Back ArrowLogo
Info
Profile

ਧਾਂਤ ਜਾਣ ਦਾ ਸਸਤਾ ਤੇ ਸੌਖਾ ਇਲਾਜ

ਸਾਲਬ ਮਿਸਰੀ, ਸਤਾਵਰੀ, ਮੁਲੱਠੀ 4-4 ਤੋਲੇ, ਤਵਾਸੀਰ, ਦਾਣਾ ਛੋਟੀ ਇਲਾਚੀ ਅਤੇ ਸਰਦ ਚੀਨੀ 2-2 ਤੋਲੇ, ਵਰਕ ਚਾਂਦੀ 60 । ਵੱਖੋ ਵੱਖ ਕੁਟ ਪੀਸ ਕੇ ਵਰਕ ਰਲਾ ਕੇ 60 ਖੁਰਾਕਾਂ ਬਣਾ ਲਓ। ਇਕ-ਇਕ ਖੁਰਾਕ ਸਵੇਰੇ ਸ਼ਾਮ ਸਜਰੇ ਜਾਂ ਗਰਮ ਕਰਕੇ ਠੰਡੇ ਹੋਏ ਪਾ ਡੇਢ ਪਾ ਦੁੱਧ ਨਾਲ । ਇਹਨਾਂ ਨਾਲ ਸਾਲ ਦੋ ਸਾਲ ਦੇ ਅੰਦਰ ਅੰਦਰ ਦਾ ਮਰਜ ਚਲਾ ਜਾਂਦਾ ਹੈ । (ਪੰਸਾਰੀ ਨੂੰ ਬੇਨਤੀ ਕਰਨੀ ਪੁਰਾਣੀ ਦਵਾ ਨ ਦੇਵੇ । ਨਾਲੇ ਆਪਣੇ ਨੌਕਰ ਤੋਂ ਹੀ ਕੁਟਵਾ ਦੇਵੇ ।)

ਲੇਸ

ਜਦ ਇੰਦਰੀ ਹਿੜ ਕੇ ਕਰੜੀ ਹੋ ਜਾਂਦੀ ਹੈ, ਤਾਂ ਪਿੱਛੇ ਦੱਸੀ ਗਈ ਪਰਾਸਟੈਂਟ ਗਲੈਂਡ (ਗਿਲਟੀ) ਥਾਣੀਂ ਪਾਣੀ ਦੇ ਰੰਗ ਦੀ ਪਤਲੀ-ਪਤਲੀ ਜਿਲਬ ਜਿਹੀ ਥੋੜ੍ਹੀ-ਥੋੜ੍ਹੀ ਲੇਸ ਰਿਸ-ਰਿਸ ਕੇ ਪਿਸ਼ਾਬ ਦੇ ਰਸਤੇ ਵਿਚ ਆ ਜਾਂਦੀ ਹੈ । ਇਹ ਆਂਡੇ ਦੀ ਸਫੈਦੀ ਅਥਵਾ ਲਸੂੜੇ ਦੀ ਜਿਲਬ ਵਰਗੀ ਲੇਸ ਹੁੰਦੀ ਹੈ । ਇਹ ਏਨੀ ਥੋੜੀ ਹੁੰਦੀ ਹੈ, ਕਿ ਖੈਰੀ ਮੈਰੀ ਬਾਹਰ ਨਿਕਲ ਹੀ ਨਹੀਂ ਸਕਦੀ । ਹਾਂ, ਪਰ ਜਦ ਕਾਫ਼ੀ ਦੇਰ ਤਕ ਇੰਦਰੀ ਨਿਸਰੀ ਰਹੇ ਤੇ ਭੋਗ ਦਾ ਮੌਕਾ ਨਾ ਮਿਲੇ ਤਾਂ ਇਹ ਰਿਸ-ਰਿਸ ਕੇ ਇੰਦਰੀ ਦੇ ਮੂੰਹ ਤਕ ਆ ਜਾਂਦੀ ਹੈ । ਇਸ ਨੂੰ ਹੀ ‘ਮਜ਼ੀ' ਜਾਂ ਪ੍ਰਾਸਟੇਟੋਰੀਆ Prostatoria) ਆਖਦੇ ਹਨ । ਇਸ ਵਿਚ ਮਨੀ ਅਥਵਾ ਵੀਰਜ ਦੀ ਕੋਈ ਅੰਸ਼ ਨਹੀਂ ਹੁੰਦੀ ।

ਜਦ ਮਰਦ ਕਦੀ ਕੱਚੀ ਉਮਰੇ ਹੀ ਮਨੀ ਨੂੰ ਵਿਅਰਥ ਗਵਾਉਣ ਲੱਗ ਜਾਂਦੇ ਹਨ, ਜਾਂ ਕਾਫ਼ੀ ਦੇਰ ਦਾ ਭੋਗ-ਬਿਲਾਸ ਦਾ ਸਿਮਰਨ ਕਰ-ਕਰਕੇ ਆਨੰਦ ਲੈਂਦੇ ਰਹਿੰਦੇ ਹਨ, ਤਾਂ ਇਸਤ੍ਰੀ ਦੇ ਨਾਲ ਲੇਟੇ ਲੇਟੇ ਭੋਗ ਕਰਨ ਤੋਂ ਪਹਿਲੋਂ ਪਿਆਰ, ਮੁਹੱਬਤ ਦੀ ਛੇੜ-ਛਾੜ ਵਿਚ ਵੱਧ ਰੁਝੇ ਰਹਿੰਦੇ ਹਨ ਤੇ ਉਨ੍ਹਾਂ ਦੀ ਇੰਦਰੀ ਵਿਚੋਂ ਇਹ ਲੇਸ ਵਧੇਰੀ ਵਗਣ ਲੱਗ ਜਾਂਦੀ ਹੈ । ਇਸ ਰੋਗ ਦਾ ਬਿਨਾ ਦਵਾਈ ਇਲਾਜ ਤਾਂ ਇਹੋ ਹੀ ਹੈ, ਕਿ ਇੰਦਰੀ ਨੂੰ ਵਿਸ਼ੇ ਵਾਸ਼ਨਾ ਦੇ ਗੰਦੇ ਖਿਆਲਾਂ ਤੋਂ ਛੇ-ਮਹੀਨੇ ਦੀ ਛੁੱਟੀ ਦਿੱਤੀ ਜਾਵੇ । ਦਵਾਈ ਦਵਾਰਾ ਇਸ ਰੋਗ ਦਾ ਇਲਾਜ ਇਸ ਪ੍ਰਕਾਰ ਹੈ :-

ਪੰਸਾਰੀ ਪਾਸੋਂ ਮੰਗੋ-ਫੂਕਿਆ ਹੋਇਆ ਕੁਕੜੀ ਦੇ ਆਂਡੇ ਦਾ ਛਿਲਕਾ 5 ਤੋਲੇ, ਫੂਕੀ ਹੋਈ ਗੋਦੰਤੀ 10 ਤੋਲੇ, ਮੂਸਲੀ ਸਫੇਦ, ਸਤਾਵਰ,

133 / 239
Previous
Next