ਜ਼ੈਨਬ
"ਨੌ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।" ਕੀ ਅੱਜ ਰੋਜ਼ਾ ਰਖਿਆ ਜਾ ਰਿਹਾ ਏ? 'ਹਾਂ-ਈਦ ਆਉਣ ਵਾਲੀ ਏ, ਮੈਂ ਮਹੱਲੇ ਭਰ ਨੂੰ ਰੋਜ਼ੇ ਆਪਣੇ ਖਰਚ ਤੇ ਰਖਾਉਣਾ ਚਾਹੁੰਦੀ ਹਾਂ। ਇਹਦੇ ਨਾਲ ਮੈਂ ਮਹੱਲੇ ਵਿਚ ਇਜ਼ੱਤ ਦੀ ਨਿਗਾਹ ਨਾਲ ਵੇਖੀ ਜਾਵਾਂਗੀ। ਇਹ ਵੀ ਮੇਰੇ ਇਕ ਪਰਦੇ ਦੀ ਚਾਦਰ ਏ, ਮੈਂ ਸਾਰੇ ਮਹੱਲੇ ਵਿਚ ਹੱਥ ਕਢ ਕੇ ਗੱਲ ਕਰ ਸਕਾਂਗੀ।
ਲੋਕ ਅਗੇ ਵੀ ਮੇਰੀ ਇਜ਼ਤ ਕਰਦੇ ਹਨ ਤੇ ਮੈਨੂੰ ਇਕ ਸ਼ਰੀਫ ਘਰਾਣੇ ਦੀ ਖਾਤੂਨ ਸਮਝਦੇ ਹਨ। ਮੇਰੇ ਬਾਰੇ ਮਹੱਲੇ ਵਾਲੇ ਕੁਝ ਵੀ ਨਹੀਂ ਜਾਣਦੇ। ਜੇ ਜਾਣ ਲੈਣ ਤੇ ਫੇਰ ਮੇਰਾ ਨਾਮ ਜ਼ੈਨਬ ਨਾ ਹੋਇਆ। ਮੇਰੇ ਅੰਦਰ ਦੇ ਕੱਪੜੇ ਦਾਗਾਂ ਨਾਲ ਭਰੇ ਹਨ।
ਚੰਦਾ, ਖੁਦਾ ਸਾਨੂੰ ਗੁਨਾਹਾਂ ਦੀਆਂ ਕਿੰਨੀਆਂ ਕੁ ਸਜ਼ਾਵਾਂ ਦੇਵੇਗਾ? ਕੀ ਹੱਥ ਨਾ ਥੱਕਣਗੇ ਖੁਦਾ ਦੇ? ਸਾਡੇ ਗੁਨਾਹ ਜ਼ਿਆਦਾ ਹਨ। ਸਜ਼ਾਵਾਂ ਘੱਟ ਹਨ। ਕੋਈ ਕਿੰਨੀਆਂ ਕੁ ਸਜ਼ਾਵਾਂ ਦੇ ਸਕਦਾ ਹੈ। ਇਹ ਚਾਰ ਦਿਨਾਂ ਦੀ ਜ਼ਿੰਦਗੀ ਸਾਡੀ ਗੁਨਾਹਾਂ ਵਿਚ ਹੀ ਲੰਘ ਚੁਕੀ ਏ। ਖੁਦਾ ਕੀ ਜਾਣੂ ਕਿ ਉਸ ਕੋਸ਼ਬ ਨੂੰ ਜਨਮ ਦਿਤਾ ਸੀ? ਬੰਦਾ ਤੇ ਕੋਸ਼ਬ ਦੇ ਬੁਲ ਫਰਕ ਰਹੇ ਸਨ।
ਕੋਸ਼ਬ ਤੇਰੇ ਹੱਥ ਵਿਚ ਨਿਕਾਹ ਵਾਲੀ ਲੀਕ ਹੀ ਨਹੀਂ। ਨਹੀਂ ਤੇ ਕੋਈ ਕਦੇ ਦਾ ਟੁੰਬ ਕੇ ਲੈ ਜਾਂਦਾ।' ਚੰਦਾ ਆਖਣ ਲਗੀ।
' ਤੇ ਫੇਰ ਕੀ ਖੂਹ 'ਚ ਡੁਬ ਮਰਾਂ? ਮੈਨੂੰ ਵੇਖ ਕੇ ਲੋਕ ਠੰਡੇ ਹੌਕੇ ਤੇ ਭਰਦੇ ਹਨ, ਪਰ ਕੋਈ ਨਿਕਾਹ ਕਰਨ ਨੂੰ ਤਿਆਰ ਨਹੀਂ। ਹੱਥ ਠੋਕਾ ਰੱਖਣਾ ਚਾਹੁੰਦੇ ਹਨ।"
ਮੈਂ ਤੇਰੇ ਹੱਥ ਵਿਚ ਨਿਕਾਹ ਦੀ ਰੇਖਾ ਪਾ ਸਕਦੀ ਹਾਂ। ਪਰ ਉਹਦੇ ਲਈ ਕੁਝ ਅਜ਼ਾਬ ਝਲਣੇ ਪੈਣਗੇ। ਸੂਲਾਂ ਉਤੋਂ ਲੰਘਣਾ ਪਵੇਗਾ। ਚੰਦਾ ਨੇ ਮੁੱਢ ਬੰਨ੍ਹਣਾ ਸ਼ੁਰੂ ਕੀਤਾ।
ਮੈਂ ਤੇਰੇ ਲਈ ਸੂਰਜ ਤੇ ਚੜ੍ਹ ਸਕਦੀ ਹਾਂ, ਚੰਦਾ।'
'ਨਿਕਾਹ ਦੀ ਤੇ ਫੇਰ ਗੱਲ ਈ ਕੀ ਏ. ਜਿਹਦੇ ਨਾਲ ਕਹੇਂ ਨਿਕਾਹ ਪੜ੍ਹਾ ਦੇਵਾਂ, ਇਸ਼ਾਰਾ ਕਰ, ਇਕ ਨਿਕਾਹ ਤੇ ਕੀ, ਚਾਰ ਪੜ੍ਹਾਏ ਜਾ ਸਕਦੇ ਹਨ।'
ਤੇ ਫੇਰ ਕੋਈ ਪਾਧਾ ਪੁਛਣਾ ਈਂ ? ਹੁਣ ਤੇ ਈਮਾਨ ਨਾਲ ਰਾਤ ਨੂੰ ਇਕੱਲਿਆਂ ਨੀਂਦ ਨਹੀਂ ਆਉਂਦੀ। 'ਕੋਸ਼ਬ ਆਖ ਰਹੀ ਸੀ।