Back ArrowLogo
Info
Profile

ਇਨ੍ਹਾਂ ਦੇਸ਼ਾਂ ਅੰਦਰ ਕਿਉਂ ਸਭ ਤੋਂ ਵਧੇਰੇ ਪੇਸ਼ ਆ ਰਹੀ ਹੈ ।

ਮੈਂ ਕਾਰਣ ਸਮਝਾਉਂਦਾ ਹਾਂ - ਫ਼ਰਜ਼ ਕਰੋ ਕਿ ਇਕ ਬ੍ਰਾਦਰੀ ਵਿਚ 100 ਕੁੜੀਆਂ ਅਤੇ 100 ਹੀ ਮੁੰਡੇ ਯੋਗ ਹੋ ਜਾਂਦੇ ਹਨ । ਉਸ ਵੇਲੇ ਅਸੀਂ ਕੀ ਵੇਖਦੇ ਹਾਂ ? ਕੁੜੀਆਂ ਤਾਂ 100 ਵਿਚੋਂ 90 ਹੀ ਸਿਹਤ, ਸੂਰਤ, ਸੁਭਾਅ, ਵਿਦਿਆ, ਸਿਲਾਈ, ਪਰੋਈ, ਰਸੋਈ ਅਤੇ ਹੋਰ ਘਰ ਦੇ ਕੰਮ ਕਾਜ ਦੀ ਯੋਗਤਾ ਦੇ ਲਿਹਾਜ਼ ਨਾਲ ਇਸ ਕਾਬਲ ਹੁੰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਗੁਣਾਂ ਅਤੇ ਮਾਪਿਆਂ ਦੀ ਹੈਸੀਅਤ ਤੇ ਘਰਾਣੇ ਦੇ ਤੁੱਲ ਚੰਗਾ ਪਤੀ ਮਿਲਣਾ ਚਾਹੀਦਾ ਹੈ । ਪਰੰਤੂ ਮੁੰਡੇ 100 ਵਿਚੋਂ ਮੁਸ਼ਕਿਲ ਨਾਲ 25 ਅਜੇਹੇ ਹੁੰਦੇ ਹਨ ਜੋ ਰੋਜ਼ਗਾਰ ਦੇ ਲਿਹਾਜ਼ ਨਾਲ ਵਧੀਆ ਸ਼ਰੇਣੀ ਦੇ ਤੇ ਕੁੜੀਆਂ ਵਾਲਿਆਂ ਦੀ ਮਨ ਪਸੰਦ ਦੇ ਗਿਣੇ ਜਾ ਸਕਣ । ਬਾਕੀ ਦੇ ਦਰਜਾ-ਬਦਰਜਾ ਘੱਟ ਮੇਲ ਦੇ ਹੁੰਦੇ ਜਾਂਦੇ ਹਨ । ਇਉਂ ਸਮਝ ਲਓ ਕਿ 25 ਫਸਟ ਕਲਾਸ, 25 ਸੈਕਿੰਡ ਕਲਾਸ, 25 ਇੰਟਰ ਕਲਾਸ ਤੇ 25 ਥਰਡ ਕਾਲਸ । ਚੰਗਾ ਰੋਜ਼ਗਾਰ ਜਾਂ ਕਮਾਈ ਬੜੀ ਚੀਜ਼ ਹੈ। ਰੋਜ਼ਗਾਰ ਚੰਗਾ ਨਹੀਂ ਹੋਵੇਗਾ ਤਾਂ ਆਪ ਕੀ ਖਾਏਗਾ, ਕੀ ਪਹਿਨੇਗਾ ਤੋ ਪਤਨੀ ਨੂੰ ਕੀ ਖਵਾਏਗਾ, ਕੀ ਪਹਿਨਾਏਗਾ ? ਸੋ ਵਿਆਹੁਣ ਯੋਗ 90 ਕੁੜੀਆਂ ਵਿਚੋਂ ਬਹੁਤਿਆਂ ਦੇ ਮਾਪਿਆਂ ਦੀ ਨਿਗਾਹ ਇਸੇ ਫ਼ਸਟ ਕਲਾਸ ਦੇ 25 ਮੁੰਡਿਆਂ 'ਤੇ ਹੀ ਪੈਂਦੀ ਹੈ ਤੇ ਹੁੰਦਾ ਇਹ ਹੈ ਕਿ ਜਦ ਉਨ੍ਹਾਂ ਚੰਗੇ ਮੁੰਡਿਆਂ ਦੀ ਏਨੀ ਪੁੱਛ ਗਿਛ ਤੇ ਕਦਰ ਹੋ ਜਾਂਦੀ ਏ, ਤਾਂ ਉਹ ਇਕ ਇਕ ਅਰਜ਼ੀ ਦੀ ਬੜੇ ਧਿਆਨ ਨਾਲ ਛਾਣ ਬੀਣ ਕਰਦੇ ਹਨ । ਓੜਕ ਉਹ 25 ਮੁੰਡੇ ਆਪਣੇ ਵਿਚਾਰ ਅਨੁਸਾਰ-ਕੋਈ ਰੁਪਈਆ ਵੇਖ ਕੇ, ਕੋਈ ਰੂਪ ਵੇਖ ਕੇ, ਕੋਈ ਵਿਦਿਆ ਵੇਖ ਕੇ, ਕੋਈ ਮਾਪਿਆਂ ਦੀ ਮਰਜ਼ੀ ਵੇਖ ਕੇ, ਕੋਈ ਘਰਾਣਾ ਵੇਖ ਕੇ, ਕੋਈ ਕੁਝ ਵੇਖ ਕੇ, 25 ਕੁੜੀਆਂ ਚੁਣ ਲੈਂਦੇ ਹਨ ਤਦ ਬਾਕੀ ਦੀਆਂ 65 ਕੁੜੀਆਂ ਦੇ ਮਾਪੇ ਉਧਰੋਂ ਨਿਰਾਸ ਹੋ ਕੇ ਉਨ੍ਹਾਂ ਮੁੰਡਿਆਂ ਵੱਲ ਨਿਗਾਹ ਦੁੜਾਉਂਦੇ ਹਨ, ਜੋ ਉਨਾਂ ਦੀ ਨਿਗਾਹ ਵਿਚ ਸੈਕਿੰਡ ਕਲਾਸ ਸਨ, ਸੈਕਿੰਡ ਕਲਾਸ ਮੁੰਡਿਆਂ ਦੇ ਮਾਪਿਆਂ ਨੇ ਪਹਿਲੋਂ ਉਨ੍ਹਾਂ ਪਾਸੋਂ ਕੁੜੀ ਦੇ ਨਾਤੇ ਦੀ ਆਪ ਮੰਗ ਕੀਤੀ ਸੀ । ਲੋਕਾਂ ਪਾਸੋਂ ਵੀ ਅਖਵਾਇਆ ਸੀ, ਤਦ ਉਨ੍ਹਾਂ ਨੇ ਫ਼ਸਟ ਕਲਾਸ ਮੁੰਡਾ ਪ੍ਰਾਪਤ ਕਰ ਲੈਣ ਦੀ ਆਸ ਵਿਚ ਉਨ੍ਹਾਂ ਨੂੰ ਟਾਲ ਦਿੱਤਾ ਸੀ, ਪ੍ਰੰਤੂ ਹੁਣ ਕੁੜੀ ਵਾਲੇ ਉਧਰੋਂ ਨਿਰਾਸ ਹੋ ਕੇ ਉਨ੍ਹਾਂ ਨੂੰ ਸੈਕਿੰਡ ਕਲਾਸ ਮੁੰਡਿਆਂ ਵਾਸਤੇ ਹੀ ਮਿੰਨਤਾਂ ਕਰਨੀਆਂ ਪੈ ਗਈਆਂ। ਪਰੰਤੂ ਤਦੋਂ ਤਕ ਉਨ੍ਹਾਂ ਵਿਚੋਂ ਬਥੇਰਿਆਂ ਨੂੰ ਦੂਸਰੀ ਥਾਂ ਤੋਂ ਕੁੜੀ ਦਾ

173 / 239
Previous
Next