Back ArrowLogo
Info
Profile
ਵਿਚ ਫੁੱਲ ਝੜ ਝੜ ਪੈ ਰਹੇ ਸਨ। ਸ਼ਹਿਦ ਦੀ ਮਿਠਾਸ ਸੀ ਉਹਦੀ ਆਵਾਜ਼ ਵਿਚ।

'ਸ਼ਾਹ ਕਾਬਲ ਦਾ ਏ ਇਹਦੇ ਤੇ ਤੁਹਾਡਾ ਈ ਹੱਕ ਏ। ਪਰ ਸ਼ਾਹ ਕੁਝ ਦਿਨ ਮੇਰੇ ਮਹਿਮਾਨ ਰਹਿਣਗੇ, ਫਿਰ ਜਦੋਂ ਤੁਹਾਡੀ ਮਰਜ਼ੀ ਲੈ ਜਾਣਾ। ਘਰ ਵਾਲਿਆਂ ਘਰ ਦੀ ਜਾਣੈ। ਅਤਾ ਮੁਹੰਮਦ ਖਾਂ ਨੇ ਸ਼ਾਹ ਨਾਲ ਬਹੁਤ ਜਿਆਦਤੀ ਕੀਤੀ ਏ। ਸ਼ਾਹ ਦੀ ਤਬੀਅਤ ਖ਼ਰਾਬ ਏ ਸੁੱਕ ਕੇ ਲਕੜ ਹੋ ਗਿਆ। ਇਸ ਲਈ ਵੀ ਉਨ੍ਹਾਂ ਦਾ ਮੇਰੇ ਪਾਸ ਰਹਿਣਾ ਜ਼ਰੂਰੀ ਏ। ਸਾਡੇ ਸ਼ਾਹੀ ਹਕੀਮ ਖਾਸ ਤੌਰ ਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ। ਜੇ ਤੁਸੀਂ ਇਹ ਨਹੀਂ ਚਾਹੁੰਦੇ ਤੇ ਲੈ ਜਾਓ। ਮੈਂ ਕੌਣ ਹਾਂ ਤੁਹਾਡੇ ਵਿਚ ਰੋੜਾ ਅਟਕਾਉਣ ਵਾਲਾ। ਦੀਵਾਨ ਮੋਹਕਮ ਚੰਦ ਆਪਣੇ ਤੰਬੂ ਵਿਚ ਬੈਠਾ ਫ਼ਤਹਿ ਮੁਹੰਮਦ ਖਾਂ ਨੂੰ ਦਿਲਾਸੇ ਦੇ ਰਿਹਾ ਸੀ।

'ਸਾਡਾ ਕਈਆਂ ਸਾਲਾਂ ਦਾ ਖਰਾਜ ਅਤਾ ਮੁਹੰਮਦ ਖਾਂ ਦੇ ਜੁੰਮੇ ਬਾਕੀ ਏ, ਏਨ ਕਦੀ ਛੁਟੀ ਕੌਡੀ ਵੀ ਖਜ਼ਾਨੇ 'ਚ ਦਾਖਲ ਨਹੀਂ ਕਰਾਈ। ਤੁਸੀਂ ਅਤਾ ਮੁਹੰਮਦ ਖਾਂ ਨੂੰ ਸਾਡੇ ਹਵਾਲੇ ਕਰ ਦਿਓ ਤਾਂ ਜੇ ਅਸੀਂ ਆਪਣੀ ਵਸੂਲੀ ਕਰ ਲਈਏ। ਫਿਰ ਆਖਣ ਲਗਾ ਫ਼ਤਹਿ ਮੁਹੰਮਦ ਖਾਂ।

'ਕੀ ਖਾਂ ਸਾਹਿਬ, ਮੈਂ ਸਭ ਕੁਝ ਈ ਤੁਹਾਡੇ ਹਵਾਲੇ ਕਰ ਦੇਵਾਂ ਤੁਸੀਂ ਤੇ ਸਾਰੀਆਂ ਚੀਜ਼ਾਂ ਮੈਥੋਂ ਮੰਗਦੇ ਜਾ ਰਹੇ ਹੋ। ਕੀ ਮੈਂ ਵਿਹਲਾ ਬੈਠ ਕੇ ਛੈਣੇਂ ਵਜਾਵਾਂ? ਆਪਣੇ ਪਾਸ ਵੀ ਕੁਝ ਰਖਣਾ ਪਏਗਾ। ਮੇਰਾ ਖ਼ਿਆਲ ਏ ਕਿ ਇਨ੍ਹਾਂ ਸਾਰੀਆਂ ਉਲਝਣਾਂ ਦਾ ਫੈਸਲਾ ਮਹਾਰਾਜ ਤੋਂ ਕਰਵਾ ਲਿਆ ਜਾਏ। ਮੈਂ ਤੁਹਾਨੂੰ ਨਾ ਅਤਾ ਮੁਹੰਮਦ ਖਾਂ ਦੇਣੈ ਤੇ ਨਾ ਸ਼ਾਹ ਸ਼ੁਜਾ। ਭਾਵੇਂ ਤੁਸੀਂ ਭੁੜਕ ਡੰਡਿਉਂ ਪਾਰ ਹੋ ਜਾਓ। ਹਸਦਿਆਂ ਹਸਦਿਆਂ ਆਖ ਈ ਦਿਤਾ ਮੋਹਕਮ ਚੰਦ ਨੇ।

'ਜੇ ਮੈਂ ਲੁੱਟ ਦੇ ਮਾਲ ਵਿਚੋਂ ਹਿੱਸਾ ਦੇਣੋਂ ਨਾਂਹ ਕਰ ਦੇਵਾਂ ਤੇ ਫਿਰ?'

'ਇਹਦਾ ਫੈਸਲਾ ਵੀ ਮਹਾਰਾਜ ਦੀ ਕਰਨਗੇ। ਤੇ ਬਾਕੀ ਰਿਹਾ ਖਰਚ ਪਾਣੀ ਇਹ ਜੇ ਸ਼ਾਹੀ ਖ਼ਜ਼ਾਨਾ ਨਾ ਦੇਵੇਗਾ, ਤੇ ਮੈਂ ਫੌਜ ਨੂੰ ਹੁਕਮ ਦੇ ਦੇਵਾਂਗਾ। ਉਹ ਜਿਸ ਤਰ੍ਹਾਂ ਚਾਹੁਣਗੇ ਆਪਣਾ ਢਿਡ ਭਰ ਲੈਣਗੇ। ਉਨ੍ਹਾਂ ਢਿੱਡ ਤੇ ਪੱਟੀ ਬੰਨ੍ਹ ਕੇ ਥੋੜ੍ਹਾ ਸੌਂ ਰਹਿਣੈ। ਜਿਤਿਆ ਹੋਇਆ ਸਿਪਾਹੀ ਕਿਸੇ ਦੇ ਵੱਸ 'ਚ ਨਹੀਂ ਰਹਿੰਦਾ। ਜਿੰਨੀ ਜ਼ਬਾਨ ਕੀਤੀ ਏ, ਉਨਾਂ ਹਿਸਾ ਦੇ ਦਿਓ ਬਾਕੀ ਫ਼ੈਸਲੇ ਹੋ ਈ ਜਾਣਗੇ।' ਹੁਣ ਦੀਵਾਨ ਮੋਹਕਮ ਚੰਦ ਦੀ ਆਵਾਜ਼ ਵਿਚ ਤੁਰਸ਼ੀ ਸੀ।

ਏਨੇ ਵਿਚ ਹਰੀ ਸਿੰਘ ਨਲੂਆ, ਹੁਕਮਾ ਸਿੰਘ ਚਿਮਨੀ, ਗੌਂਸ ਖਾਂ ਤੇ ਸ਼ਾਮ ਸਿੰਘ ਅਟਾਰੀ ਵਾਲੇ ਨੇ ਰਲ ਕੇ ਫ਼ਤਹਿ ਆਣ ਬੁਲਾਈ।

'ਦੀਵਾਨ ਸਾਹਿਬ ਫਿਰ ਸੋਚ ਲਓ। ਇਹਦਾ ਨਤੀਜਾ......।'

94 / 111
Previous
Next