

ਅੱਠ ਸਾਤੇ ਲੈਂਦੇ ਹੈ ਤਾਂ ਪਹਿਲੇ ਸਾਤੋਂ ਵਿਚ ਅੱਠਵਾਂ ਹਿਸਾ ਫ਼ਾਇਦਾ ਹੋ ਜਾਣਾ ਚਾਹੀਦਾ ਹੈ । ਇਹ ਅਰਬਾ ਗਲਤ ਹੁੰਦਾ ਹੈ । "ਅਰਬਾ ਜਿਉਂ ਕਾ ਤਿਉਂ, ਕੁੰਨਬਾ ਡੁਬਾ ਕਿਉਂ" ਵਾਲੀ ਕਹਾਣੀ ਆਪ ਨੇ ਸੁਣੀ ਹੋਵੇਗੀ। ਹਰ ਇਕ ਕੰਮ ਅਜੇਹੀ ਹਿਸਾਬਦਾਨੀ ' ਦਾ ਮੁਹਾਤਾਜ ਨਹੀਂ ਹੁੰਦਾ । ਅਰੋਗਤਾ ਦਾ ਘੜਾ ਇਸ ਤਰ੍ਹਾਂ ਹਿਸਾਬਦਾਨੀ ਨਾਲ ਨਾ ਡੋਬੋ । ਜੇਕਰ ਅਰਬਾ ਹੀ ਲਗਾਉਣਾ ਹੋਵੇ ਤਾਂ ਪਹਿਲੋਂ ਆਪਣੀ ਪੀੜੀ ਹੇਠ ਸੋਟਾ ਫੇਰ ਕੇ ਵੇਖੋ ਕਿ ਆਪ ਨੇ ਆਪਣੇ ਵੀਰਜ ਨੂੰ ਵਿਗਾੜਨ ਵਿਚ ਕਿੰਨੇ ਸਾਲ ਲਗਾਏ ਅਥਵਾ ਆਪ ਵੀਰਜ ਨੂੰ ਵਿਗਾੜਨ ਵਾਲੀ ਚੰਦਰੀ ਵਾਦੀ ਦੇ ਅਧੀਨ ਹੋ ਕੇ ਹੱਥੀਂ ਆਪਣੀ ਸਿਹਤ ਦੇ ਨਾਜ਼ਕ ਸ਼ੀਸ਼ੇ ਨੂੰ ਚਕਨਾਚੂਰ ਕਰਨ ਵਾਸਤੇ ਬੇ-ਦਰਦ ਹੋ ਕੇ ਕਿੰਨਾ ਕੁ ਚਿਰ ਸੱਟਾਂ ਮਾਰਦੇ ਰਹੇ ਹੋ ? ਆਪ ਜੇਕਰ ਆਪਣੇ ਵੈਦ ਨੂੰ ਉਸ ਸਾਰੇ ਅਰਸੇ ਦਾ ਦਸਵਾਂ ਬਾਰਵਾਂ ਹਿੱਸਾ ਵਕਤ ਦੇਣ ਲਈ ਵੀ ਤਿਆਰ ਹੋਵੇਗੇ, ਤਾਂ ਆਪ ਆਪਣੇ ਇਲਾਜ ਵਿਚ ਨਹੀਂ ਘਬਰਾ ਸਕਦੇ । ਵੀਰਜ ਦੀਆਂ ਬੀਮਾਰੀਆਂ ਦਸਾਂ ਵੀਹਾਂ ਦਿਨਾਂ ਵਿਚ ਨਹੀਂ ਜਾਂਦੀਆਂ। ਆਪਣੇ ਵੈਦ ਨੂੰ ਐਵੇਂ ਪਰੇਸ਼ਾਨ ਨਾ ਕਰੋ । ਉਸ ਨੂੰ ਆਪਣੀ ਇੱਜ਼ਤ ਦਾ ਅਤੇ ਆਪ ਦੀ ਅਨਮੋਲ ਜ਼ਿੰਦਗੀ ਦਾ ਹਰ ਤਰ੍ਹਾਂ ਨਾਲ ਖਿਆਲ ਹੈ।
ਬੁਰੇ ਕੰਮਾਂ ਦਾ ਇੰਦਰੀ 'ਤੇ ਬੁਰਾ ਅਸਰ
ਜਦੋਂ ਕੱਚੀ ਉਮਰ ਵਿਚ ਲਿੰਗ ਦੀ ਭੈੜੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਵਿਚ ਹੇਠ ਲਿਖੇ ਸਾਰੇ ਜਾਂ ਕੁਝ ਨੁਕਸ ਪੈ ਜਾਂਦੇ ਹਨ:-
(1) ਇੰਦਰੀ ਦਾ ਮਾਸ ਕਮਜ਼ੋਰ, ਢਿੱਲਾ ਅਤੇ ਮੁਰਦਾ ਜਿਹਾ ਹੋ ਜਾਂਦਾ ਹੈ ।
(2) ਨਰਮੀ ਵਿਚ ਢਾਈ ਇੰਚ ਤੋਂ ਘੱਟ ਅਤੇ ਸਖਤੀ ਵਿਚ ਪੰਜ ਇੰਚ ਤੋਂ ਘੱਟ ਰਹਿ ਜਾਂਦੀ ਹੈ ਤੇ ਨਾਲ ਹੀ ਪਤਲੀ ਵੀ ਹੋ ਜਾਂਦੀ ਹੈ । ਪਰ ਇਕ ਗੱਲ ਕਦੀ ਨਾ ਭੁਲਣਾ ਕਿ ਬਿਨਾਂ ਬੁਰੀ ਤੇ ਅਯੋਗ ਵਰਤੋਂ ਕਰਨ ਦੇ ਵੀ ਕਈ ਮਰਦਾਂ ਦੀਆਂ ਇੰਦਰੀਆਂ ਜਮਾਂਦਰੂ ਹੀ ਛੋਟੀਆਂ ਹੁੰਦੀਆਂ ਹਨ । ਇਸ ਦੇ ਬਾਰੇ ਖਾਸ ਭੇਤ ਦੀ ਗੱਲ ਇਹ ਹੈ ਕਿ ਜਿਵੇਂ ਕਈਆਂ ਸਾਹਨਾਂ, ਬੈਲ ਬਲਦਾਂ ਦੇ ਸਿੰਙ ਵੱਡੇ ਵੱਡੇ ਅਤੇ ਇੰਦਰੀਆਂ ਵੀ ਵੱਡੀਆਂ ਅਤੇ ਕਈਆਂ ਦੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ ਹਨ, ਇਵੇਂ ਬਾਜ਼ੇ ਬਾਜ਼ੇ ਘਰਾਣਿਆਂ ਅੰਦਰ ਪੂਰਨ ਸਿਹਤ ਦੀ ਹਾਲਤ ਵਿਚ ਲਿੰਗ ਛੋਟੇ ਹੁੰਦੇ ਹਨ । ਪਰ ਸੰਤਾਨ ਉਹ ਵੀ ਪੈਦਾ ਕਰ ਸਕਦੇ ਹਨ। ਇਸ ਲਈ ਨੇਕ-