

ਪੰਜਾਬ ਸਾਡਾ ਏ. ਪੰਜਾਬ ਤੇ ਕਿਸੇ ਗੈਰ ਮੁਲਕ ਦੀ ਹਕੂਮਤ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਸ਼ਮੀਰ ਪੰਜਾਬ ਦਾ ਹਿੱਸਾ ਏ ਅਸੀਂ ਇਸ ਨੂੰ ਪੰਜਾਬ 'ਚ ਮਿਲਾਉਣਾ ਚਾਹੁੰਦੇ ਹਾਂ ਭਾਵੇਂ ਕਿੰਨਾ ਵੀ ਮੁਲ ਤਾਰਨਾ ਪਵੇ। ਸ਼ਹਿਜ਼ਾਦਾ ਖੜਕ ਸਿੰਘ ਕੜਕ ਕੇ ਬੋਲਿਆ।
ਕਿਲਾ ਸਿਕਨ ਤੇਪ ਦਾਗੀ ਗਈ। ਯਾ ਅਲ੍ਹਾ ਦੀ ਅਵਾਜ਼ ਗੈਸ ਖਾਂ ਦੇ ਸੰਘ ਵਿਚੋਂ ਨਿਕਲੀ। ਇਕ ਗੋਲਾ ਦੋ ਗੋਲੇ ਤੇ ਫਿਰ ਕਈ ਗੋਲੇ। ਸੂਰਜ ਮੁਖੀ ਤੋਪਾਂ ਥਾਂ ਥਾਂ ਗੱਡੀਆਂ ਹੋਈਆਂ ਸਨ। ਇਕ ਗੋਲਾ ਦੁਸ਼ਮਣ ਦੀ ਫੌਜ ਵਿਚ ਜਾ ਫਟਿਆ। ਬੱਸ ਭਾਜੜ ਪੈ ਗਈ ਉਹਦੇ ਜਵਾਬ ਵਿਚ ਅਤਾ ਮੁਹੰਮਦ ਖਾਂ ਤੇ ਜ਼ਬਰਦਸਤ ਖਾ ਨੇ ਤੋਪਖਾਨੇ ਦਾ ਮੂੰਹ ਖੋਲ੍ਹ ਦਿਤਾ। ਅੱਗ ਵਰਨ ਲਗ ਪਈ. ਬੰਦੇ ਭੱਜੇ ਕਬਾਬ ਵਾਂਗੂੰ। ਤੜ-ਤੜ ਪਈ ਹੋਵੇ। ਦਾਣਿਆ ਵਾਂਗੂੰ ਭੁਜ ਰਹੀ ਸੀ ਖਲਕਤ ਖੁਦਾ ਦੀ। ਹਰੀ ਸਿੰਘ ਨਲੂਏ ਦੀ ਫੌਜ ਨਸੀ ਜਾ ਰਹੀ ਸੀ, ਇਕ ਦਮ ਮੁੜੀ। ਉਨ੍ਹਾਂ ਫੇਰ ਕੇ ਐਸਾ ਪੈਂਤੜਾ ਬੰਨ੍ਹਿਆ। ਪਹਾੜੀ ਦਾ ਇਕ ਪਾਸਾ ਜਾ ਘੇਰਿਆ। ਦੂਜੇ ਪਾਸੇ ਸਾਮ ਸਿੰਘ ਅਟਾਰੀ ਵਾਲਾ ਤੇ ਅਕਾਲੀ ਫੂਲਾ ਸਿੰਘ ਨੇ ਜਾ ਕੇ ਰੋਕ ਪਾਈ।
"ਹਮਲਾ! ਹਰੀ ਸਿੰਘ ਨਲੂਆ ਤੇ ਸ਼ਾਮ ਸਿੰਘ ਅਟਾਰੀ ਵਾਲਾ ਆਖਣ ਲਗਾ। ਇਕ ਈ ਜਾਨ-ਮਾਰੂ ਹਮਲਾ ਕੀਤਾ। ਉਸ ਪਠਾਣਾਂ ਦਾ ਨਾਸਾਂ ਵਿਚ ਦਮ ਕਰ ਦਿਤਾ। ਸਾਰੇ ਦੇ ਸਾਰੇ ਘੇਰੇ ਵਿਚ ਆ ਗਏ। ਕੁਝ ਨਸਣ ਵਿਚ ਕਾਮਯਾਬ ਹੋ ਗਏ। ਜੰਗ ਖਤਮ ਹੈ ਗਈ। ਬਹਿਰਾਮ ਗੱਲਾ ਜਿਤਿਆ ਗਿਆ। ਲਹੂ ਚ ਇਸ਼ਨਾਨ ਕਰ ਚੁਕਾ ਸੀ ਬਹਿਰਾਮ ਦਾ ਦੇਵਤਾ। ਕੈਦੀ ਸਨ ਜਾਂ ਜਿਤੇ ਪੰਜਾਬੀ ਜਾ ਫ਼ਤਹਿ ਦੇ ਡੰਕੇ ਵਜਾਉਣ ਵਾਲੇ ਕਾਬਲ ਦੇ ਸ਼ੇਰ। ਦੇ ਝੰਡੇ ਲਹਿਰਾ-ਮਾਰ ਰਹੇ ਸਨ। ਇਕ ਕਾਬਲ ਦਾ ਤੇ ਦੂਜਾ ਲਾਹੌਰ ਦਾ।
ਤੋਪ ਤਲਵਾਰ ਤੇ ਬਹਾਦਰ ਲੇਫ ਲੈ ਕੇ ਸੋ ਗਏ।