ਉੱਚੇ ਬੁਰਜ ਲਾਹੌਰ ਦੇ
ਤੀਜੀ ਵਾਰ ਮੈਂ ਅੱਜ ਫਿਰ ਲਾਹੌਰ ਜਾ ਰਿਹਾ ਹਾਂ। ਦੋ ਵਾਰ ਪਹਿਲਾਂ ਜਦ ਮੈਂ ਲਾਹੌਰ ਗਿਆ ਸਾਂ ਤੇ ਬਾਦਸ਼ਾਹ ਵਾਂਗੂੰ. ਅਜ ਤੀਜੀ ਵਾਰ ਏ। ਹੁਣ ਮੈਂ ਨਾ ਬਾਦਸ਼ਾਹ ਹਾਂ ਤੇ ਨਾ ਬਾਦਸ਼ਾਹ ਦਾ ਭਰਾ। ਹੁਣ ਮੈਂ ਕੈਦੀ ਹਾਂ। ਨਹੀਂ, ਮੈਂ ਕੈਦੀ ਨਹੀਂ, ਮਹਿਮਾਨ! ਹਾਂ ਮਹਿਮਾਨ। ਪਰ ਮਹਿਮਾਨ-ਨਿਵਾਜ਼ੀ ਬਰਾਬਰ ਦੇ ਬੰਦੇ ਨਾਲ ਹੁੰਦੀ ਏ। ਸੱਚੀ ਗੱਲ ਆਖਣ ਨੂੰ ਮੈਨੂੰ ਡਰ ਕਾਹਦਾ ਜਦ ਖੁਦਾ ਨੇ ਮੈਨੂੰ ਇਹੋ ਜਿਹਾ ਬਣਾ ਦਿਤੈ। ਹੁਣ ਮੈਂ ਨਿਰਧਨ ਹਾਂ, ਮਜਬੂਰ ਹਾਂ। ਮਹਾਰਾਜ ਦੇ ਰਹੀਮੋ-ਕਰਮ ਤੇ ਹਾਂ, ਭਿਖਾਰੀ ਹਾਂ। ਬਾਦਸ਼ਾਹ, ਹੁਣ ਮੇਰੀ ਇੱਜ਼ਤ ਕਾਹਦੀ। ਹੁਣ ਮੇਰਾ ਜਲਾਲ ਕਾਹਦਾ। ਹੁਣ ਮੇਰੀ ਸ਼ਾਨ ਕਾਹਦੀ।'
'ਉੱਚੇ ਬੁਰਜ ਲਾਹੌਰ ਦੇ, ਹੇਠ ਵਗੇ ਦਰਿਆ।' ਆਵਾਜ਼ ਦੂਰੋਂ ਆ ਰਹੀ ਸੀ।
'ਉੱਚੇ ਬੁਰਜ ਲਾਹੌਰ ਦੇ" ਸ਼ਾਹ ਸੁਜਾ ਗੁਣ-ਗੁਣਾ ਰਿਹਾ ਸੀ।
ਇਕੱਠੀਆਂ ਬਾਰਾਂ ਤੋਪਾਂ ਦੀ ਸਲਾਮੀ ਸੀ, ਇਕ ਦਮ ਦਾਗੀਆਂ ਗਈਆਂ। ਸ਼ਹਿਜ਼ਾਦਾ ਖੜਕ ਸਿੰਘ ਸ਼ਾਹ ਦੇ ਇਸਤਿਕਬਾਲ ਲਈ ਹਾਜ਼ਰ ਹੋਇਆ। ਆਪਣਾ ਘੋੜਾ ਸ਼ਾਹ ਨੂੰ ਪੇਸ਼ ਕੀਤਾ ਤੇ ਆਖਿਆ, 'ਚਲੋ ਲਾਹੌਰ। ਲਾਹੌਰ ਵਾਲੇ ਤੁਹਾਡੇ ਰਾਹ ਵਿਚ ਅੱਖਾਂ ਵਿਛਾਈ ਖੜੇ ਹਨ। ਬੜੀਆਂ ਇੰਤਜ਼ਾਰਾਂ ਹਨ ਤੁਹਾਡੀਆਂ ਲਾਹੌਰ ਵਿਚ।'
'ਏਨੀ ਤਕਲੀਫ, ਏਨਾ ਕਸ਼ਟ! ਮੈਂ ਆਪੇ ਆ ਜਾਂਦਾ।"
ਸ਼ਹਿਜਾਦਾ ਆਖਣ ਲੱਗਾ, 'ਮਹਾਰਾਜ ਤੁਹਾਡੀ ਬੜੀ ਇਜ਼ਤ ਕਰਦੇ ਹਨ। ਚਲੋ ਚਰਨ ਪਾਓ, ਲਾਹੌਰ ਪਵਿਤਰ ਕਰੋ।'
ਲਾਹੌਰ ਦੇ ਬਾਜ਼ਾਰ ਫੁੱਲਾਂ ਨਾਲ ਭਰ ਗਏ। ਸ਼ਾਹ ਦੇ ਸਿਰ ਤੋਂ ਸੈਟਾਂ ਹੋ ਰਹੀਆਂ ਸਨ। ਸ਼ਾਹ ਦੀ ਸਵਾਰੀ ਮੁਬਾਰਕ ਹਵੇਲੀ ਪੁਜੀ। ਸ਼ਹਿਜ਼ਾਦਾ ਖੜਕ ਸਿੰਘ ਮੁਬਾਰਕ ਹਵੇਲੀ ਦੇ ਬੂਹੇ ਤੋਂ ਮੁੜਿਆ। ਸ਼ਾਹ ਮੁਬਾਰਕ ਹਵੇਲੀ 'ਚ ਦਾਖ਼ਲ ਹੋ ਚੁਕਾ ਸੀ। ਤਲਾਵਤੇ ਕੁਰਾਨ ਹੋ ਰਹੀ ਸੀ। ਸ਼ਾਹ ਨੇ ਮੁਬਾਰਕ ਹਵੇਲੀ 'ਚ ਕਦਮ ਕੀ ਪਾਏ ਗੁਲਜ਼ਾਰਾਂ ਖਿੜ ਪਈਆਂ। ਵਫ਼ਾ ਬੇਗਮ ਦਾ ਖੁਸ਼ੀ ਵਿਚ ਕਿਤੇ ਭੁੰਜੇ ਪੈਰ ਨਹੀਂ ਸੀ ਲਗਦਾ। ਚੱਪਾ-ਚੱਪਾ ਜ਼ਮੀਨ ਦੇ ਉਤੇ ਚਲ ਰਹੀ ਸੀ।
ਕਿਲੇ ਵਿਚ ਵੀ ਤੇ ਮੁਬਾਰਕ ਹਵੇਲੀ ਵਿਚ ਜਸ਼ਨ ਹੋ ਰਹੇ ਸਨ। ਕਿਲੇ ਵਿਚ ਮਹਾਰਾਜਾ ਸਭ ਤੋਂ ਜ਼ਿਆਦਾ ਖੁਸ਼ ਸੀ ਤੇ ਮੁਬਾਰਕ ਹਵੇਲੀ ਵਿਚ ਵਫ਼ਾ ਬੇਗਮ। ਇਹ