Back ArrowLogo
Info
Profile

ਹੋਇਆ ਕਰਦੀ ਹੈ । ਮੁੰਡੇ ਦੀ ਸੂਰਤ ਵਿਚ ਘੱਟ ਕੇ ਆਇਆ ਕਰਦੀ ਹੈ, ਜੀਅ ਵੀ ਘੱਟ ਕੱਚਾ ਹੋਇਆ ਕਰਦਾ ਏ ਤੇ ਕੁੜੀ ਦੀ ਸੂਰਤ ਵਿਚ ਵਧੇਰੇ । ਮੁੰਡੇ ਦੀ ਹਾਲਤ ਵਿਚ ਚਿੱਟਾ ਪਾਣੀ ਘੱਟ ਪਿਆ ਕਰਦਾ ਏ ਤੇ ਕੁੜੀ ਦੀ ਸੂਰਤ ਵਿਚ ਵੱਧ। "ਸਟੈਥੋਸਕੋਪ" (ਦਿਲ ਅਤੇ ਫੇਫੜਿਆਂ ਦੀ ਧੜਕਣ ਤੋਲਣ ਵਾਲੀਆਂ ਡਾਕਟਰੀ ਟੂਟੀਆਂ) ਪੇਟ ਉੱਪਰ ਲੱਗਾਣ ਨਾਲ ਮੁੰਡੇ ਦੇ ਦਿਲ ਦੀ ਧੜਕਣ ਧੁੰਨੀ ਦੇ ਸੱਜੇ ਪਾਸੇ ਵੱਲ ਸੁਣਾਈ ਦੇਂਦੀ ਹੈ ਤੇ ਕੁੜੀ ਦੀ ਖੱਬੇ ਪਾਸੇ ਵੱਲ । ਪਰੰਤੂ ਸੋ ਵਿਚੋਂ ਦੋ ਤਿੰਨ ਹਾਲਤਾਂ ਵਿਚ ਇਹ ਸੱਜੇ ਖੱਬੇ ਦੀ ਪਛਾਣ ਵੀ ਨਿਰਮੂਲ ਸਿੱਧ ਹੋ ਜਾਇਆ ਕਰਦੀ ਹੈ । ਤਦ ਵੀ ਕਿਸੇ ਗੁਰ ਦਾ 98-99 ਪ੍ਰਤਿ ਸੈਂਕੜਾ ਠੀਕ ਸਿੱਧ ਹੋਣਾ ਮਾਮੂਲੀ ਗੱਲ ਨਹੀਂ ।

ਗਰਭ ਠਹਿਰ ਗਿਆ ਹੈ ਕਿ ਨਹੀਂ ?

ਜੋ ਇਸਤ੍ਰੀਆਂ ਬਾਲ-ਬੱਚੇ ਦੀਆਂ ਬਹੁਤ ਚਾਹਵਾਨ ਹੁੰਦੀਆਂ ਹਨ, ਉਹ 40-50 ਦਿਨ ਹੈਜ਼ (ਨਹਾਉਣੀ) ਬੰਦ ਰਹਿਣ 'ਤੇ ਇਹ ਗੱਲ ਜਾਣ ਲੈਣ ਲਈ ਡਾਹਢੀਆਂ ਵਿਆਕੁਲ ਹੋ ਜਾਇਆ ਕਰਦੀਆਂ ਹਨ ਕਿ ਗਰਭ ਠਹਿਰ ਗਿਆ ਹੈ ਕਿ ਨਹੀਂ ? ਸੋ ਉਹ ਦਵਾਈਆਂ ਤੇ ਮਿੱਸਾਂ ਦੇ ਅੱਗੇ ਪਿੱਛੇ ਚੱਕਰ ਕੱਟਣ ਲੱਗ ਜਾਂਦੀਆਂ ਹਨ । ਜੋ ਅੰਦਰ ਉਂਗਲੀਆਂ ਪਾ ਪਾ ਕੇ ਟੋਂਹਦੀਆਂ ਰਹਿੰਦੀਆਂ ਹਨ। ਇਹ ਕੰਮ ਗਰਭ ਵਾਸਤੇ ਅਤਿਅੰਤ ਹਾਨੀਕਾਰਕ ਹੁੰਦਾ ਹੈ ਤੇ ਕਈ ਵਾਰ ਅਜੇਹੀ ਛੇੜ ਛਾੜ ਨਾਲ ਗਰਭ-ਪਾਤ ਹੋ ਜਾਇਆ ਕਰਦਾ ਏ। ਕੋਈ ਡਾਕਟਰ, ਦਾਈ, ਮਿਸ ਜਾਂ ਜੋਤਿਸ਼ੀ ਢਾਈ ਮਹੀਨੇ ਬੀਤ ਜਾਣ ਤੋਂ ਪਹਿਲਾਂ ਵੀਹ ਵਿਸਵੇ ਨਿਸਚੇ ਪ੍ਰਸ਼ਨ ਨੂੰ ਨਹੀਂ ਕਹਿ ਸਕਦਾ । ਸੋ ਅਜਿਹੀ ਕਾਹਲੀ ਖਾਹ-ਮਖਾਹ ਵਿਚ ਆਪਣੀਆਂ ਆਸਾਂ ਉਮੀਦਾਂ ਦਾ ਖੂਨ ਨਾ ਕਰੋ ।

ਗਰਭਵਤੀ ਲਈ ਸਿਖਿਆ

ਚਿੰਤਾ, ਫ਼ਿਕਰ, ਭੋਗ-ਬਿਲਾਸ, ਗੁੱਸਾ, ਬੇਵਕਤ ਸੌਣਾ, ਜਾਗਣਾ, ਉੱਚੀਆਂ ਨੀਵੀਆਂ ਥਾਵਾਂ 'ਤੇ ਚਲਣਾ, ਛਾਲ ਮਾਰਨਾ, ਬਹੁਤਾ ਹੱਸਣਾ, ਰੋਣਾ, ਭੁੱਖੇ ਰਹਿਣਾ, ਥਕਣਾ, ਭਾਰ ਚੁਕਣਾ, ਟਾਂਗੇ ਪਸ਼ੂ ਦੀ ਸਵਾਰੀ ਕਰਨੀ, ਲਹੂ ਕਢਾਉਣਾ, ਭਿਆਨਕ ਕਹਾਣੀਆਂ ਸੁਣਨਾ, ਜੁਲਾਬ ਲੈਣਾ, ਕੁਨੈਨ ਵਰਤਣੀ, ਗਰਮ ਖੁਸ਼ਕ ਤੇ ਭਾਰੀਆਂ ਚੀਜ਼ਾਂ ਖਾਣੀਆਂ, ਹਰ ਵੇਲੇ ਲੰਮਿਆਂ ਪਿਆ ਰਹਿਣਾ ਮਨ੍ਹਾ ਹੈ । ਨਹੀਂ ਤਾਂ ਗਰਭਪਾਤ ਹੋ ਜਾਣ ਦਾ ਡਰ ਹੈ। ਮੋਟਰ,

158 / 239
Previous
Next