ਚੰਦਾ ਕਿਥੇ ਆ
'ਗੈਂਸ ਖਾਂ ਨੇ ਪਹਿਲੀ ਤੋਪ ਕੀ ਦਾਗੀ ਸੱਤੇ ਪਹਾੜੀ ਰਾਜੇ ਅੱਡੀਆਂ ਨੂੰ ਬੁੱਕ ਲਾ ਕੇ ਪਤਰਾ ਵਾਚ ਗਏ। ਪਹਾੜੀ ਪੁਤ ਕਿਸਕੇ ਭਾਤ ਖਾਧੀ ਤੇ ਖਿਸਕੇ।
ਸ਼ੇਰ ਗੜ੍ਹ ਮੋਰਚੇ ਗੱਡੇ ਹੋਏ ਸਨ। ਦੋਹੀਂ ਦਲੀਂ ਮੁਕਾਬਲਾ ਸੀ। ਤੋਪਾਂ ਮੂੰਹ ਅੱਡੀ ਖੜੀਆਂ ਸਨ। ਫ਼ਤਹਿ ਮੁਹੰਮਦ ਖਾਂ ਯਾ ਅਲੀ ਦੇ ਨਾਹਰੇ ਮਾਰ ਰਿਹਾ ਸੀ।
ਅਤਾ ਮੁਹੰਮਦ ਖਾਂ ਵੀ ਸਿਰ ਤੇ ਕਫ਼ਨ ਬੰਨ੍ਹ ਕੇ ਸਿਰ ਧੜ ਦੀ ਬਾਜ਼ੀ ਲਾ ਮੈਦਾਨ ਵਿਚ ਨਿੱਠ ਕੇ ਜੰਮਿਆ ਬੈਠਾ ਸੀ।
ਇਹ ਲੜਾਈ ਮੈਂ ਲੜਨਾ ਚਾਹੁੰਦਾ ਹਾਂ। ਹਰੀ ਸਿੰਘ ਨਲੂਆ ਆਖਣ ਲੱਗਾ।
'ਅੱਗੇ ਵੀ ਤੇ ਤੂੰ ਈ ਲੜਦੈ, ਅਜ ਕੋਈ ਨਵੀਂ ਲੜਾਈ ਲੜਨੀ ਏਂ।' ਬੋਲ ਦੀਵਾਨ ਮੋਹਕਮ ਚੰਦ ਦੇ ਸਨ।
'ਮੇਰਾ ਖਿਆਲ ਏ ਕੇ ਇਥੇ ਧੋਖਾ ਦੇ ਕੇ ਮਾਰਿਆ ਜਾਏ ਪਠਾਣਾਂ ਨੂੰ ਇਹੋ ਜਿਹਾ ਧੋਖਾ ਜਿਹਦਾ ਅੰਦਾਜ਼ਾ ਈ ਨਾ ਹੋ ਸਕੇ। ਆਖਣ ਲੱਗਾ ਹਰੀ ਸਿੰਘ ਨਲੂਆ।
ਤੇਰੀ ਮਰਜ਼ੀ, ਪਰ ਕੀ ਤੂੰ ਇਕੱਲਾ ਈ ਹਮਲਾ ਕਰੇਗਾ? ਦੀਵਾਨ ਨੇ ਪੁੱਛਿਆ।
'ਨਹੀਂ ਹਮਲਾ ਸਾਰੇ ਈ ਕਰਾਂਗੇ। ਮੈਂ ਸਿਰਫ ਝਕਾਨੀ ਈ ਦੇਵਾਗਾ ਸ਼ਾਇਦ ਕੋਈ ਰੰਗ ਚੰਗਾ ਨਿੱਤਰ ਆਏ।"
ਤਾਂ ਅਸਾਂ ਇਕੱਠਿਆਂ ਈ ਹਮਲਾ ਕਰਨਾ ਏਂ? ਤੇ ਤੇਰੇ ਇਸ਼ਾਰੇ ਦੀ ਇੰਤਜ਼ਾਰ ਕਰਨੀ ਏ? ਇਹੋ ਈ ਗੱਲ ਏ ਨਾ? ਦੀਵਾਨ ਨੇ ਫਿਰ ਪੁਛਿਆ।
'ਮੈਂ ਚਿੱਟਾ ਕਪੜਾ ਹਿਲਾਵਾਂਗਾ। ਇਹਦਾ ਮਤਲਬ ਏ ਕੇ ਅਸਾਂ ਹਾਰ ਮੰਨ ਲਈ।
'ਫਿਰ?'
'ਬਾਕੀ ਵਕਤ ਦੱਸੇਗਾ।'
ਖਾਨ ਬਹਾਦਰ ਦੀਆਂ ਤੋਪਾਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ ਤੇ ਏਧਰ ਗੌਂਸ ਖਾਂ ਵੀ ਅੱਤ ਨੂੰ ਹੱਥ ਲਾ ਰਿਹਾ ਸੀ। ਓਧਰ ਅਤੇ ਮੁਹੰਮਦ ਖਾਂ ਨੇ ਵੀ ਅਸਮਾਨ ਸਿਰ ਤੇ ਚੁਕਿਆ ਹੋਇਆ ਸੀ।
ਅਤਾ ਮੁਹੰਮਦ ਖਾਂ ਦਾ ਹਮਲਾ ਜ਼ਬਰਦਸਤ ਰਿਹਾ। ਤੋਪਾਂ ਅੱਗੇ ਵਧੀਆਂ ਕੜ ਤੇੜ ਦਿੱਤਾ ਗੋਲਾਬਾਰੀ ਦਾ। ਲਾਹੌਰ ਦੀ ਫ਼ੌਜ ਦੇ ਪੜਛੇ
ਲੱਥ ਗਏ।