Back ArrowLogo
Info
Profile

ਭਾਈਵਾਲੀ

 

ਫ਼ਤਹਿ ਮੁਹੰਮਦ ਖਾਂ ਪਹਿਲਾਂ ਵੀ ਇਕ ਵਾਰੀ ਝਾੜ ਕਰਵਾ ਚੁਕਾ ਸੀ। ਕੁਲੇ ਦੀ ਬੁਰ ਭੱਜੀ ਹੋਈ ਸੀ। ਮੁਛ ਨੂੰ ਨੀਵੀਂ ਕਰਨ ਦੀ ਜਾਚ ਸਿਖ ਲਈ ਸੀ। ਪੰਜਾਬੀਆਂ ਦੇ ਹੱਥ ਜਿਸ ਇਕ ਵਾਰ ਵੇਖ ਲਏ ਸਨ, ਉਹ ਮੁੜਕੇ ਤੇ ਜੀਵਨ ਵਿਚ ਕਦੀ ਗਲਤੀ ਨਹੀਂ ਸੀ ਕਰਦਾ, ਪਰ ਫ਼ਤਹਿ ਮਹੁੰਮਦ ਖਾਂ ਲਾਈ ਲੱਗ ਸੀ. ਜਿਨ ਲਾਈ ਗਲੀਂ ਉਹਦੇ ਨਾਲ ਉਠ ਚਲੀ। ਦੋਸਤ ਮੁਹੰਮਦ ਖਾਂ ਨੇ ਤੇ ਉਥੇ ਈ ਤੋਬਾ ਕਰ ਲਈ। ਉਹ ਤੇ ਸ਼ਾਹ ਦੇ ਨਾਲ ਨਾ ਤੁਰਿਆ, ਬਹਾਨੇ ਦਾ ਕੀ ਸੀ ਸੋ ਬਹਾਨੇ ਕੀਤੇ ਜਾ ਸਕਦੇ ਹਨ।

ਮਹਿਮੂਦ ਸ਼ਾਹ ਪਿਸ਼ੌਰੋਂ ਆਇਆ ਤੇ ਇਸ ਫ਼ਤਹਿ ਮੁਹੰਮਦ ਖਾਂ ਦੀ ਪਿੱਠ ਠੋਕੀ, ਦਲੇਰੀ ਦਿੱਤੀ। ਇਕ ਕਲਗੀ, ਜੜਾਉ ਕੁਲੇ ਨਾਲ ਇਕ ਤਲਵਾਰ ਇਹਦੇ ਨਾਲ ਫ਼ਤਹਿ ਮੁਹੰਮਦ ਖਾਂ ਸ਼ਾਹ ਦਾ ਆਗੂ ਬਣ ਗਿਆ। ਜਾਂ ਇਉਂ ਆਖ ਲਓ ਕੇ ਸੈਨਾਪਤੀ ਦੀ ਪਦਵੀ ਤੇ ਬਹਿ ਗਿਆ।

ਫ਼ਤਹਿ ਮੁਹੰਮਦ ਖਾਂ, ਮਹਿਮੂਦ ਸ਼ਾਹ, ਦੀਵਾਨ ਮੋਹਕਮ ਚੰਦ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਵਾਲਾ, ਹੁਕਮਾ ਸਿੰਘ ਚਿਮਨੀ, ਗੈਸ ਖਾਂ, ਫਕੀਰ ਅਜ਼ੀਜ਼ੁਦੀਨ ਇਕ ਗੋਸ਼ਟੀ ਵਿਚ ਬਹਿ ਗਏ। ਗੋਸ਼ਟੀ ਦਾ ਮੂਲ ਮੰਤਵ ਇਹ ਨਿਕਲਿਆ ਕਿ ਕਸ਼ਮੀਰ ਤੇ ਹਮਲਾ ਕੀਤਾ ਜਾਵੇ। ਪੰਜਾਬ ਦੀ ਫੌਜ ਤੇ ਕਾਬਲ ਦੀ ਸ਼ਾਹੀ ਫੌਜ ਰਲ ਕੇ ਕਸ਼ਮੀਰ ਤੇ ਚੜਾਈ ਕਰੇ। ਸਾਰੀ ਫੌਜ ਦਾ ਖਰਚਾ ਸ਼ਾਹ ਦੇ ਜਿੰਮੇ ਪਿਆ। ਕਸ਼ਮੀਰ ਜਿਤਣ ਤੇ ਜਿੰਨਾ ਲੁਟ ਦਾ ਮਾਲ ਲਭੇ। ਉਹਦੇ ਤਿੰਨ ਹਿੱਸੇ ਕੀਤੇ ਜਾਣ। ਇਕ ਹਿੱਸਾ ਪੰਜਾਬ ਦੀ ਫੌਜ ਨੂੰ ਦਿਤਾ ਜਾਵੇਗਾ ਤੇ ਬਾਕੀ ਦੇਂਹ ਹਿਸਿਆਂ ਦੀ ਮਲਕੀਅਤ ਸ਼ਾਹ ਦੀ ਹੋਵੇਗੀ। ਏਸ ਗੱਲ ਤੇ ਪੂਰਨਾ ਪੈ ਗਿਆ।

ਮਹਿਮੂਦ ਸ਼ਾਹ ਨੇ ਜਦ ਕੂਚ ਦਾ ਹੁਕਮ ਦਿੱਤਾ ਤੇ ਕਾਬਲੋਂ ਇਕ ਹਲਕਾਰਾ ਆਣ ਪੂਜਾ। ਆਖਣ ਲਗਾ ਸ਼ਹਿਨਸ਼ਾਹ ਕਾਬਲ ਵਿਚ ਦੋਸਤ ਮੁਹੰਮਦ ਖਾਂ ਨੇ ਫਿਰ ਭੜਥੂ ਪਾ ਦਿੱਤਾ ਏ, ਕਾਬਲ ਦੀ ਸ਼ਹਿਰ ਪਨਾਹ ਵਿਚ ਦੋਸਤ ਮੁਹੰਮਦ ਖਾਂ ਦੀ ਤਲਵਾਰ ਦਾ ਰਾਜ ਏ ਏਸ ਲਈ ਸ਼ਾਹ ਦਾ ਕਾਬਲ ਪੁਜਣਾ ਬਹੁਤ ਜ਼ਰੂਰੀ ਏ। ਘੋੜਿਆਂ ਦੀਆਂ ਵਾਗਾਂ ਮੋੜੀਆਂ ਤੇ ਸ਼ਾਹ ਡੰਡੀ ਪਿਆ।

66 / 111
Previous
Next