Back ArrowLogo
Info
Profile
ਦੋਵੇਂ ਜਣੇ ਖੁਸ਼ੀ ਦੀਆਂ ਹੱਦਾਂ ਟਪ ਚੁਕੇ ਸਨ। ਸ਼ਾਹੀ ਕਿਲੇ ਵਿਚ ਸਾਰੀ ਰਾਤ ਤੇ ਮੁਬਾਰਕ ਹਵੇਲੀ 'ਚ ਅਧੀ ਰਾਤ ਜਸ਼ਨ ਤੇ ਜੰਬਨ ਰਿਹਾ।

'ਮਹਾਰਾਜ ਦੇ ਸਾਡੇ ਤੇ ਬੜੇ ਅਹਿਸਾਨ ਹਨ।'

'ਅਸੀਂ ਅਹਿਸਾਨਾਂ ਥਲੇ ਦਬ ਚੁਕੇ ਹਾਂ। ਇਹ ਬਾਦਸ਼ਾਹ ਏ ਜਾਂ ਫਰਿਸ਼ਤਾ ? ਬਾਦਸ਼ਾਹ ਇਹੋ ਜਿਹਾ ਹੋਣਾ ਚਾਹੀਦੈ।' ਵਫ਼ਾ ਬੇਗ਼ਮ ਸ਼ਾਹ ਨੂੰ ਆਖ ਰਹੀ ਸੀ।

ਦੇ ਮਹੀਨੇ ਲੰਘ ਗਏ।

ਸ਼ਾਹ ਜ਼ਮਾਨ ਸ਼ਾਹ ਸ਼ੁਜਾ ਤੇ ਵਫ਼ਾ ਬੇਗਮ ਤਿੰਨ ਜਣੇ ਦਿਨੇ ਈਦ ਤੇ ਰਾਤ ਸ਼ਬਰਾਤ ਮਨਾਉਂਦੇ।

ਇਕ ਦਿਨ ਯਕਦਮ ਸ਼ਾਹੀ ਏਲਚੀ ਮੁਬਾਰਕ ਹਵੇਲੀ ਦੇ ਬੂਹੇ ਸਾਹਮਣੇ ਆਣ ਕੇ ਖੜੇ ਗਿਆ। ਝੁਕ ਕੇ ਸਲਾਮ ਕੀਤੀ। ਪਰਵਾਨਾ ਭੇਜਿਆ।

ਆਓ ਕਿੱਧਰ ਆਏ ਹੋ?'

ਮਹਾਰਾਜ ਨੇ ਯਾਦ ਫੁਰਮਾਇਆ ਏ?' ਸ਼ਾਹ ਦੀ ਆਵਾਜ਼ ਸੀ।

'ਸ਼ਾਹ ਬੇਗ਼ਮ ਨੂੰ ਵਾਅਦਾ ਯਾਦ ਕਰਵਾਇਆ ਏ।' ਏਲਚੀ ਆਖ ਕੇ ਚੁਪ ਹੋ ਗਿਆ।

'ਕਿਉਂ ਬੇਗ਼ਮ ਤੂੰ ਆਪਣਾ ਵਾਅਦਾ ਯਾਦ ਕਿਉਂ ਨਹੀਂ ਰਖਿਆ? ਮਹਾਰਾਜ ਨੂੰ ਯਾਦ ਕਰਵਾਉਣ ਦੀ ਕਿਉਂ ਲੋੜ ਪਈ?' ਸ਼ਾਹ ਸੁਜਾ ਪਿਆਰ 'ਚ ਆਖ ਰਿਹਾ ਸੀ।

'ਮੈਂ ਕੋਹਨੂਰ ਦੇਣ ਦਾ ਵਾਅਦਾ ਕੀਤਾ ਸੀ ਕਿ ਸ਼ਾਹ ਸਹੀ ਸਲਾਮਤ ਲਾਹੌਰ ਆ ਜਾਏ ਤੇ ਮੈਂ ਉਹਦੇ ਬਦਲੇ ਮਹਾਰਾਜ ਨੂੰ ਕੋਹਨੂਰ ਹੀਰਾ ਦਵਾ ਦਿਆਂਗੀ।'

'ਉਹ ਤੇ ਗਿਰਵੀ ਏ ਕਾਬਲ ਵਿਚ, ਤਿੰਨ ਕਰੋੜ ਰੁਪਏ ਵਿਚ। ਝੂਠਾ ਵਾਅਦਾ, ਬੇਗਮ ਤੂੰ ਮੇਰੀ ਪੋਜ਼ੀਸ਼ਨ ਖਰਾਬ ਕਰ ਦਿੱਤੀ ਏ। ਮੈਨੂੰ ਤੂੰ ਮਹਾਰਾਜ ਦੇ ਸਾਹਮਣੇ ਜਲੀਲ। ਕਰ ਦਿਤੈ। ਅੱਖਾਂ ਨੀਵੀਆਂ ਕਰਨੀਆਂ ਪੈ ਗਈਆਂ ਨੇ। ਮਹਾਰਾਜ ਕੀ ਆਖਣਗੇ ਕਿ ਕਾਬਲ ਵਾਲੇ ਸਾਰੇ ਈ ਝੂਠੇ ਹਨ। ਅਛਾ ਮੈਂ ਮਹਾਰਾਜ ਨਾਲ ਆਪ ਮਿਲ ਕੇ ਇਹਦਾ ਕੋਈ ਹੱਲ ਕੱਢਾਂਗਾ।'

ਇਕ ਸੌ ਇਕ ਮੋਹਰਾਂ ਨਜ਼ਰਾਨੇ ਦੇ ਤੌਰ ਤੇ ਮਹਾਰਾਜ ਨੂੰ ਪੇਸ਼ ਕਰਨ ਲਈ ਦਿੱਤੀਆਂ। ਏਲਚੀ ਲੈ ਕੇ ਪਿਛਲੇ ਪੈਰੀਂ ਮੁੜ ਗਿਆ।

ਇਕ ਝੌਕਾ ਆਇਆ ਤੇ ਮੁਬਾਰਕ ਹਵੇਲੀ ਵਿਚ ਸੋਗ ਦੀ ਸਫ਼ ਵਿਛ ਗਈ। ਮਾਤਮ ਛਾ ਗਿਆ, ਬਹਾਰਾਂ ਪਰ ਲਾ ਕੇ ਉਡ ਗਈਆਂ। ਖ਼ਜ਼ਾਂ ਨੇ ਬੂਹੇ ਆਣ ਮੱਲੇ। ਬੇਗ਼ਮ ਦਾ ਚਿਹਰਾ ਮੁਰਝਾ ਗਿਆ। ਆਰਸੀ ਦਾ ਰੰਗ ਪੀਲਾ ਪੈ ਗਿਆ।

ਵਫ਼ਾ ਬੇਗਮ ਹੀਰੇ ਨੂੰ ਘੁਟ ਘੁਟ ਸੀਨੇ ਨਾਲ ਲਾ ਰਹੀ ਸੀ, ਪਰ ਠੰਢ ਨਾ ਪਈ ਸ਼ਾਹ ਤੋਂ ਬਗ਼ੈਰ। ਹੀਰਾ ਨਿਘ ਨਾ ਦੇ ਸਕਿਆ। ਹੀਰੇ ਨੇ ਉਲਟਾ ਮੁਸੀਬਤਾਂ ਦਾ ਪਹਾੜ ਸਿਰ ਤੇ ਡੇਗ ਦਿਤਾ।

ਸ਼ਾਹ ਤੇ ਬੇਗ਼ਮ ਦੋਵਾਂ ਨੇ ਇਕੱਲਿਆਂ ਤੜਫ਼ਦਿਆਂ ਸਾਰੀ ਰਾਤ ਕੱਢ ਦਿਤੀ। ਸੁਭਾਹ ਸਾਦਕ ਆਣ ਹੋਈ। ਇਕ ਨਮਾਜ਼ ਖ਼ਤਾ ਹੈ ਚੁਕੀ ਸੀ ਦਿਨ ਦੀ, ਸ਼ਾਹ ਅਜੇ ਵੀ ਸੁਭਾ ਪਿਆ ਸੀ।

97 / 111
Previous
Next