ਮੈਂ ਅਤਾ ਮੁਹੰਮਦ ਖਾਂ ਦੇ ਪੋਸ਼ੀਦਾ ਖਜਾਨਿਆ ਦੀ ਖੋਜ ਵਿਚ ਜਦੋ ਸਰਦਾਰ ਸਾਹਿਬ * ਕਸ਼ਮੀਰ ਪੁਜਣਗੇ ਤਾਂ ਮੈਂ ਉਨ੍ਹਾਂ ਨੂੰ ਸਾਰੀਆਂ ਗੱਲਾਂ ਦਸ ਦੇਵਾਂਗੀ। ਮੈਂ ਸ਼ਾਹ ਸੁਜਾਹ ਦੀ ਤਲਾਸ਼ ਵਿਚ ਵੀ ਹਾਂ। ਉਹ ਕਿਸ ਕੈਦ ਖਾਨੇ ਵਾਲੀ ਜਗ੍ਹਾ ਵਿਚ ਕੈਦ ਏ। ਸ਼ਾਹ ਦੇ ਬਾਰੇ ਕਸ਼ਮੀਰ ਵਾਲੇ ਤਾਂ ਕੁਝ ਨਹੀਂ ਜਾਣਦੇ। ਸਾਢ ਅਤਾ ਮੁਹੰਮਦ ਖਾ ਹੀ ਜਾਣਦਾ ਹੈ। ਉਹਦੀ ਖੁਫੀਆ ਜੇਲ੍ਹ ਵਿਚ ਕੈਦ ਏ। ਮੈਂ ਉਹਦੇ ਮਗਰ ਹੱਥ ਧੋ ਕੇ ਪਈ ਹੋਈ ਹਾਂ। ਉਮੀਦ ਏ, ਮੈਂ ਕਾਮਯਾਬ ਹੋ ਜਾਵਾਂਗੀ।
ਲਉ ਹੁਣ ਸੁਣੋ ਇਥੋਂ ਦੇ ਮੁਸਲਮਾਨ ਤੇ ਹਿੰਦੂ ਕਸ਼ਮੀਰੀਆ ਦੇ ਵਿਚਾਰ ਜਿਹੜੇ ਹੁਣ ਖੁਲ੍ਹਮ ਖੁਲ੍ਹਾ ਇਹ ਗੱਲ ਆਖਦੇ ਹਨ।
ਦਿਵਾ ਯੀ ਯੀ, ਸਿਖ ਰਾਜ ਤਰਿਤ ਕਿਆਹਾਂ।'
ਇਹ ਕਸ਼ਮੀਰੀ ਕਹਾਵਤ ਬਣ ਗਈ ਏ. ਇਹਦਾ ਅਰਥ ਏ. ਹੇ ਭਗਵਾਨ ਸਿੱਖ ਰਾਜ ਛੇਤੀ ਹੀ ਏਥੇ ਪੁਜਾ ਦੇਹ।'
ਲਾਹੌਰ ਦੀਆਂ ਫੌਜਾਂ ਦੇ ਪੈਰ ਧਰਨ ਦੀ ਲੋੜ ਏ, ਕਸ਼ਮੀਰੀ ਘੋੜਿਆ ਦੀ ਧੂੜ ਚੁੱਕ ਚੁੱਕ ਕੇ ਮੱਥੇ ਨਾਲ ਲਾਉਣਗੇ।
ਮੈਂ ਆਪ ਰਾਜ਼ੀ ਹਾਂ. ਤੁਸੀਂ ਭੀ ਰਾਜ਼ੀ ਹੋਵੇਗੇ-ਅੱਛਾ ਫਿਰ ਮਿਲਾਗੇ।
ਚੰਗਾ ਰੱਬ ਰਾਖਾ-ਸਤਿ ਸ੍ਰੀ ਅਕਾਲ।
ਤੁਹਾਡੀ-ਚੰਦਾ