

ਟਾਂਗਾ, ਰਿਕਸ਼ਾ ਆਦਿ ਸਵਾਰੀ ਵਿਚ ਵੀ ਕਦੀ ਖਤਰਾ ਹੋ ਸਕਦਾ ਏ, ਕਦੀ ਕਦੀ ਉੱਚੇ ਨੀਵੇਂ ਥਾਂ ਦੇ ਕਾਰਨ ਅਜਿਹਾ ਝਟਕਾ ਲਗਿਆ ਕਰਦਾ ਏ, ਕਿ ਖੂਨ ਜਾਰੀ ਹੋ ਕੇ ਗਰਭਪਾਤ ਹੋ ਜਾਇਆ ਕਰਦਾ ਏ ।
ਖੋਆ (ਮਾਵਾ) ਮੈਦਾ, ਬਾਰੀਕ ਆਟੇ ਦੀ ਰੋਟੀ, ਆੜੂ, ਮਸਰ, ਮਾਸ, ਖੁੰਬ, ਅਨਾਰ, ਕੇਲਾ, ਦਹੀਂ ਚੌਲ, ਕਬਜ਼ ਕਰਨ ਵਾਲੇ ਪਦਾਰਥ ਹਨ, ਇਨ੍ਹਾਂ ਤੋਂ ਪਰਹੇਜ਼ ਰਖੋ ਤਾਂ ਜੋ ਗਰਭਵਤੀ ਨੂੰ ਕਬਜ਼ ਦੀ ਸ਼ਿਕਾਇਤ ਨਾ ਹੋ ਜਾਵੇ, ਜੇ ਹੋਵੇ ਤਾਂ ਦੁੱਧ, ਦਲੀਆ, ਖਰਬੂਜ਼ਾ, ਪਾਲਕ, ਘੀਆ ਤੋਰੀ, ਟੀਂਡੇ, ਛੋਲਿਆਂ ਦੀ ਰਸਾ, ਨਾਸਪਤੀ ਲੁਕਾਠ, ਚੇਰੀ ਗਲਾਸ, ਪਪੀਤਾ (ਆਰਿੰਡ ਖਰਬੂਜ਼ਾ) ਅਤੇ ਥੋੜ੍ਹੀ ਥੋੜ੍ਹੀ ਅੰਬ ਦੀ ਵਰਤੋਂ ਕਬਜ਼-ਕੁਸ਼ਾ ਖੁਰਾਕ ਸਾਬਤ ਹੁੰਦੀ ਹੈ । ਸੋ ਗਰਭਵਤੀ ਨੂੰ ਕਬਜ਼ ਨਾ ਹੋਣ ਦਿਓ, ਜੇ ਹੋਵੇ ਤਾਂ ਸੌਣ ਵੇਲੇ ਇਕ ਦੋ ਤੋਲੇ ਗੁਲਕੰਦ ਜਾਂ ਇਕ ਤੋਲਾ ਛਿਲਕਾ ਇਸਬਗੋਲ ਜਾਂ 1-2 ਮਰੁੱਬਾ ਹਰੜ ਦਾ ਮੁਰੱਬਾ ਥੋੜ੍ਹੇ ਦੁੱਧ ਨਾਲ ਬਗ਼ੈਰ ਕਿਸੇ ਡਰ ਦੇ ਖਾ ਸਕਦੀ ਹੈ।
ਜੇ ਗਰਭਵਤੀ ਦੇ ਕਿਸੇ ਮਰਜ਼ ਲਈ ਹਕੀਮ, ਡਾਕਟਰ ਜਾਂ ਵੈਦ ਪਾਸੋਂ ਦਵਾਈ ਲਈ ਜਾਵੇ ਤਾਂ ਉਸ ਨੂੰ ਗਰਭ ਸੰਬੰਧੀ ਦੱਸ ਦੇਣਾ ਜ਼ਰੂਰੀ ਹੈ ।
ਟੁਰਨਾ ਫਿਰਨਾ ਸੈਰ ਕਰਨਾ, ਖੁਸ਼ ਰਹਿਣਾ, ਸਾਫ ਸੁਥਰੇ ਕੱਪੜੇ ਪਾਣੇ, ਮਾਲਿਸ਼ ਕਰਨੀ, ਅਰੋਗ ਬਲਵਾਨ ਸੂਰਬੀਰ ਤੇ ਵਿਦਵਾਨ ਬਜ਼ੁਰਗਾਂ ਦੀਆਂ ਮੂਰਤਾਂ ਵੇਖਣੀਆਂ, ਉਹਨਾਂ ਦੇ ਕਾਰਨਾਮੇਂ ਪੜ੍ਹਨੇ, ਧਾਰਮਿਕ ਪੁਸਤਕਾਂ ਪੜ੍ਹਨੀਆਂ ਅਤੇ ਪਵਿਤ੍ਰ ਜੀਵਨ ਬਤੀਤ ਕਰਨਾ ਗਰਭਵਤੀ ਲਈ ਬੜੇ ਹੀ ਲਾਭ ਦੇਣ ਵਾਲੇ ਹਨ । ਚੇਤੇ ਰਹੇ ਕਿ ਮਾਤਾ ਪਿਤਾ ਦੀ ਸਿਹਤ ਅਤੇ ਚਾਲ ਚਲਨ ਦਾ ਸੰਤਾਨ 'ਤੇ ਅਸਰ ਪੈਂਦਾ ਹੈ । ਸਿਆਣੇ ਤੇ ਸੁੰਦਰ ਮਾਪਿਆਂ ਦੇ ਲੜਕੇ ਬਹੁਤੀ ਵਾਰ ਸਿਆਣੇ ਤੇ ਸੁੰਦਰ ਹੀ ਜੰਮਦੇ ਹਨ । ਇਹ ਭੀ ਵੇਖਿਆ ਗਿਆ ਹੈ ਕਿ ਸੰਗ ਕਰਨ ਸਮੇਂ ਮਾਤਾ ਪਿਤਾ ਵਿਚੋਂ ਕੋਈ ਕਿਸੇ ਰੋਗ ਵਿਚ ਫਸਿਆ ਹੋਇਆ ਹੋਵੇ, ਤਾਂ ਬੱਚੇ ਦੇ ਸਰੀਰ ਵਿਚ ਭੀ ਉਹੋ ਜ਼ਹਿਰ ਜਾ ਕੇ ਸਾਰੀ ਉਮਰ ਉਸਨੂੰ ਦੁੱਖ ਦੇਂਦਾ ਹੈ । ਨਸ਼ੇ ਵਿਚ ਚੂਰ ਹੋ ਕੇ ਭੋਗ ਕਰਨ ਵਾਲਿਆਂ ਦੇ ਬੱਚੇ ਨਿਕੰਮੇ ਤੇ ਬੇ-ਅਕਲ ਵੇਖੇ ਗਏ ਹਨ। ਨਹੀਂ ਜਾਸੂਸੀ ਤੇ ਯਾਰਾਨੇਬਾਜ਼ੀ ਦੇ ਨਾਵਲ ਪੜ੍ਹਨ ਵਾਲਿਆਂ ਅਤੇ ਇਹੋ ਜਿਹੇ ਹੀ ਕਿੱਸੇ-ਕਹਾਣੀ ਸੁਣਨ ਵਾਲਿਆਂ ਦੇ ਮੁੰਡੇ ਕੁੜੀਆਂ ਬੜੇ ਚਾਲਾਕ ਵਿਸ਼ੇਈ ਅਤੇ ਨਟ ਖਟ ਜੰਮਦੇ ਹਨ। ਗਮ, ਗੁੱਸਾ ਫ਼ਿਕਰ ਆਦਿਕ ਅਤੇ ਸਚਾਈ,