ਆਖਰੀ ਸੱਟ
ਗੱਲ ਇਸ ਫੈਸਲੇ ਤੇ ਮੁਕੀ ਕਿ ਫ਼ਤਹਿ ਮੁਹੰਮਦ ਖਾਂ ਪੀਰ ਪੰਚਾਲ ਪੁਜੇ ਆਪਣੀ ਫ਼ੌਜ ਲੈ ਕੇ। ਏਧਰ ਦੀਵਾਨ ਮੋਹਕਮ ਚੰਦ ਆਪਣੇ ਸਾਥੀਆਂ ਨਾਲ ਕੋਈ ਛੋਟੇ ਰਸਤੇ ਥਾਣੀ ਪੀਰ ਪੰਚਾਲ ਪੁੱਜ ਗਏ। ਫੌਜ ਦੀ ਹਰਕਤ ਦਾ ਸਹੀ ਅੰਦਾਜ਼ਾ ਨਾ ਲਗ ਸਕੇ ਦੁਸ਼ਮਣ ਨੂੰ. ਇਸ ਤੋਂ ਅਗਲਾ ਪੜਾਅ ਸ਼ੇਰ ਗੜ੍ਹ। ਜਿਥੇ ਅਤਾ ਮੁਹੰਮਦ ਖਾਂ ਆਪਣੇ ਭਰਾ ਭਤੀਜੇ ਅਤੇ ਹੋਰ ਹਮਾਇਤੀਆਂ ਨਾਲ ਆਪਣੇ ਮੋਰਚੇ ਪੱਕੇ ਕਰੀ ਬੈਠਾ ਸੀ।
ਫ਼ਤਹਿ ਮੁਹੰਮਦ ਖਾਂ ਆਖਣ ਲੱਗਾ 'ਦੀਵਾਨ ਸਾਹਿਬ ਤੁਹਾਡੇ ਨਾਲ ਹਰੀ ਸਿੰਘ ਨਲੂਆ ਸ਼ਾਮ ਸਿੰਘ ਅਟਾਰੀ ਵਾਲਾ ਅਕਾਲੀ ਫੂਲਾ ਸਿੰਘ ਹੁਕਮਾ ਸਿੰਘ ਚਿਮਨੀ ਤੇ ਗੈਸ ਖਾਂ ਹਨ। ਤੁਹਾਡੀ ਤਾਕਤ ਜਿਆਦੈ ਤੁਸੀਂ ਦੱਰਾ ਦੌਰਾਲ ਦੇ ਰਸਤੇ ਛੇਤੀ ਪੁੱਜ ਜਾਉਗੇ।
ਅਗੋਂ ਦੀਵਾਨ ਮੋਹਕਮ ਚੰਦ ਨੇ ਉਤਰ ਦਿੱਤਾ-'ਖਾਂ ਸਾਹਿਬ ਪਹਿਲ ਤੁਹਾਡੀ ਤੁਸੀਂ ਏਸੇ ਰਸਤੇ ਆਓ ਤੇ ਮੈਂ ਦੱਰਾ ਦੌਰਾਲ ਥਾਣੀ ਪੀਰ ਪੰਚਾਲ ਪੁਜਦਾ ਹਾਂ। ਜਦ ਸਾਡੀਆਂ ਤੋਪਾਂ ਪੰਜ ਫਾਇਰ ਇਕਠੇ ਕਰਨ ਤੇ ਤੁਸੀਂ ਸਮਝ ਲੈਣਾ ਅਸੀਂ ਬਿਲਕੁਲ ਤਿਆਰ-ਬਰ- ਤਿਆਰ ਹਾਂ।'
ਪੰਜ ਫਾਇਰ ਇਕਠੇ ਹੋਏ। ਗੜਗੂੰਜ ਪਈ।
ਪੀਰ ਪੰਚਾਲ ਦੀ ਘਾਟੀ ਤੇ ਖ਼ਾਲਸਾ ਜੰਮ ਕੇ ਬੈਠਾ ਹੋਇਆ ਸੀ ਤੇ ਕਾਬਲ ਦੀ ਫੌਜ ਛੌਣੀ ਪਾਈ ਝਾਤੀਆਂ ਮਾਰ ਰਹੀ ਸੀ।
ਬੋਲੇ ਸੋ ਨਿਹਾਲ, ਹਾਜ਼ਰ ਹਨ ਪੀਰ ਪੰਚਾਲ ਦੇ ਮਾਲਕ, ਸੋਨੇ ਦੇ ਕੰਗਣਾਂ 'ਚ ਬੱਝੇ ਹੋਏ।" ਹਰੀ ਸਿੰਘ ਨਲੂਆ ਬੋਲਿਆ।
'ਵਾਹ ਓਏ ਜਵਾਨਾਂ, ਤੂੰ ਤੇ ਅੱਖ ਵੀ ਨਹੀਂ ਉਘੇੜਨ ਦਿਤੀ।
ਆਖਰੀ ਸੱਟ ਮਾਰ ਈ ਦਿੱਤੀ ਅਕਾਲੀ ਫੂਲਾ ਸਿੰਘ ਨੇ।
ਹਾਜ਼ਰ ਏ ਦੀਵਾਨ ਸਾਹਿਬ ਦੂਤ ਅਤਾ ਮੁਹੰਮਦ ਖਾਂ ਦਾ।"
'ਅੱਜ ਤੇ ਤੁਹਾਡੀ ਪ੍ਰਦੱਖਣਾ ਕਰਨ ਨੂੰ ਜੀਅ ਕਰਦੈ।' ਦੀਵਾਨ ਮੋਹਕਮ ਚੰਦ ਬੋਲਿਆ।
'ਇਹ ਸਭ ਮਿਹਰਾਂ ਤੁਹਾਡੀਆਂ ਈ ਨੇ।' ਬੋਲ ਸਨ ਅਕਾਲੀ ਫੂਲਾ ਸਿੰਘ ਦੇ।
'ਅਸੀਂ ਹਥਿਆਰ ਸੁਟ ਦੇਂਦੇ ਹਾਂ ਜੇ ਕਰ ਸਾਡੇ ਨਾਲ ਬਾਦਸ਼ਾਹਾਂ ਵਾਲਾ ਸਲੂਕ ਕੀਤਾ