ ਨੇ ਜੁਆਬ ਦਿੱਤਾ।

ਮੁਲਤਾਨ ਹੁਣ ਅੜ ਨਹੀਂ ਸਕਦਾ। ਕਲ੍ਹ ਮੁਲਤਾਨ ਦੇ ਕਿਲੇ ਦੇ ਫਾਟਕ ਮਹਾਰਾਜ ਦੀ ਹਜ਼ੂਰੀ ਵਿਚ ਖੁਲ੍ਹੇ ਹੋਣਗੇ। ਮਹਾਰਾਜੇ ਦਾ ਕੁਝ ਤੇਜ ਹੀ ਵਖਰਾ ਏ। ਇਹਦਾ ਸਿਤਾਰਾ ਈ ਬੁਲੰਦ ਏ। ਮੁਲਤਾਨ ਦਾ ਕਿਲਾ ਹੁਣ ਬੰਦ ਨਹੀਂ ਰਹਿ ਸਕਦਾ। ਪਹਿਲੇ ਫੌਜੀ ਨੇ ਆਪਣੇ ਵਿਚਾਰ ਪਰਗਟ ਕੀਤੇ।

ਕਈ ਘੋੜੇ ਚੜ੍ਹੇ ਅਫਸਰਾਂ ਨੇ ਸਲਾਮੀਆਂ ਦਿੱਤੀਆਂ। ਮਹਾਰਾਜੇ ਨੇ ਆਪਣੇ ਘੋੜੇ ਦੀਆਂ ਵਾਗਾਂ ਖਿਚੀਆਂ। ਘੋੜੇ ਦੇ ਕੰਨ ਖੜੇ ਹੋ ਗਏ। ਘੋੜੇ ਨੇ ਅਗਲੇ ਦੋਵੇਂ ਸੁੰਮ ਖੜੇ ਕਰ ਲਏ। ਮਹਾਰਾਜ ਨੇ ਤਲਵਾਰ ਦੇ ਦਸਤੇ ਤੇ ਹੱਥ ਪਾਇਆ, ਤਲਵਾਰ ਖਿੱਚੀ, ਨੰਗੀ ਤਲਵਾਰ ਹਵਾ ਵਿਚ ਲਹਿਰਾਈ। ਤਲਵਾਰ ਦਾ ਹਵਾ ਵਿਚ ਚਮਕਾਰਾ ਲਿਸ਼ਕ, ਘੋੜੇ ਦੇ ਸੁੰਮ ਜ਼ਮੀਨ ਤੇ ਆ ਡਿੱਗੇ। ਘੋੜੇ ਚੜੇ ਅਫ਼ਸਰਾਂ ਨੇ ਮਹਾਰਾਜ ਨੂੰ ਆਪਣੇ ਘੇਰੇ ਵਿਚ ਲੈ ਲਿਆ। ਮਹਾਰਾਜ ਕੁਝ ਸੋਚ ਰਹੇ ਸਨ।

6 / 111
Previous
Next