Back ArrowLogo
Info
Profile

ਗੱਲ ਵੀ ਠੀਕ ਕਹੀ ਗਈ ਜਾਪਦੀ ਹੈ ਕਿ ਦਸਵੇਂ ਤੇ ਸੋਲ੍ਹਵੇਂ ਦਿਨ ਭੋਗ ਕਰਨ ਨਾਲ ਵੀ ਮੁੰਡਾ ਹੀ ਪੈਦਾ ਹੁੰਦਾ ਏ । ਅੱਗੋਂ ਪਿੱਛੋਂ ਜਾਂ ਤਾਂ ਕੁਝ ਵੀ ਨਹੀਂ ਹੋਵੇਗਾ ਜਾਂ ਕੁੜੀਆਂ ਹੀ ਹੋਣਗੀਆਂ ।

11. ਮਰਦ, ਜੇਕਰ ਛੇਤੀ ਛੁਟ ਜਾਣ ਦਾ ਰੋਗੀ ਹੋਵੇ ਤਾਂ ਉਸਦੇ ਘਰ ਬਹੁਤ ਕਰਕੇ ਕੁੜੀਆਂ ਹੀ ਜੰਮਿਆਂ ਕਰਦੀਆਂ ਹਨ। ਇਹ ਰਾਏ ਮੇਰੇ ਮਨ ਲੱਗਦੀ ਹੈ, ਕਿਉਂਕਿ ਮੈਂ ਜਦ ਮਰਦਾਂ ਦਾ ਛੇਤੀ ਛੁਟ ਜਾਣ ਦੇ ਰੋਗ ਦਾ ਇਲਾਜ ਕਰ ਦਿੱਤਾ, ਤਾਂ ਉਨ੍ਹਾਂ ਦੇ ਘਰ ਮੁੰਡਾ ਜੰਮਣ ਦੀ ਖੁਸ਼ਖਬਰੀ ਮਿਲ ਗਈ ।

12. "ਨਾਗਰ ਸਰਵੱਰਸ" ਨਾਉਂ ਦੀ ਪੁਸਤਕ ਦੇ ਵਿਦਵਾਨ ਲੇਖਕ ਨੇ ਲਿਖਿਆ ਹੋ ਕਿ ਜ਼ਨਾਨੀ ਦੀ ਭਗ ਦੇ ਅੰਦਰਲੇ ਪਾਸੇ ਸੱਜੇ ਖੱਬੇ ਦੋ ਨਾੜੀਆਂ ਹੁੰਦੀਆਂ ਹਨ । ਸੱਜੇ ਪਾਸੇ ਦੀ ਨਾੜੀ ਵਿਚ ਵਿਸ਼ੇ ਭੋਗ ਦੀ ਉਕਸਾਹਟ ਆਉਣ ਨਾਲ ਮੁੰਡਾ ਜੰਮਦਾ ਹੈ । ਸਾਨੂੰ ਏਸ ਨਾੜੀ ਦਾ ਤਜਰਬਾ ਤਾਂ ਨਹੀਂ ਹੋਇਆ, ਪਰੰਤੂ ਇਹ ਆਯੁਰਵੇਦ ਦੇ ਉਸੇ ਹੀ ਅਸੂਲ ਦੀ ਵਿਗੜੀ ਹੋਈ ਸ਼ਕਲ ਜਾਪਦੀ ਹੈ, ਜੋ ਅਸੀਂ ਦੱਸ ਆਏ ਹਾਂ ਕਿ ਸੱਜੇ ਪਾਸੇ ਦੀ ਆਂਡੇਦਾਨੀ ਵਿਚ ਸੂਰਜ-ਗੁਣ ਪ੍ਰਧਾਨ ਹੁੰਦਾ ਹੈ, ਜਦ ਉਹ ਆਂਡੇਦਾਨੀ ਆਪਣਾ ਕੰਮ ਕਰ ਰਹੀ ਹੁੰਦੀ ਹੈ, ਤਾਂ ਉਸ ਵਿਚੋਂ ਨਿਕਲੇ ਹੋਏ ਆਂਡੇ ਦਾ ਮੇਲ ਮਰਦ ਦੀ ਮਨੀ ਦੇ ਜੀਵ ਨਾਲ ਹੋ ਜਾਣ 'ਤੇ ਮੁੰਡਾ ਜੰਮ ਪੈਂਦਾ ਹੈ । ਭੋਗ ਕਰਨ ਪਿੱਛੋਂ ਮਰਦ ਦੇ ਵੱਖ ਹੁੰਦਿਆਂ ਹੀ, ਪਤਨੀ ਸੱਜੀ ਵੱਖੀ ਲੇਟ ਜਾਵੇ ਅਤੇ ਕਈ ਘੰਟੇ ਉਸੇ ਰੁਖ ਲੰਮੀ ਪਈ ਰਹੇ ।  

13. ਜਿਹਾ ਕਿ ਅਸੀਂ ਪਹਿਲੋਂ ਲਿਖੇ ਆਏ ਹਾਂ, ਕਿ ਅੱਠਵੀਂ, ਦਸਵੀਂ ਬਾਰਵੀਂ, ਚੌਦਵੀਂ ਅਤੇ ਸੌਲ੍ਹਵੀਂ ਰਾਤ ਦਾ ਗਰਭ ਨਰ ਹੁੰਦਾ ਹੈ । ਤਜਰਬੇ ਦੇ ਆਧਾਰ 'ਤੇ ਅਜਿਹਾ ਹੁੰਦਾ ਸੁਣਿਆ ਵੇਖਿਆ ਗਿਆ ਹੈ, ਪਰ ਤਦ ਵੀ ਇਹ ਕੋਈ ਅਟਲ ਨਹੀਂ ਮਿਥਿਆ ਜਾ ਸਕਦਾ ।

14. ਇਹ ਗੱਲ ਬਹੁਤ ਸਾਰੇ ਥਾਈਂ ਤਜਰਬੇ ਵਿਚ ਆ ਚੁੱਕੀ ਹੈ ਕਿ ਜਿਨ੍ਹਾਂ ਨਾਰੀਆਂ ਨੂੰ ਮਾਹਵਾਰੀ ਬਹੁਤ ਖੁਲ੍ਹ ਕੇ ਪੈਂਦੀ ਹੈ ਅਤੇ ਮਹੀਨਾ ਪੂਰਾ ਹੋਣ ਤੋਂ ਪਹਿਲੋਂ ਨਹਾਉਣ ਵਾਲੀਆਂ ਹੋ ਜਾਂਦੀਆਂ ਹਨ, ਉਨ੍ਹਾਂ ਨੂੰ ਬਹੁਤ ਕਰਕੇ ਕੁੜੀਆਂ ਜੰਮਦੀਆਂ ਹਨ ਅਤੇ ਜਿਨ੍ਹਾਂ ਨੂੰ ਨਹਾਉਣੀ ਥੋੜੀ ਤੋਂ ਮਹੀਨੇ ਤੋਂ ਕੁਝ ਦਿਨ ਚੜ੍ਹ ਕੇ ਆਉਂਦੀ ਹੈ ਉਨ੍ਹਾਂ ਨੂੰ ਮੁੰਡੇ ਜੰਮਦੇ ਹਨ ।

15. ਮਾਹਵਾਰੀ ਨਹਾਉਣੀ ਆਰੰਭ ਹੋਣ ਤੋਂ ਕੁਝ ਦਿਨ ਪਹਿਲਾਂ

156 / 239
Previous
Next