Back ArrowLogo
Info
Profile

ਨੇਕੀ ਈਮਾਨਦਾਰੀ, ਸੇਵਾ ਤੇ ਕੁਰਬਾਨੀ ਦੇ ਗੁਣ ਭੀ ਸੰਤਾਨ ਵਾਸਤੇ ਮਾਤਾ- ਪਿਤਾ ਦੇ ਖਮੀਰ ਵਿਚ ਹੀ ਸਮਾਏ ਹੁੰਦੇ ਹਨ । ਇਸ ਲਈ ਹਰ ਤਰ੍ਹਾਂ ਦਾ ਧਿਆਨ ਰਖਣਾ ਚਾਹੀਦਾ ਹੈ । ਗਰਭਵਤੀ ਦੇ ਬਹੁਤ ਮਿੱਠਾ ਖਾਣ ਨਾਲ ਬੱਚੇ ਨੂੰ ਪਿਸ਼ਾਬ ਦੀ ਬੀਮਾਰੀ, ਬਹੁਤ ਸੌਣ ਨਾਲ ਮੂਰਖਤਾ, ਖਟਾਈ ਨਾਲ ਫੋੜਾ ਫਿਨਸੀ ਅਤੇ ਰੋਣ ਨਾਲ ਅੱਖੀਆਂ ਖਰਾਬ ਹੋ ਜਾਂਦੀਆਂ ਹਨ।

ਗਰਭਵਤੀ ਲਈ ਖੁਰਾਕ

ਇਹ ਜਾਣਨਾ ਜ਼ਰੂਰੀ ਹੈ ਕਿ ਗਰਭ ਦੇ ਦਿਨਾਂ ਵਿਚ ਇਸਤ੍ਰੀ ਕੀ ਖਾਵੇ, ਜਿਸ ਨਾਲ ਬੱਚਾ ਅਰੋਗ ਅਤੇ ਬਲਵਾਨ ਹੋਵੇ ? ਦੁੱਧ, ਦਾਲ, ਸਬਜ਼ੀ, ਘਿਓ, ਮਲਾਈ, ਰੁਤ ਦੇ ਤਾਜ਼ੇ ਮੇਵੇ, ਬਦਾਮਾਂ ਦੀਆਂ ਭਿਉਂ ਕੇ ਛਿੱਲੀਆਂ ਹੋਈਆਂ ਗਿਰੀਆਂ, ਚਾਵਲ ਬਹੁਤ, ਮੋਟੇ ਆਟੇ ਦੀ ਰੋਟੀ, ਘਿਓ ਪਈ ਖਿਚੜੀ, ਦਲੀਆ, ਦਹੀਂ, ਲੱਸੀ ਗਰਭਵਤੀ ਲਈ ਲਾਭਦਾਇਕ ਹਨ । ਪਰੰਤੂ ਗਰਮ ਚੀਜ਼ਾਂ ਬਤਊਂ, ਗੰਢੇ, ਆਂਡੇ, ਮਾਸ, ਮੱਛੀ, ਅਚਾਰ, ਸਿਰਕਾ, ਬਾਜਰਾ, ਪਿਸਤਾ, ਛੁਹਾਰੇ ਤੇ ਨਾਰੀਆਲ ਆਦਿ ਹਾਨੀਕਾਰਕ ਹਨ । ਮਾਸਹਾਰੀ ਲੋਕ ਮਾਸ ਵਿਚ ਪੱਕੀਆਂ ਸਬਜ਼ੀਆਂ ਤੇ ਮਾਸ ਦੀ ਤਰੀ ਦੇ ਸਕਦੇ ਹਨ । ਪਰੰਤੂ ਗਰਭਵਤੀ ਦੇ ਮਾਸਹਾਰੀ ਹੋਣ ਨਾਲ ਉਸ ਦੇ ਬੱਚੇ ਨੂੰ ਆਮ ਕਰਕੇ ਪੇਟ ਦਾ ਕੋਈ ਨਾ ਕੋਈ ਰੋਗ ਲੱਗਾ ਰਹਿੰਦਾ ਹੈ ਤੇ ਨਾਲੇ ਬੁਧੀਹੀਨ ਹੁੰਦਾ ਹੈ । ਬਲਗ਼ਮੀ ਤੇ ਬਾਦੀ ਸੁਭਾਅ ਵਾਲੀਆਂ, 'ਨਾਖ, ਮਾਹ ਦੀ ਦਾਲ, ਕਚਾਲੂ, ਤਰਬੂਜ਼, (ਹਦਵਾਣਾ) ਤਰ, ਖੀਰਾ ਨਾ ਖਾਣ। ਹੋਰ- ਖੋਇਆ, ਮਾਵਾ ਵੇਸਨ, ਬਹੁਤ ਸਾਰਾ ਕੜ੍ਹਿਆ ਹੋਇਆ ਦੁੱਧ, ਰਬੜੀ ਦੁੱਧ, ਰਬੜੀ, ਬੋਝ ਦੇਣ ਵਾਲੀਆਂ ਚੀਜ਼ਾਂ ਨਾ ਖਾਵੋ । ਅਦਰਕ ਸਾਗ ਸਬਜ਼ੀ ਵਿਚ ਪਾਵੋ ।

ਮੁਰੱਬੇ ਦਾ ਆਉਲਾ ਇਕ ਤੇ ਚਾਂਦੀ ਦਾ ਵਰਕ ਇਕ, (ਸਰਦੀਆਂ ਵਿਚ ਸੋਨੇ ਦਾ ਇਕ ਵਰਕ ਭੀ ਮਿਲਾ ਸਕਦੇ ਹੋ) ਨਿੱਕੀਆਂ ਇਲਾਚੀਆਂ ਦੇ ਦਾਣੇ ਇਕ ਮਾਸਾ, ਤਵਾਸ਼ੀਰ ਹਲਕੀ ਨੀਲੀ ਇਕ ਮਾਸਾ ਮਿਲਾ ਕੇ ਹਰ ਰੋਜ਼ ਸਵੇਰੇ ਖਾਣੀ ਚਾਹੀਦੀ ਹੈ । ਕਬਜ਼ ਦੀ ਸ਼ਿਕਾਇਤ ਵਿਚ ਮੁਰੱਬਾ ਹਰੜ, ਛਿਲਕਾ ਇਸਬਗੋਲ ਜਾਂ ਗੁਲਕੰਦ ਖਵਾ ਸਕਦੇ ਹੋ । ਤੋਲਾ ਭਰ ਬਦਾਮ ਰੋਗਾਨ ਜਾਂ ਜੈਤੂਨ ਦਾ ਤੇਲ ਸੌਣ ਸਮੇਂ ਥੋੜ੍ਹੇ ਜਿਹੇ ਦੁੱਧ ਵਿਚ ਪਾ ਕੇ ਕਬਜ਼ ਦੂਰ ਕਰਨ ਲਈ ਪਿਆ ਦਿਆ ਕਰੋ ਤਾਂ ਬੜੀ ਅਰੋਗਤਾ ਦੋਵੇਗਾ ।

160 / 239
Previous
Next