Back ArrowLogo
Info
Profile

ਦਾ ਭਾਰ ਸਿਰ 'ਤੇ ਆ ਪਿਆ, ਹੁਣ ਰੰਗ ਉਘੜਦਾ ਹੈ । ਅੰਦਰਲੀਆਂ ਵਾਦੀਆਂ ਆਪਣੇ ਅਸਲੀ ਰੂਪ ਵਿਚ ਨਜ਼ਰੀ ਆਉਂਦੀਆਂ ਹਨ। ਜਿਨ੍ਹਾਂ ਦੇ ਅੰਦਰ ਹੋਰ ਤੇ ਬਾਹਰ ਹੋਰ ਹੁੰਦਾ ਹੈ, ਉਨ੍ਹਾਂ ਦੀ ਚਮਕ ਦਮਕ ਦਾ ਪੜਦਾ ਚੁਕਿਆ ਜਾਂਦਾ ਹੈ । ਪਤੀ ਦਾ ਖਿਆਲ ਹੋਰ, ਪਤਨੀ ਦਾ ਖਿਆਲ ਹੋਰ । ਪਤੀ ਦਾ ਮੂੰਹ ਪੂਰਬ ਨੂੰ ਤੇ ਪਤਨੀ ਦਾ ਪੱਛਮ ਨੂੰ । ਠਾਹ-ਠਾਹ, ਤੂੰ-ਤੂੰ, ਮੈਂ-ਮੈਂ । ਹੁਣ ਦੂਜਾ ਸਿਲਸਿਲਾ ਚਲਦਾ ਹੈ । ਤਲਾਕ ਦਿਓ, ਅਦਾਲਤਾਂ ਵਿਚ ਜੁਤੀਆਂ ਘਸਾਓ, ਕਾਨੂੰਨੀ ਨੁਕਤੇ ਲੱਭੋ, ਗਵਾਹੀਆਂ ਇਕੱਠੀਆਂ ਕਰੋ ਤੇ ਇਕ ਦੂਜੇ ਨੂੰ ਨੁਕਸਾਨ ਪਹੁੰਚਾਣ ਦੀ ਵੱਧ ਵੱਧ ਕੋਸ਼ਿਸ਼ ਕਰੋ । ਦੋ ਦਿਲ ਦਿਮਾਗ ਜਿਹੜੇ ਪਹਿਲਾਂ ਕਦੇ ਕੋਰਟਸ਼ਿਪ ਕਰ ਰਹੇ ਸਨ, ਇਕ ਦੂਜੇ ਉਤੋਂ ਸੌ ਸੌ ਵਾਰੀ ਸਦਕੇ ਵਾਰਨੇ ਜਾਂਦੇ ਸਨ, ਉਹੋ ਹੁਣ ਹੋਰ ਹੀ ਗੱਲਾਂ ਪਿੱਛੇ ਭੱਜੇ ਫਿਰਦੇ ਹਨ।

ਨਰ ਚਾਹਤ ਕੁਛ ਔਰ ਔਰੇ ਕੀ ਔਰੇ ਭਈ ॥

ਚਿਤਵਤ ਰਿਹੇ ਠਗੋਰ, ਫਾਸੀ ਗੱਲ ਪਰੀ ।।

ਗੱਲ ਇਹ ਹੈ ਕਿ ਕਈ ਨੌਜਵਾਨ ਇਕ ਸੁੰਦਰ ਮੁਖੜਾ ਵੇਖਕੇ ਉਸ ਦੇ ਪਿੱਛੇ ਸ਼ੁਦਾਈ ਹੋ ਜਾਂਦੇ ਹਨ ਅਤੇ ਕਹਿੰਦੇ ਹਨ ਕਿ "ਵਿਆਹ ਕਰਾਵਾਂਗਾ ਤਾਂ ਏਸੇ ਨਾਲ ਨਹੀਂ ਤਾਂ ਤੜਫ਼ ਤੜਫ਼ ਕੇ ਜਾਨ ਦੇ ਦੇਵਾਂਗਾ।" ਕਦੀ ਕਹਿੰਦੇ ਹਨ "ਮੈਂ ਬਚਨ ਦੇ ਬੈਠਾ ਹਾਂ ।” ਕਦੀ ਡਿਊਕ ਆਫ ਵਿੰਡਸਰ ਦਾ ਕਿੱਸਾ ਫੋਲ ਬੈਠਦੇ ਹਨ ਕਿ ਵੇਖੋ ਬਰਤਾਨੀਆਂ ਦੇ ਸ਼ਹਿਨਸ਼ਾਹ ਨੇ ਆਪਣਾ ਰਾਜ ਛੱਡਣਾ ਪਰਵਾਨ ਕਰ ਲਿਆ, ਪਰ ਪ੍ਰੇਮਿਕਾ ਨੂੰ ਦਿੱਤੇ ਹੋਏ ਬਚਨ ਦੀ ਉਲੰਘਣਾ ਨਹੀਂ ਕੀਤੀ। ਕਦੀ ਲੈਲਾ ਮਜਨੂੰ ਤੇ ਹੀਰ ਰਾਂਝੇ ਆਦਿ ਪੁਰਾਤਨ ਆਸ਼ਿਕਾਂ ਦੇ ਗੀਤ ਛੋਹ ਲੈਂਦੇ ਹਨ । ਵਫ਼ਾਦਾਰੀ ਤੇ ਜਫ਼ਾਕਾਰੀ ਦੇ ਦਰਦ ਭਰੇ ਹਵਾਲੇ ਦੇਂਦੇ ਰਹਿਣਾ ਤਾਂ ਉਨ੍ਹਾਂ ਦਾ ਨਿਤ ਪ੍ਰਤੀ ਦਾ ਸ਼ੁਗਲ ਬਣ ਜਾਂਦਾ ਹੈ। ਜਵਾਨੀ ਮਸਤਾਨੀ ਦੀ ਰਾਤ ਪੈ ਰਹੀ ਹੈ ਕਿਸੇ ਦਾ ਸਮਝਾਉਣਾ ਬੁਝਾਉਣਾ ਉਨ੍ਹਾਂ ਨੂੰ ਜ਼ਹਿਰ ਦੇ ਘੁਟ ਪ੍ਰਤੀਤ ਹੋਣ ਲਗਦੇ ਹਨ । ਪ੍ਰੰਤੂ ਪਿੱਛੋਂ ਉਸੇ ਪਸੰਦ ਕੀਤੀ ਤ੍ਰਮੀਤ ਦੇ ਬਹੁਤ ਨੇੜੇ ਰਹਿਣ ਨਾਲ ਉਹਨਾਂ ਨੂੰ ਬਹੁਤੀ ਵਾਰ ਉਸ ਸੁੰਦਰ ਤ੍ਰੀਮਤ ਦੀਆਂ ਅੰਦਰਲੀਆਂ ਕਰਤੂਤਾਂ ਪ੍ਰਗਟ ਹੋਣ ਲੱਗ ਪੈਂਦੀਆਂ ਹਨ। ਫੇਰ ਹੱਥ ਮਲਦੇ ਹਨ ਅਤੇ ਰੋ ਰੋ ਕੇ ਨੱਕ ਨਾਲ ਲਕੀਰਾਂ ਕੱਢਦੇ ਹਨ, "ਮੁੜ ਏਸ ਰਾਹ ਨਾ ਜਾਊ" ਜਿਹਾ ਕਿ ਕਵੀ ਨੇ ਕਿਹਾ ਹੈ :-

171 / 239
Previous
Next