

ਰੁਤਬੇ ਨੂੰ ਪੁੱਜਦੀ ਹੈ ਤੇ ਇਹ 'ਹੋਰ' ਵੀ ਕੋਈ ਓਪਰੀਆਂ ਮੈਆਂ ਦੀ ਖਿਲਾਰ ਨਹੀਂ ਇਹ ਵੀ ਬਸ ਮੈਂ ਤੋਂ ਅਮੈਂ ਹੋਣੋਂ ਬਚ ਰਿਹਾ ਅਸਤਿਤਵ ਹੈ ਜੋ ਹੁਸਨ ਦੀਆਂ ਸਰਕਾਰਾਂ ਦਾ ਬੰਦਾ ਬਣਨ ਲੱਗਿਆਂ ਪਿੱਛੇ ਛੱਡ ਕੇ ਜਾਣਾ ਪੈਂਦਾ ਹੈ। ਇਹ ਹੈ ਸ਼ਿਅਰ ਵਿਚ ਜੁੜੇ ਲਫ਼ਜ਼ਾਂ ਦੇ ਮਰਮੀ ਸਬੰਧਾਂ ਦੀ ਖੇਡ। 'ਅਸੀਂ ਤੇ ਹੋਰ' ਇਕ ਹਸਤੀ ਦੇ ਅੱਡ-ਅੱਡ ਦਿਸ਼ਾਵਾਂ ਨੂੰ ਤੁਰੇ ਟੋਟਿਆਂ ਦੀ ਲੀਲ੍ਹਾ ਬਣ ਨਿਬੜੇ ਹਨ। ਲਫ਼ਜ਼ਾਂ ਦੀ ਪ੍ਰਤੱਖ ਸਾਦਗੀ ਦੇ ਓਹਲੇ ਵਿਚ ਅਰਥਾਂ ਦੇ ਤਣਾਓ ਦਾ ਕਿੰਨਾ ਮਰਮੀ ਸੰਸਾਰ ਜਗਮਗਾਂਦਾ ਦਿਸ ਪਿਆ ਹੈ। ਏਹੀ ਸਾਧੀ ਹੋਈ 'ਅਸੀਂ' ਹੈ ਜੋ ਖੂਨ ਵਿਚ ਡੁੱਬ ਕੇ ਗ਼ਜ਼ਲ ਲਿਖਦੀ ਹੈ, ਹੁਸਨ ਦੀਆਂ ਸਰਕਾਰਾਂ ਦੇ ਦਰ ਦਸਤਕ ਦੇਣ ਵਾਲਿਆਂ ਦੇ ਸਿਰ ਤਲੀਆਂ ਤੇ ਜੁ ਟਿਕੇ ਰਹਿੰਦੇ ਹਨ। ਬੇਸ਼ਕ ਸਿਰ ਤਲੀ ਧਰ ਕੇ ਹੁਸਨ ਦੀ ਗਲੀ 'ਚੋਂ ਗੁਜ਼ਰਨ ਵਾਲੇ ਆਪਣੇ ਆਪੇ ਤੋਂ ਪਾਰਲੇ ਜੱਗ ਦੀ ਵੇਦਨਾ ਦੇ ਮਹਿਰਮ ਬਣਿਆ ਕਰਦੇ ਹਨ। ਜਿੰਨਾ ਚਿਰ ਆਪੇ ਆਤਮ ਜਾਂ ਮੈਂ ਦੀਆਂ ਉਚੀਆਂ ਫ਼ਸੀਲਾਂ ਵਿਚ ਸ਼ਾਇਰ ਦੀ ਸੁਰਤ ਘਿਰੀ ਰਹਿੰਦੀ ਹੈ ਓਨਾ ਚਿਰ ਪਰਲੇ ਪਾਰ ਦੀਆਂ ਕੰਨਸੋਆਂ ਆ ਵੀ ਕਿਹੜੇ ਰਾਹ ਸਕਦੀਆਂ ਹਨ? ਇਹ ਮੁਅਜਜ਼ਾ ਤਾਂ ਉਦੋਂ ਵਾਪਰਦਾ ਹੈ ਜਦ ਸ਼ਾਇਰ ਆਪਣੀ ਖ਼ੁਦੀ ਨੂੰ ਬੁਲੰਦ ਕਰਕੇ ਇਨ੍ਹਾਂ ਫ਼ਸੀਲਾਂ ਤੋਂ ਉਚਾ ਉਠਦਾ ਤੇ ਖੁਲ੍ਹੇ ਅਸਮਾਨਾਂ ਵਿਚ ਵਿਚਰਦਾ ਹੋਇਆ ਦੇਸ਼ ਕਾਲ ਦੀ ਅਖੰਡ ਵਿਆਪਕਤਾ ਨਾਲ ਇਕ ਸੁਰ ਹੋ ਕੇ ਇਤਿਹਾਸ ਦੇ ਵਿਵੇਕ ਦੀ ਗਤ ਮਿਤ ਨੂੰ ਜਾਣਨ ਦੇ ਸਮਰੱਥ ਹੁੰਦਾ ਹੈ। ਉਦੋਂ ਹੀ ਉਸਦੀ ਨਜ਼ਰ ਵਿਚ ਇਤਿਹਾਸ ਦੇ ਵਿਵੇਕ ਦੀ ਤੀਜੀ ਅੱਖ ਬਣਨ ਵਾਲੀ ਰੌਸ਼ਨੀ ਪੈਦਾ ਹੁੰਦੀ ਹੈ ਅਤੇ ਡੁੱਬ ਕੇ ਸਦਾ ਖੂਨ ਵਿਚ ਗ਼ਜ਼ਲ ਲਿਖਣ ਦੀ ਯਾਤਰਾ ਇੱਥੋਂ ਹੀ ਸ਼ੁਰੂ ਹੁੰਦੀ ਹੈ। 'ਹੋਰ' ਜਿਹੜੇ ਇਸ ਮੁਕਾਮ ਤੇ ਪਹੁੰਚਣ ਤੋਂ ਪਹਿਲਾਂ ਹੀ ਚੀਚੀ ਤੇ ਪੱਟੀ ਬੰਨ ਕੇ ਸ਼ਹੀਦੀ ਮੁਕਟ ਪਹਿਨ ਲੈਂਦੇ ਹਨ, ਸ਼ਾਇਰੀ ਦਾ ਦਾਅਵਾ ਕਰਨ ਤੋਂ ਰੋਕ ਤਾਂ ਉਨ੍ਹਾਂ ਨੂੰ ਵੀ ਕੋਈ ਨਹੀਂ ਸਕਦਾ। ਬੇਸ਼ਕ ਏਨਾ ਫ਼ਰਕ ਤਾਂ ਹੁੰਦਾ ਹੀ ਹੈ ਕਿ 'ਅਸੀਂ" ਦੀਆਂ ਗ਼ਜ਼ਲਾਂ ਵਿਚ ਲਹੂ ਦੀ ਮੌਲਿਕਤਾ ਦਗਦੀ ਦਿਸਦੀ ਹੈ ਜਦ ਕਿ ਵਕਤ ਦੀ ਤਾਬਿਆ ਵਿਚ ਹੋਰ ਜਿਹੜੇ ਵਕਤ ਦੀ ਉਂਗਲ ਫੜ ਕੇ, ਵਕਤ ਦੇ ਬਹਿਰਾਂ ਤੇ ਬੰਦਿਸ਼ਾਂ ਵਿਚ ਬੜੇ ਇਹਤਿਆਤ ਨਾਲ ਮਿਣ ਮਿਣ ਕੇ ਕਦਮ ਪੁੱਟਦੇ ਹਨ, ਖਿੜੇ ਫੁੱਲਾਂ ਦਾ ਝਾਵਲਾ ਤਾਂ ਪਲ ਦੀ ਪਲ ਉਹ ਵੀ ਜਗਾ ਲੈਂਦੇ ਹਨ. ਭਾਵੇਂ ਰਤਾ ਗਹੁ ਨਾਲ ਵੇਖਿਆ ਫੁੱਲ ਕਾਗ਼ਜ਼ ਦੇ ਹੀ ਨਿਕਲ ਆਉਂਦੇ ਹਨ ਪਰ ਜੇ 'ਅਸੀ' ਤੇ 'ਹੋਰ' ਨੂੰ ਇੱਕ ਹਸਤੀ ਦੇ ਅੱਡ-ਅੱਡ ਦਿਸ਼ਾਵਾਂ ਨੂੰ ਤੁਰੇ ਟੋਟੇ ਮੰਨ ਲਿਆ ਤਾਂ ਇਹ ਮੰਨਣ ਵਿਚ ਕੀ ਇਤਰਾਜ਼ ਹੋ ਸਕਦਾ ਹੈ ਕਿ 'ਬਹਿਰ ਅੰਦਰ' ਲਿਖਣਾ ਵੀ ਅਸਲ ਵਿਚ ਡੁੱਬ ਕੇ ਸਦਾ ਖੂਨ ਵਿਚ ਲਿਖਣ' ਦੀ ਹੀ ਪਹਿਲੀ ਪੌੜੀ ਹੈ। ਜੇ ਕੋਈ ਪਹਿਲੀ ਪੌੜੀ ਦੇ ਰੈਣ ਬਸੇਰੇ ਨੂੰ ਹੀ ਜ਼ਿੰਦਗੀ ਦੀ ਆਖਰੀ ਸਿਖਰ ਮੰਨ ਕੇ ਬੈਠ ਜਾਏ ਤਾਂ ਉਹ 'ਬਹਿਰ ਅੰਦਰ' ਨਹੀਂ ਲਿਖੇਗਾ ਤਾਂ ਹੋਰ ਕਿਸ ਤਰ੍ਹਾਂ ਲਿਖੇਗਾ? ਬਹਿਰ ਤੋਂ ਨਿਆਰਾ ਹੋ ਕੇ ਲਿਖਣਾ ਤਾਂ ਬੇਸ਼ਕ