

ਤੇਰਾ ਰੂਪ ਗਿਆ ਯਾ ਕੇ ਗਿਆ ਜੋਬਨ,
ਮੇਰੀ ਜੋਤ ਨੈਣਾਂ ਦੀ ਭਾਵੇਂ ਢਲ ਗਈ ।
ਕਦੀ ਸ਼ੌਕ ਸੀ ਤੇਰੇ ਦੀਦਾਰ ਦਾ, ਆਹ !
ਉਹ ਵੀ ਦਿਲ 'ਚੋਂ ਹੁਣ ਤਾਂ ਨਿਕਲ ਗਿਆ ।
ਮੰਨਿਆ ਕਿ ਕੋਰਟਸ਼ਿਪ ਦੁਆਰਾ ਹੋਏ ਸਾਰੇ ਵਿਆਹਾਂ ਦਾ ਤਾਂ ਇਹ ਹਾਲ ਨਹੀਂ ਹੁੰਦਾ, ਬਥੇਰੇ ਆਨੰਦ ਵਿਚ ਹਨ । ਪਰ ਜਿਨ੍ਹਾਂ ਦਾ ਮੰਦਾ ਹਾਲ ਹੁੰਦਾ ਹੈ ਉਹਨਾਂ ਦਾ ਵੀ ਕੋਈ ਸ਼ੁਮਾਰ ਨਹੀਂ ।
ਯੂਰਪ ਅਤੇ ਅਮਰੀਕਾ ਦੀਆਂ ਅਦਾਲਤਾਂ ਵਿਚ ਅਨੇਕਾਂ ਅਜੇਹੇ ਮੁਕੱਦਮੇ ਹਰ ਰੋਜ ਪੇਸ਼ ਹੁੰਦੇ ਹਨ ਜਿਨ੍ਹਾਂ ਵਿਚ ਇਕ ਦੂਜੇ ਪਾਸੋਂ ਤਲਾਕ ਲੈਣ ਦੀ ਮੰਗ ਕੀਤੀ ਜਾਂਦੀ ਹੈ । ਇਸ ਲਈ ਸਾਰੇ ਜੀਵਨ ਦਾ ਸਾਥੀ ਦਿਲੀ ਜਜ਼ਬਿਆਂ ਵਿਚ ਅੰਨ੍ਹੇ ਹੋ ਕੇ ਨਹੀਂ, ਸਗੋਂ ਊਚ ਨੀਚ ਵੇਖ ਕੇ ਦੂਰ ਅੰਦੇਸ਼ੀ ਨਾਲ ਤੇ ਸੋਚ ਵਿਚਾਰ ਕੇ ਨੀਯਤ ਕਰਨਾ ਚਾਹੀਦਾ ਹੈ। ਅੰਗਰੇਜ਼ੀ ਦੇ ਪ੍ਰਸਿਧ ਕਵੀ ਸ਼ੈਕਸਪੀਅਰ ਨੇ ਵਾਹ ਵਾਹ ਕਿਹਾ ਹੈ-
All that Glitters is not gold.
Often have you heard that told
Guilded tombs do worms infold.
ਅਰਥਾਤ-ਹਰ ਇਕ ਚਮਕਦਾਰ ਵਸਤੂ ਸੋਨਾ ਨਹੀਂ ਹੁੰਦੀ । ਤੁਸੀਂ ਅਕਸਰ ਲੋਕਾਂ ਨੂੰ ਕਹਿੰਦਿਆਂ ਸੁਣਿਆਂ ਹੋਵੇਗਾ ਕਿ ਵੱਡੇ ਵੱਡੇ ਆਲੀਸ਼ਾਨ ਮਕਬਰਿਆਂ ਦੀ ਤਹਿ ਹੇਠ, ਕੀੜੇ ਹੀ ਮਿਲਿਆ ਕਰਦੇ ਹਨ।
(ਵਿਆਹ ਵਾਸਤੇ)
ਵਰ, ਕੰਨਿਆਂ ਦੀ ਤਲਾਸ਼ ਦੀ ਔਖਿਆਈ
ਵਲਾਇਤ ਵਿਚ ਤਾਂ ਕੁੜੀਆਂ ਲਈ ਵਰ ਲਭਣ ਦੀ ਔਖਿਆਈ ਪੁਰਾਤਨ ਕਾਲ ਤੋਂ ਚਲੀ ਆ ਰਹੀ ਹੈ ਅਤੇ ਬੰਗਾਲ ਵਿਚ ਵੀ ਇਹ ਕਠਿਨਾਈ ਢੇਰ ਚਿਰ ਤੋਂ ਹੀ ਰਹੀ ਹੈ, ਕਿਉਂਕਿ ਉਥੇ ਕੁੜੀਆਂ ਦੀ ਸੰਖਿਆ ਮੁੰਡਿਆਂ ਨਾਲੋਂ ਵਧੇਰੇ ਹੈ । ਪ੍ਰੰਤੂ 25 ਸਾਲ ਤੋਂ ਇਹ ਔਕੜ ਸਾਰੇ ਭਾਰਤ ਵਰਸ ਵਿਚ ਡਾਢੇ ਭਿਆਨਕ ਰੂਪ ਵਿਚ ਅਨੁਭਵ ਹੋਣ ਲੱਗ ਗਈ ਹੈ । ਪੰਜਾਬ, ਰਾਜਪੂਤਾਨਾ ਅਤੇ ਉੱਤਰ ਪ੍ਰਦੇਸ਼ ਵਿਚ ਤਾਂ ਮੁੰਡਿਆਂ ਅਤੇ ਕੁੜੀਆਂ ਦੀ ਸੰਖਿਆ ਵਿਚ ਕੋਈ ਬਹੁਤਾ ਅੰਤਰ ਨਹੀਂ ਫੇਰ ਇਹ ਔਕੜ