'ਘਬਰਾ ਨਾ ਤੇਰੇ ਮਨ ਦੀ ਮੁਰਾਦ ਪੂਰੀ ਹੋਵੇਗੀ। ਲਾਹੌਰ ਦੀਆਂ ਫੌਜਾਂ ਕਸ਼ਮੀਰ ਪੁੱਜਣ ਵਾਲੀਆਂ ਹਨ। ਉਨ੍ਹਾਂ ਦੇ ਪੁੱਜਣ ਦੀ ਦੇਰ ਹੈ ਕਿ ਅਤਾ ਮੁਹਮੰਦ ਦੀ ਹਾਰ ਯਕੀਨੀ ਹੈ। ਸ਼ਾਹ ਮਹਿਮੂਦ ਦੀਆਂ ਫੌਜਾਂ ਹਰੀ ਸਿੰਘ ਨਲੂਏ ਨਾਲ ਰਲ ਕੇ ਕਸ਼ਮੀਰ ਤੇ ਹਮਲਾ ਕਰ ਰਹੀਆ ਹਨ। ਤੂੰ ਦਸ ਕਸ਼ਮੀਰ ਕਿਸ ਤਰ੍ਹਾਂ ਧੌਣ ਅਕੜਾ ਕੇ ਰਹਿ ਸਕਦਾ ਹੈ? ਮਹਾਰਾਜ ਨੇ ਅਤਾ ਮੁਹੰਮਦ ਦਾ ਫਸਤਾ ਵਢ ਦੇਣਾ ਹੈ ਤੇ ਬਸ ਤੇਰਾ ਅਲੀ ਅਕਬਰ ਖਾਂ ਈ ਸੂਬੇਦਾਰ ਬਣੇਗਾ।"
ਹੁਣ ਤੇ ਅਲੀ ਅਕਬਰ ਨੂੰ ਸਬਜ਼ ਬਾਗ ਵਿਖਾਏ ਜਾ ਸਕਦੇ ਹਨ ਤੇ ਉਹ ਤੇਰੇ ਸ਼ਕੰਜੇ ਵਿਚ ਫਸ ਸਕਦਾ ਹੈ। ਪਰ ਜਦੋਂ ਉਹ ਜਲਾਲ ਵਿਚ ਹੋਇਆ ਤਾਂ ਫਿਰ ਉਸ ਸਾਨੂੰ ਜੁਤੀ ਤੇ ਨਹੀਂ ਮਾਰਨਾ। ਜ਼ਰਾ ਕੁ ਆਰਸੀ ਦੀ ਝਲਕ ਵਿਖਾ ਦੇਹ. ਲੱਟੂ ਹੋ ਜਾਊ, ਉਹਨੂੰ ਜ਼ਰਾ ਇਸ਼ਾਰਾ ਈ ਕਰਨ ਦੀ ਲੋੜ ਏ, ਤੇਰੇ ਫੁਮਣੀਆਂ ਪਾਉਂਦਾ ਫਿਰੂ।
ਤੂੰ ਚੁਟਕੀ ਮਾਰੀ ਤੇ ਮੇਰਾ ਨਿਕਾਹ ਵੱਟ ਤੇ ਪਿਆ, ਵਾਰੇ-ਨਿਆਰੇ ਹੋ ਜਾਣਗੇ। ਹੀਰਿਆਂ ਵਿਚ ਖੇਡਦੀ ਫਿਰੀਂ, ਤੇਰਾ ਜੀਅ ਭਰ ਦਊਂ ਹੀਰਿਆਂ ਨਾਲ। ਕਸ਼ਮੀਰ ਹੀਰਿਆਂ ਦੀ ਖਾਣ ਹੈ। ਉਰੇ ਆ ਘੁਟ ਕੇ ਜੱਫੀ ਪਾਵਾਂ। ਵਾਇਦਾ ਦੇਹ ਮੇਰੀ ਬੀਬੀ ਭੈਣ।" ਕੈਸ਼ਬ ਨੇ ਚੰਦਾ ਨੂੰ ਕਲਾਵੇ ਵਿਚ ਲੈ ਗਿਆ।
ਚੰਦਾ ਨੇ ਤੱਤੇ ਲੋਹੇ ਤੇ ਸੱਟ ਮਾਰਨ ਦੀ ਹਿੰਮਤ ਕੀਤੀ ਆਖਣ ਲਗੀ, 'ਤਾਂ ਸ਼ਾਹ ਬੁਜਾਅ ਦਾ ਆਜ਼ਾਦ ਹੋਣਾ ਬਹੁਤ ਜ਼ਰੂਰੀ ਹੈ। ਕਿਉਂ ਕਿ ਕਾਬਲ ਦੀ ਫੌਜ ਨਾਲ ਹੋਣੀ ਹੈ। ਸ਼ਾਹ ਨੂੰ ਵੇਖ ਕੇ ਕਾਬਲੀ ਫੌਜ ਵਿਚ ਉਤਸ਼ਾਹ ਭਰ ਜਾਵੇਗਾ।
ਇਕ ਤੇ ਸ਼ਾਹ ਕੈਦ ਵਿਚੋਂ ਨਿਕਲ ਜਾਊ ਤੇ ਦੂਜਾ ਲਾਹੌਰ ਦੀਆਂ ਫੌਜਾਂ ਨੂੰ ਫੈਸਲਾ ਕਰਨ ਵਿਚ ਆਸਾਨੀ ਹੋ ਜਾਉ। ਚੰਦਾ ਆਖ ਕੇ ਚੁਪ ਹੋ ਗਈ।
'ਬਿਲਕੁਲ ਠੀਕ ਚੰਦਾ, ਅਜ ਤੇ ਤੂੰ ਕਸੌਟੀ ਦਾ ਕੰਮ ਕੀਤਾ। ਇਹਦੇ ਲਈ ਜ਼ੁਲਫਕਾਰ ਅਲੀ ਖਾਂ ਨੂੰ ਫਾਹੁਣਾ ਪਊ। ਇਹਦੇ ਤੋਂ ਬਗੈਰ ਹੋਰ ਕੋਈ ਰਸਤਾ ਨਹੀਂ। ਕੋਸ਼ਬ ਆਖ ਰਹੀ ਸੀ।
'ਜ਼ੁਲਫਕਾਰ ਅਲੀ ਖਾਂ, ਉਹ ਤੇ ਬੰਦਾ ਨਹੀਂ ਪੱਥਰ ਏ।' ਆਖਣ ਲਗੀ ਚੰਦਾ।
'ਉਹਦੀ ਨਾੜ ਸਮਝ ਵਿਚ ਆ ਗਈ ਏ। ਜ਼ੁਲਫਕਾਰ ਤੇਰੀਆਂ ਮੁਠੀਆਂ ਭਰਦਾ ਫਿਰੇਗਾ।' ਕੋਸ਼ਬ ਨੇ ਆਖਿਆ।
'ਜ਼ੈਨਬ।'
'ਕੌਣ ਜ਼ੈਨਬ?'
'ਅਤਾ ਮੁੰਹਮਦ ਖਾਂ ਦੀ ਪਹਿਲੀ ਬੇਗਮ ਦੀ ਇਕਲੌਤੀ ਬੇਟੀ ਜ਼ੈਨਬ।'
ਜੁਲਫਕਾਰ ਉਹਦੇ ਤੇ ਲਟੂ ਹੋਇਆ ਫਿਰਦਾ ਏ।' ਚੁਟਕੀ ਮਾਰੀ ਚੰਦਾ ਨੇ। ਸਾਰੇ ਕੰਮ ਫਤਿਹ ਹੋ ਗਏ।
ਕੋਸ਼ਬ ਤੇ ਚੰਦਾ ਘੁਟ ਘੁਟ ਜਫੀਆਂ ਪਾ ਰਹੀਆਂ ਹਨ। ਮੂਜੀ ਮਾਰਿਆ ਗਿਆ।