Back ArrowLogo
Info
Profile

ਸ਼ਾਹ ਸ਼ੁਜਾ

 

ਸ਼ੇਰ ਗੜ੍ਹ ਫਤਹਿ ਹੋ ਗਿਆ, ਹੁਣ ਫ਼ੌਜੀ ਥਕਾਵਟ ਲਾਹ ਰਹੇ ਸਨ। ਪਟੀਆਂ ਬੰਨ੍ਹ ਕੇ ਮਲ੍ਹਮ ਲਾਉਂਦੇ ਸੇਕ ਦਿੰਦੇ। ਕੋਈ ਸ਼ਲਾਜੀਤ ਦੁੱਧ 'ਚ ਪਾ ਕੇ ਪੀ ਰਿਹਾ ਸੀ ਤੇ ਕਿਸੇ ਨੇ ਕੇਸਰ ਕਸਤੂਰੀ ਰਲਾਅ ਖਾਧਾ। ਕੋਈ ਗੁੜ੍ਹ ਤੇ ਜਵੈਣ ਕੁਟ ਕੇ ਛਕ ਰਿਹਾ ਸੀ।

ਮੁਫ਼ਤ ਦਾ ਮਾਲ ਯਾਰ ਲੋਕਾਂ ਜੀਅ ਭਰ ਕੇ ਲੁਟਿਆ। ਜੇ ਬਹੁਤਾ ਚਿਰ ਮਿਲ ਜਾਂਦਾ ਤਾਂ ਪਤਾ ਨਹੀਂ ਕੀ ਕਰ ਗੁਜ਼ਰਦੇ। ਥੋੜ੍ਹੀ ਜਿਹੀ ਛੁਟੀ ਮਿਲੀ ਸੀ, ਫੌਜੀਆਂ ਨੇ ਤੇ ਸ਼ੇਰ ਗੜ੍ਹ ਦਾ ਘਰ-ਘਰ ਫੋਲ ਲਿਆ ਸੀ। ਭੜੋਲੀਆਂ, ਆਲੇ, ਦਵਾਖੇ, ਸੰਦੂਕ ਕਾੜ੍ਹਣੀਆਂ, ਘੜੇ, ਗਾਗਰਾਂ, ਮਿਟੀ ਦੇ ਭਾਂਡੇ ਚੁਲ੍ਹੇ ਮੁਢ ਦਬਿਆ ਬੇਬਾ, ਵਿਹੜੇ ਵਿਚ ਨਪੇ ਭਾਂਡੇ ਤੇ ਹੋਰ ਰਖਣੇ, ਜਿਥੇ ਜਿਥੇ ਕਿਸੇ ਦੀ ਨਜ਼ਰ ਪਈ ਉਥੇ ਈ ਜਾ ਹੱਥ ਮਾਰਿਆ। ਨੁੱਕਰਾਂ ਖੂੰਜੇ ਸਭ ਫੋਲ ਲਏ। ਫ਼ੌਜੀਆਂ ਨੇ ਤਾਂ ਘਰਾਂ ਦੀਆਂ ਇਟਾਂ ਤਕ ਗਿਣ ਲਈਆਂ ਸਨ।

ਦੀਵਾਨ ਸਾਹਿਬ, ਰਾਤੀਂ ਕੋਈ ਲੁੱਟ ਦਾ ਸਵਾਦ ਨਹੀਂ ਆਇਆ ਨਮੂਨੇ ਦੇ ਤੌਰ ਤੇ ਕੁਝ ਹਿਸਾ ਭੇਜਿਆ ਜਾ ਰਿਹੈ। ਅਜ ਲਾਹੌਰੀਆਂ ਨੂੰ ਨਾਲ ਖੜ ਕੇ ਪੁਰਾਣੀਆਂ ਹਵੇਲੀਆਂ ਤੇ ਰਕਾਨਣਾਂ ਦੇ ਸੰਦੂਕ ਫੋਲਾਂਗੇ, ਫਿਰ ਚੰਗਾ ਗੱਫਾ ਲਭੂ। ਵੰਡ ਫਿਰ ਕੀਤੀ ਜਾਵੇਗੀ। ਕੁਝ ਥੱਕ ਟੁਟ ਜ਼ਿਆਦਾ ਈ ਗਏ ਆਂ।' ਫ਼ਤਹਿ ਮੁਹੰਮਦ ਖਾਂ ਮੈਮੇ ਠਗਣੀਆਂ ਗੱਲਾਂ ਕਰ ਰਿਹਾ ਸੀ।

'ਜਿਦਾਂ ਤੁਹਾਡੀ ਮਰਜੀ ਖਾਂ ਸਾਹਿਬ, ਜਿਥੇ ਕਹਿਣਾ ਜੀ ਉਥੇ ਲੈਣਾ ਕੀ ਅਸੀਂ ਨੌਕਰ ਹਾ ਤੁਹਾਡੇ ਵੀ ਤੇ ਮਹਾਰਾਜ ਦੇ ਵੀ। ਜੇ ਪੱਲੇ ਪਾਓਗੇ, ਮਹਾਰਾਜ ਦੇ ਅਗੇ ਪੇਸ਼ ਕੀਤਾ ਜਾਏਗਾ। ਸਾਡਾ ਕੰਮ ਕੀ ਤਕਰਾਰ ਕਰਨ ਦਾ। ਸਾਡੀ ਤੁਹਾਡੀ ਤੇ ਫੁੱਲਾਂ ਦੀ ਵਾਸ਼ਨਾ ਏ।

ਹਜੂਰ ਦੀਵਾਨ ਸਾਹਿਬ, ਮੈਂ ਇਕ ਹੋਰ ਅਰਜ਼ ਕਰਾਂ ਸ਼ਹਿਨਸ਼ਾਹੇ ਕਾਬਲ ਸ਼ਾਹ ਸੂਜਾ ਦੀਆਂ ਬੇੜੀਆਂ ਕੱਟ ਕੇ ਤੁਸਾਂ ਸਾਡੇ ਤੇ ਬੜਾ ਅਹਿਸਾਨ ਕੀਤੈ। ਇਹਦੇ ਲਈ ਸਾਰਾ ਕਾਬਲ ਤੁਹਾਡਾ ਪਾਣੀ ਭਰਨ ਨੂੰ ਤਿਆਰ ਏ। ਤੁਹਾਡੀ ਦੇਣ ਨਹੀਂ ਦਿਤੀ ਜਾ ਸਕਦੀ। ਤੁਹਾਡੀ ਬਹੁਤ ਮਿਹਰਬਾਨੀ ਹੈ ਕਾਬਲ ਤੇ। ਮੈਂ ਚਾਹੁੰਦਾ ਹਾਂ ਕਿ ਸ਼ਾਹ ਨੂੰ ਕਸ਼ਮੀਰ ਦਾ ਜਿਹੜਾ ਇਲਾਕਾ ਸਾਡੇ ਕਬਜ਼ੇ ਵਿਚ ਆਇਆ ਹੈ ਉਹ ਦੇ ਦਿਤਾ ਜਾਏ ਤੇ ਸ਼ਾਹ ਦੇ ਨਾ ਦਾ ਖ਼ੁਤਬਾ ਪੜ੍ਹਾ ਦਿਤਾ ਜਾਏ ਤੇ ਕਸ਼ਮੀਰ ਵਿਚ ਸ਼ਾਹ ਦੀ ਬਾਦਸ਼ਾਹੀ ਦਾ ਐਲਾਨ ਕਰ ਦਿੱਤਾ ਜਾਵੇ। ਹੱਕਦਾਰ ਨੂੰ ਹਕ ਮਿਲ ਜਾਏ ਇਸ ਲਈ ਸ਼ਾਹ ਨੂੰ ਮੈਂ ਆਪਣੇ ਖੈਮੇਂ 'ਚ ਲੈ ਜਾਂਦਾ ਹਾਂ। ਤੁਹਾਥੇ ਹੁਕਮ ਲੈਣ ਆਇਆ ਹਾਂ। ਫ਼ਤਹਿ ਮੁਹੰਮਦ ਖਾਂ ਦੇ ਬੋਲਾਂ

93 / 111
Previous
Next