Back ArrowLogo
Info
Profile

ਸੂਰਜ ਮੁਖੀ

 

ਵਿਸਾਖੀ ਨਹਾ, ਮੱਥਾ ਟੇਕ ਕਰ ਕੇ ਹੁਕਮ ਲੈ ਕੇ ਮਹਾਰਾਜ ਅੰਮ੍ਰਿਤਸਰ ਤੋਂ ਲਾਹੌਰ ਆ ਗਏ। ਅਗੇ ਫੌਜਾਂ ਤਿਆਰ ਬਰ ਤਿਆਰ ਖੜ੍ਹੀਆ ਸਨ। ਜੈਕਾਰੇ ਗੂੰਜੇ, ਧੱਸੇ ਚੋਟ ਪਈ ਨੌਬਤਾਂ ਗੂੰਜੀਆਂ, ਨਰਸਿੰਘ ਵੱਜੇ ਕੂਚ ਦਾ ਹੁਕਮ ਹੋਇਆ

ਸੂਬਾ ਦੀ ਤੋਪ ਕਦੇ ਦੀ ਦਾਗੀ ਜਾ ਚੁਕੀ ਸੀ। ਡੇਰ੍ਹਾ ਸਾਹਿਬ ਵਿਚ ਅਰਦਾਸਾ ਹੈ ਚੁਕਾ ਸੀ। ਰਾਵੀ ਤੋਂ ਠੰਡੀ ਹਵਾ ਦੇ ਝੋਂਕੇ ਉਠਦੇ ਤੇ ਮਨ ਨਿਰਮਲ ਕਰਦੇ ਜਾਦੇ। ਜਵਾਨਾਂ ਦੇ ਚਿਹਰਿਆਂ ਤੇ ਗਿੱਠ ਗਿੱਠ ਲਾਲੀਆਂ ਚੜ੍ਹ ਗਈਆਂ, ਸੂਰਮੇ ਘੋੜਿਆ ਨੂੰ ਥਾਪੀਆਂ ਦੇ ਰਹੇ ਹਨ। ਨੌਬਤ ਖਾਨੇ ਦੇ ਕੋਲ ਮਹਾਰਾਜ ਦਾ ਮਸ਼ਹੂਰ ਹਾਥੀ 'ਫਤਹ ਜੰਗ' ਸੋਨੇ ਚਾਂਦੀ ਦੀ ਝਿਲਮਿਲ ਕਰਦੀ ਪੁਸ਼ਾਕ ਪਾਈ ਜੁੜਾਊ ਛਤਰ ਦਾ ਤਾਜ ਪਾਈ ਹਾਥੀਆਂ ਦੇ ਬਾਦਸ਼ਾਹ ਵਾਂਗੂੰ ਖੜਾ ਸੀ। ਦੂਰ ਤਕ ਲੰਮੀ ਕਤਾਰ ਹਾਥੀਆਂ ਘੋੜਿਆ ਤੇ ਊਠਾਂ ਦੀ ਲਗੀ ਹੋਈ ਸੀ। ਮਹਾਰਾਜ ਨੂੰ ਵੇਖ ਕੇ ਸੋਨੇ ਦੀ ਜੰਜੀਰ ਵਿਚ ਮੜ੍ਹੀ ਸੁੰਡ ਨੂੰ ਚੁੱਕ ਕੇ ਨਮਸਕਾਰ ਕੀਤਾ ਤੇ ਦੂਜੀ ਵਾਰ ਫਤਿਹ ਬੁਲਾਈ ਤੇ ਫਿਰ ਬੈਠਣ ਲਈ ਝੁਕ ਗਿਆ। ਹੌਦੇ ਵਿਚੋਂ ਗੰਗਾ ਜਮਣੀ ਸੀੜੀ ਲਮਕੀ, ਜਦ ਮਹਾਰਾਜ ਨੇ ਚਰਨ ਛੁਹਾਏ ਨਗਾਰੇ ਚੋਟ ਪਈ। ਸਲਾਮੀ ਦੀ ਤੋਪ ਦਾਗੀ ਗਈ। ਕਿਲੇ ਦੇ ਅੰਦਰ ਤੋਂ ਲੈ ਕੇ ਬਾਹਰ ਤਕ ਦਾ ਸਾਰਾ ਲਸ਼ਕਰ ਹਰਕਤ ਵਿਚ ਆ ਗਿਆ।

ਸੱਤ ਵੱਡੀਆਂ ਤੋਪਾਂ ਸੱਤਰ ਹੌਲੀਆਂ ਤੋਪਾਂ ਤੇ ਤੀਹ ਸੂਰਜ ਮੁਖੀ ਤੋਪਾਂ, ਇਕ ਸੌ ਪੰਜ ਜੰਗੀ ਹਾਥੀ, ਦਸ ਹਜਾਰ ਘੋੜ ਸਵਾਰ, ਬੇ-ਪਨਾਹ ਪੈਦਲ ਬੰਦੂਕਚੀ, ਇਕ ਸੌ ਸੰਗ-ਤਰਾਸ਼, ਕੁਝ ਨਕਬ ਕੁੰਠ, ਇਕ ਸੌ ਮੌਕੇ ਮਾਸ਼ਕੀ ਤੇ ਪਾਣੀ ਪਿਆਉਣ ਵਾਲੇ ਝਿਊਰ। ਗੱਲ ਕੀ ਸਾਰਾ ਅਮਲਾ ਫੈਲਾ ਫੌਜ ਦੇ ਨਾਲ ਈ ਤੁਰ ਪਿਆ।

ਮੋਹਰੀ ਫੌਜਾਂ ਹਰੀ ਸਿੰਘ ਨਲੂਆ, ਕੰਵਰ ਖੜਕ ਸਿੰਘ ਤੇ ਬਾਬਾ ਫੂਲਾ ਸਿੰਘ ਅਕਾਲੀ ਆਪਣੀ ਦੁੱਖ ਵਿਖਾ ਰਹੇ ਸਨ। ਉਨ੍ਹਾਂ ਦੇ ਨਾਲ ਕਾਬਲ ਦੀ ਫੌਜ ਤੇ ਹਾਕਮ ਪਿਸ਼ੌਰ ਫ਼ਤਹਿ ਖਾਂ ਮੁੱਛਾਂ ਨੂੰ ਮਰੋੜੇ ਦੇ ਰਿਹਾ ਸੀ।

ਕਿਉਂ ਖਾਨ ਸਾਹਿਬ ਕੀ ਸਲਾਹ ਏ. ਹਮਲਾ ਕਰਨਾ ਏ ਕੇ ਦੜ ਵੱਟਣੀ ਏ, ਹਰੀ ਸਿੰਘ ਨਲੂਆ ਆਖਣ ਲੱਗਾ। ਮੇਰਾ ਖਿਆਲ ਏ ਸਾਨੂੰ ਹਮਲਾ ਕਰ ਦੇਣਾ ਚਾਹੀਦੈ ਲਾਕੜਾ ਭੂਕੜਾਂ ਝਾੜ ਦੇਈਏ ਸਖਤ ਮੁਕਾਬਲੇ ਲਈ ਫਿਰ ਤਿਆਰੀ ਕੀਤੀ ਜਾਏ।

77 / 111
Previous
Next