Back ArrowLogo
Info
Profile
ਦਿਤਾ ਏ। ਗੁਰੂ ਦੀ ਸਹੁੰ ਸਿਰਵਾਰਨੇ ਕਰਨ ਨੂੰ ਜੀ ਕਰਦੈ। ਲਓ ਮੇਰੇ ਬਹਾਦਰੋ ਜੀ ਭਰ ਕੇ ਲੁੱਟੇ। ਮੁਹਰਾਂ ਅਜ ਮੈਂ ਜੀ ਭਰ ਕੇ ਵੰਡਣ ਆਇਆ ਹਾਂ। ਤੁਹਾਡੇ ਸਿਰ ਤੋਂ ਸਦਕੇ ਕੀਤੀਆਂ ਜਾ ਸਕਦੀਆਂ ਹਨ ਮੁਹਰਾਂ।' ਬੋਲ ਨਲੂਏ ਸਰਦਾਰ ਦੇ ਸਨ।

ਸਾਰੇ ਪਠਾਣ ਮੋਹਰਾਂ ਲੁੱਟਣ ਲੱਗ ਪਏ। ਰੱਸਿਆਂ ਥਾਣੀ ਫਰ-ਫਰ ਜਵਾਨ ਉਤਰਨੇ ਸੂਰੂ ਹੋ ਗਏ ਉਹਨਾਂ ਮੁਹਰਾਂ ਚੁਗਣ ਵੀ ਨਾ ਦਿਤੀਆਂ ਗਿੱਚੀਓਂ ਆਣ ਨਪਿਆ, ਸੰਘੀਓ ਆਣ ਫੜਿਆ। ਨਲੂਆ ਸਰਦਾਰ ਵੀ ਉਤਰ ਗਿਆ।

'ਕੌਣ ਲਾਲ ਮੁਹੰਮਦ, ਕੋਸ਼ਬ ਦੇ ਭਾਈ ਹੋ?'

'ਹਾਂ ਸਰਦਾਰ ਤੁਸੀਂ ਕਿੱਦਾਂ ਜਾਣਦੇ ਹੈ?'

'ਨਲੂਆ ਸਭ ਕੁਝ ਜਾਣਦੈ, ਨਲੂਏ ਦੀਆਂ ਚਾਰ ਅੱਖਾਂ ਹਨ। ਚੰਦਾ ਅਜ ਕਲ੍ਹ ਤੁਹਾਡੇ ਕੋਲ ਏ? ਕੋਸ਼ਬ ਦੀ ਕਮਾਈ ਨਾਲ ਢਿੱਡ ਨਹੀਂ ਭਰਿਆ।' ਅਵਾਜ਼ ਨਲੂਏ ਦੀ ਸੀ। ਅਛਾ ਚਲ ਲਗ ਅਗੇ ਕਹਿੰਦੇ ਹੋਏ ਉਸ ਨੂੰ ਨਲੂਏ ਸਰਦਾਰ ਨੇ ਅਗੇ ਲਾ ਲਿਆ।

'ਚੰਦਾ ਤੇ ਕੋਸ਼ਬ ਨਾਲ ਤੇਰੇ ਕੀ ਸਬੰਧ ਹਨ?'

'ਚੰਦਾ ਮੇਰੀ ਮੂੰਹ ਬੋਲੀ ਭੈਣ ਏ. ਤੇ ਕੋਸ਼ਬ ਮਾਂ ਪਿਉ ਜਾਈ, ਹਜ਼ੂਰ ਅਸੀਂ ਤੇ ਮੰਗ ਖਾਣੀ ਜਾਤ ਹਾਂ। ਹਜ਼ੂਰ ਦੇ ਇਕਬਾਲ ਬੁਲੰਦ ਹੋਣ, ਬੁੰਗੇ ਝੰਡੇ ਚੜੇ ਰਹਿਣ, ਜਲਾਲ ਬੁਲੰਦ ਰਹਿਣ ਜੁੱਗ ਜੁੱਗ ਜੀਵੇ ਮੇਰੀ ਸਰਕਾਰ। 'ਲਾਲ ਮੁਹੰਮਦ ਦੀ ਘਬਰਾਈ ਅਵਾਜ਼ ਵਿਚ ਲਿਲੜੀਆਂ ਦੀ ਚਾਸ਼ਨੀ ਸੀ।

'ਲੈ ਮੁਹਰਾਂ ਦੀ ਥੈਲੀ, ਖੁਸ਼ ਏਂ, ਜਿੰਨੀਆਂ ਚਾਹੀਦੀਆਂ ਨੇ ਓਨੀਆਂ ਲੈ ਲੈ। ਚੱਲ ਅੱਗੇ ਅੱਗੇ ਤੇ ਮਗਰ ਅਸੀਂ ਤੋਪ ਕਿਲਾ ਸ਼ਿਕਨ ਲੈ ਕਿ ਆਉਂਦੇ ਹਾਂ। ਬੀਡੀ ਵਾਂਗੂੰ ਜੋ ਲਿਆ। ਦੁਸ਼ਮਣਾਂ ਨੂੰ, ਬਾਕੀਆਂ ਨੇ ਧੱਕੇ ਮਾਰ ਮਾਰ ਕੇ ਲਕੜੀਆਂ ਦੀ ਮਦਦ ਨਾਲ ਮੀਰ ਆਤਿਸ਼ ਤੇ ਕਿਲਾ ਸ਼ਿਕਨ ਤੋਪ ਨੂੰ ਖੱਡ ਚੋਂ ਬਾਹਰ ਕੱਢ ਲਿਆ। ਮੋਹਰਾਂ ਦੀ ਸੈਟ ਨਲੂਏ ਨੇ ਇਕ ਵਾਰ ਫਿਰ ਕੀਤੀ। ਜੀ ਭਰਕੇ ਸੋਟ ਕਰ ਰਿਹਾ ਸੀ ਨਲੂਆ। ਮੀਰ ਆਤਿਸ਼ ਦੇ ਸਿਰ ਤੋਂ ਵਾਰ ਕੇ ਮੁਹਰਾਂ ਸੁੱਟੀਆਂ ਜਾ ਰਹੀਆਂ ਸਨ। ਤੋਪ ਤੋਂ ਵਾਰ ਕੇ ਮੁਹਰਾਂ ਵੰਡੀਆਂ ਗਈਆਂ।

ਹੁਣ ਮੀਰ ਆਤਿਸ਼ ਤੇ ਕਿਲਾ ਸ਼ਿਕਨ ਤੋਪ ਬਿਲਕੁਲ ਦੁਸ਼ਮਣ ਦੇ ਦਹਾਨੇ ਤੇ ਖੜੀਆਂ ਸਨ।

80 / 111
Previous
Next