ਮੁਬਾਰਕ ਹਵੇਲੀ
ਮੁਬਾਰਕ ਹਵੇਲੀ ਸ਼ਹਿਨਸ਼ਾਹੇ ਅਕਬਰ ਨੇ ਆਪਣੇ ਲਾਡਲੇ ਪੁਤਰ ਜਹਾਂਗੀਰ ਲਈ ਬਣਵਾਈ ਸੀ। ਇਸ ਹਵੇਲੀ 'ਚ ਸਲੀਮ ਤੇ ਅਨਾਰਕਲੀ ਦੀ ਪਿਆਰ ਦੀ ਕਹਾਣੀ ਛੋਹੀ ਗਈ ਤੇ ਫਿਰ ਇਸੇ ਹਵੇਲੀ ਵਿਚ ਨੂਰ ਜਹਾਨ ਨਾਲ ਸਲੀਮ ਦੀਆਂ ਪਿਆਰ ਦੀਆਂ ਪੀਘਾਂ ਪਈਆਂ।
ਸਲੀਮ ਜਦ ਸ਼ਹਿਨਸ਼ਾਹੇ ਜਹਾਂਗੀਰ ਬਣਿਆ ਤਦ ਵੀ ਉਸ ਨੂੰ ਇਸ ਹਵੇਲੀ ਨਾਲ ਬੜੀ ਉਲਫਤ ਸੀ। ਮਲਕ-ਏ-ਨੂਰ ਜਹਾਨ ਜਦ ਕਦੀ ਆਪਣੇ ਬਚਪਨ ਦੀ ਗੱਲ ਛੇੜਦੀ ਤੇ ਮੁਬਾਰਕ ਹਵੇਲੀ ਦਾ ਨਾਂ ਲੈ ਕੇ ਗੱਲ ਦਾ ਮੁੱਢ ਬੰਨ੍ਹਿਆ ਜਾਂਦਾ।
ਸ਼ਾਹ ਜਹਾਨ ਤੇ ਫਿਰ ਆਲਮਗੀਰ ਜਦ ਵੀ ਕਦੀ ਲਾਹੌਰ ਆਏ ਤੇ ਉਨ੍ਹਾਂ ਮੁਬਾਰਕ ਹਵੇਲੀ ਦੇ ਦਰਸ਼ਨ ਜ਼ਰੂਰ ਕੀਤੇ।
ਬਹਾਦਰ ਸ਼ਾਹ ਤੇ ਸ਼ਾਹ ਆਲਮ ਵੀ ਇਸ ਹਵੇਲੀ ਨੂੰ ਸਜਦੇ ਕਰਨ ਆਇਆ ਕਰਦੇ ਸਨ।
ਮੁਬਾਰਕ ਹਵੇਲੀ ਚ ਨਾਦਰਸ਼ਾਹ ਨੇ ਅਜਿਹੇ ਪੈਰ ਪਾਏ ਉਸਦਾ ਮੂੰਹ ਮੱਥਾ ਹੀ ਵਿਗਾੜ ਸੁੱਟਿਆ। ਤੇ ਉਸਦੇ ਕੀਮਤੀ ਹੀਰੇ ਸਾਰੇ ਕੱਢਵਾ ਲਏ। ਰਹਿੰਦੀ ਖੂੰਹਦੀ ਕਸਰ ਅਹਿਮਦ ਸ਼ਾਹ ਅਬਦਾਲੀ ਨੇ ਪੂਰੀ ਕਰ ਦਿੱਤੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਚੋਰਾਂ ਨੂੰ ਪਏ ਮੋਰ ਤੇ ਮੋਰਾਂ ਨੂੰ ਪਈਆਂ ਕਜਾਈਂ।
ਜਦ ਸਾਹ ਜਮਾਨ ਪਹਿਲੀ ਵੇਰ ਲਾਹੌਰ ਆਇਆ, ਬਾਦਸ਼ਾਹ ਦੇ ਰੂਪ ਵਿਚ ਉਦੋਂ ਮੁਬਾਰਕ ਹਵਲੀ 'ਚ ਭੰਗ ਭੁਜਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਜਦ ਲਾਹੌਰ ਤੇ ਕਬਜਾ ਕੀਤਾ ਤਦ ਉਸ ਪਹਿਲਾਂ ਮੁਬਾਰਕ ਹਵੇਲੀ 'ਚ ਝਾੜੂ ਦਵਾਇਆ ਤੇ ਗੁਰੂ ਗਰੰਥ ਸਾਹਿਬ ਦਾ ਪਾਠ ਰਖਵਾਇਆ। ਪੰਜਾਬ ਵਿਚ ਫਿਰ ਇਸ ਦੀ ਗਿਣਤੀ ਹੋਣ ਲਗ ਪਈ।
ਜਦ ਸ਼ਾਹ ਜਮਾਨ ਸ਼ਹਿਨਸ਼ਾਹ ਕਾਬਲ ਦੇ ਰੂਪ ਵਿਚ ਲਾਹੌਰ ਆਏ ਸਨ ਉਸ ਝੂਠੇ ਸੱਚੇ ਵੀ ਸੁਖ ਸਾਂਦ ਨਾ ਪੁੱਛੀ ਹਵੇਲੀ ਦੀ। ਹਵੇਲੀ ਦੇ ਸੀਨੇ ਵਿਚ ਵਰਮ ਪਏ ਹੋਏ ਸਨ। ਉਹ ਤੇ ਵਾਜਾਂ ਮਾਰ ਮਾਰ ਬਹੋਸ਼ ਹੈ ਗਈ ਸੀ ਪਰ ਇਸ ਨੇ ਉਸ ਵਲ ਝਾਤੀ ਵੀ ਨਹੀਂ ਮਾਰੀ। ਜਮਾਨੇ ਦਾ ਚੱਕਰ ਚਲਿਆ ਲੱਖਾਂ ਅੱਖਾਂ ਝੁਕਣ ਵਾਲੀਆਂ ਨੂੰ ਇਹ ਦੋ ਅੱਖਾਂ