ਵੱਡੀਆਂ ਤੋਪਾਂ ਸਿਰ ਕੱਢ ਕੇ ਸਾਹਮਣੇ ਆਈਆਂ। ਹੁਕਮਾਂ ਸਿੰਘ ਚਿਮਨੀ ਨੇ ਆਖਿਆ ਸਾਡੇ ਨਾਲ ਪੰਜ ਤੋਪਾਂ ਹਨ। ਕਿਲਾ ਸ਼ਿਕਨ, ਉਕਦ ਕਥਾ, ਫਤਾਹ ਮੁਬਾਰਕ, ਕਿਸ਼ਵਰ ਕਸ਼, ਗੜ੍ਹ ਭੰਜਨ ਨਾਮੀ ਗਰਾਮੀ ਤੋਪਾਂ ਏਨੀ ਉਚਾਈ ਤੇ ਜਾਣੀਆਂ ਮੁਸ਼ਕਲ ਹਨ, ਸਿਰਫ ਇਕ ਤੋਪ ਕਿਲਾ ਸ਼ਿਕਨ ਨੂੰ ਪਹਾੜ ਤੇ ਚੜਾਇਆ ਜਾਏ। ਪਰ ਕੁਦਰਤ ਦੀ ਕਰਨੀ ਇਹ ਹੋਈ ਕਿ ਕਿਲਾ ਸ਼ਿਕਨ ਤੋਪ ਇਕ ਪੱਥਰ ਤੋਂ ਤਿਲਕ ਪਈ ਤੇ ਡੂੰਘੀ ਖੱਡ 'ਚ ਜਾ ਡਿਗੀ। ਇਹ ਤੋਪ ਸ਼ਾਹ ਜ਼ਮਾਨ ਦੇ ਜ਼ਮਾਨੇ ਦੀ ਸੀ।
ਹਰੀ ਸਿੰਘ ਨਲੂਆ ਆਖਣ ਲੱਗਾ, ਸਰਦਾਰ ਚਿਮਨੀ ਕੋਸ਼ਿਸ਼ ਕਰ ਵੇਖੀਏ ਤੋਪ ਜ਼ਰੂਰ ਖੱਡ ਵਿਚੋਂ ਨਿਕਲ ਆਉ। ਜਦ ਅਟਕ ਨਦੀ ਵਿਚੋਂ ਇਕ ਮਹੀਨੇ ਬਾਦ ਕੱਢੀ ਗਈ ਸੀ, ਹੁਣ ਲੱਕ ਬੰਨ੍ਹ ਕੇ ਜੁੱਟ ਜਾਈਏ, ਤੇ ਇਸ ਕਿਥੇ ਅੜ ਜਾਣਾ ਏ ਹੁਣ ਵੀ ਨਿਕਲ ਆਊ।
'ਸਰਦਾਰ ਜੀ, ਮੈਂ ਆਪਣੇ ਵਲੋਂ ਬਹੁਤ ਕੋਸ਼ਿਸ਼ ਕਰਾਂਗਾ, ਅੱਗੇ ਸਤਿਗੁਰ ਰਾਖਾ!" ਹੁਕਮਾ ਸਿੰਘ ਚਿਮਨੀ ਬੋਲਿਆ।
. 'ਚਿਮਨੀ ਸਾਰੀ ਉਮਰ ਤੇਰੀ ਤੋਪਾਂ 'ਚ ਲੰਘ ਗਈ। ਤੂੰ ਨਹੀਂ ਸੈਂ ਜਾਣਦਾ ਕਿ ਪਹਾੜ ਵਿਚ ਇਹ ਤੋਪ ਝੱਲੀ ਨਹੀਂ ਜਾਣੀ। ਕਾਹਨੂੰ ਇਹਨੂੰ ਏਨੀ ਉਚਾਈ ਤੇ ਚਾੜ੍ਹਿਆ ਸੀ। ਕਿਤੇ ਟਿਕਾਣੇ ਬਹਿ ਜਾਏ ਤੇ ਫੇਰ ਇਹਦਾ ਨਸ਼ਾ ਏ। ਇਕ ਵਾਰ ਤੇ 'ਬਹਿ ਜਾ ਬਹਿ ਜਾ' ਕਰ ਦਿੰਦੀ ਏ', ਗੈਸ ਖਾਂ ਨੇ ਮੋਢੇ ਤੇ ਹੱਥ ਮਾਰਦਿਆਂ ਆਖਿਆ। ਲੈ ਜਾ ਸੂਰਜਮੁਖੀ ਤੈਂਪ, ਜਿਥੇ ਮਰਜ਼ੀ ਉ ਚਾੜ੍ਹ ਲਈ, ਕਿਲਾ ਖੱਖੜੀ ਖੱਖੜੀ ਨਾ ਕਰ ਦਿੱਤਾ ਤੇ ਆਖੀਂ। ਬੇਝੇ ਦਾ ਗਹਿਣਾ, ਸੂਰਜਮੁਖੀ ਤੋਪਾਂ ਸਾਡੀ ਈਜਾਦ ਏ। ਇਹ ਹਾਥੀ ਦੇ ਉਤੇ ਬੰਨ੍ਹਕੇ ਵੀ ਚਲਾਈ ਜਾ ਸਕਦੀ ਏ।
ਰਾਜੌਰੀ ਦੇ ਕਿਲੇ ਦਾ ਸੂਰਜਮੁਖੀ ਤੋਪ ਨੇ ਮੂੰਹ ਭੁਆਂ ਦਿਤਾ, ਰਾਜੌਰੀ ਫਤਹਿ ਹੈ ਗਈ, ਸੂਰਜਮੁਖੀ ਤੋਪਾਂ ਦੇ ਸਿਰ ਸਦਕੇ।