ਇਸ ਗੱਲ ਦਾ ਫੈਸਲਾ ਅਸੀਂ ਫ਼ਤਹਿ ਮੁਹੰਮਦ ਖਾਂ ਨਾਲ ਸਲਾਹ ਕਰਕੇ ਦਸਾਂਗੇ। ਏਲਚੀ ਦੀ ਝੋਲੀ ਵਿਚ ਬੁਕ ਮੋਹਰਾਂ ਦੀ ਪਾਓ, ਇਕ ਕੈਠਾ ਦਿਓ ਇਹ ਜਾਏ। ਨਵਾਬ ਸਾਹਿਬ ਨੂੰ ਆਖੀਂ ਕਿ ਅਸੀਂ ਹਰ ਤਰ੍ਹਾਂ ਤੁਹਾਡੀ ਇਜ਼ਤ ਕਰਾਂਗੇ। ਵਕਤ ਆਉਣ ਦਿਓ।" ਦੀਵਾਨ ਸਾਹਿਬ ਨੇ ਆਖ ਕੇ ਮੋੜ ਦਿਤਾ ਏਲਚੀ।
ਗੱਲ ਨੇਪਰੇ ਨਾ ਚੜ੍ਹੀ ਤੋਪਾਂ ਦੇ ਮੂੰਹ ਖੁਲ੍ਹ ਗਏ।
ਮੈਦਾਨ ਸ਼ੇਰ ਗੜ੍ਹ ਪਿਆ। ਸੂਰਮਿਆਂ ਨੂੰ ਲਖ ਲਖ ਲਾਲੀਆਂ ਚੜੀਆ ਹੋਈਆਂ ਸਨ। ਪਠਾਣਾਂ ਦੇ ਤੁਰਲੇ ਪਹਾੜਾਂ ਨੂੰ ਹਥ ਲਾ ਰਹੇ ਸਨ।
ਹਰੀ ਸਿੰਘ ਨਲੂਆ ਤਲਵਾਰ ਨੂੰ ਬੋਸੇ ਦੇ ਰਿਹਾ ਸੀ। ਜੈ ਪੰਜਾਬ ਜੇ ਸਾਂਝਾ ਰਾਜ।