Back ArrowLogo
Info
Profile

ਰਿਸਤਾ ਮਿਲ ਚੁਕਾ ਹੁੰਦਾ ਹੈ । ਸੋ, ਸੈਕਿੰਡ ਕਲਾਸ 25 ਮੁੰਡਿਆਂ ਨੂੰ 65 ਕੁੜੀਆਂ ਵਿਚੋਂ 25 ਕੁੜੀਆਂ ਪਸੰਦ ਕਰਨ ਦਾ ਮੌਕਾ ਮਿਲ ਗਿਆ। ਓੜਕ ਦੀ ਬਾਕੀ 65 ਵਿਚੋਂ ਗਏ 25, ਬਾਕੀ ਰਹੀਆਂ 40 ਕੁੜੀਆਂ। ਉਨ੍ਹਾਂ ਦੇ ਮਾਪਿਆਂ ਨੂੰ ਸੈਕਿੰਡ ਕਲਾਸ ਮੁੰਡਿਆਂ ਵਲੋਂ ਵੀ ਨਿਰਾਸ ਹੋ ਕੇ ਮਜਬੂਰੀ ਨੂੰ ਇੰਟਰ ਕਲਾਸ ਮੁੰਡਿਆਂ ਦੇ ਮੂੰਹ ਵੱਲ ਵੇਖਣਾ ਪੈ ਗਿਆ । ਥਰਡ ਕਲਾਸ ਮੁੰਡੇ ਨੂੰ ਕੁੜੀ ਦੇਣ ਨਾਲੋਂ ਉਹ ਹੋਰ ਉਡੀਕ ਕਰਨੀ ਪਸੰਦ ਕਰਦੇ ਹਨ । ਸੋ ਅਖੀਰ ਵਿਚ ਬਚੇ ਖੁਚੇ 25 ਮੁੰਡਿਆਂ ਅਤੇ 25 ਕੁੜੀਆਂ ਵਾਸਤੇ ਰਿਸ਼ਤਾ ਤਲਾਸ਼ ਕਰਨਾ ਵੱਡਾ ਭਾਰਾ ਗੋਰਖ ਧੰਦਾ ਬਣ ਜਾਂਦਾ ਹੈ ।

ਜਵਾਨ ਮੁੰਡਾ ਕੰਵਾਰਾ ਬਿਠਾਉਣਾ ਸੌਖਾ ਹੈ, ਜਵਾਨ ਕੁੜੀ ਨੂੰ ਘਰ ਵਿਚ ਕੰਵਾਰੀ ਬਿਠਾ ਕੇ ਰੱਖਣਾ ਡਾਹਢਾ ਮੁਸ਼ਕਿਲ ਹੋ ਜਾਂਦਾ ਹੈ । ਚਾਰ ਚੁਫੇਰੇ ਪਰੇਸ਼ਾਨੀ ਹੀ ਪਰੇਸ਼ਾਨੀ । ਕੰਵਾਰਾ ਮੁੰਡਾ ਤਾਂ ਆਪਣੇ ਕਿਸੇ ਸ਼ੁਗਲ ਧੰਦੇ ਵਿਚ ਲੱਗਾ ਰਹਿੰਦਾ ਹੈ ਕੁੜੀ ਬੇਕਾਰ ਘਰ ਵਿਚ ਕੈਦ ਹੋ ਕੇ ਕਿਵੇਂ ਨਿਚੱਲੀ ਬੈਠੀ ਰਹੇ । ਵੱਡੇ ਸ਼ਹਿਰਾਂ ਵਿਚ ਉਸ ਨੂੰ ਦਸਵੀਂ ਪਾਸ ਕਰਵਾ ਕੇ ਕਾਲਜ ਵਿਚ ਪੜ੍ਹਨੇ ਪਾ ਦਿੱਤਾ ਜਾਂਦਾ ਹੈ, ਜਿਉਂ ਜਿਉਂ ਉਮਰ ਵਧਦੀ ਜਾਂਦੀ ਹੈ ਤਿਉਂ ਤਿਉਂ ਉਸ ਦੇ ਖਰਚੇ ਦਾ ਬੋਝ ਵੀ ਦੂਣ ਸਵਾਇਆ ਹੁੰਦਾ ਜਾਂਦਾ ਹੈ । ਉਮਰ ਵਧੇਰੇ ਹੋ ਜਾਂਦੀ ਹੈ ਤਾਂ ਨਾਲ ਦੇ ਨਾਲ ਉਸ ਦੀ ਵਿਆਹ ਦੀ ਮਾਰਕੀਟ (ਮੰਡੀ) ਵਿਚ ਕੀਮਤ ਵੀ ਘੱਟ ਹੁੰਦੀ ਤੁਰੀ ਜਾਂਦੀ ਹੈ ।

ਜਿਨ੍ਹਾਂ ਮੁੰਡੇ ਵਾਲਿਆਂ ਨੇ ਕੁੜੀ ਦਾ ਸਾਕ ਲੈਣੋਂ ਨਾਂਹ ਕਰ ਦਿੱਤੀ ਸੀ, ਉਨ੍ਹਾਂ ਨਾਲ ਗਿਲਾ ਹੋ ਵੀ ਸਕਦਾ ਹੈ ਤੇ ਨਹੀਂ ਵੀ । ਗਿਲਾ ਤਾਂ ਇਤਨੀ ਗੱਲ ਦਾ ਹੋ ਸਕਦਾ ਹੈ ਕਿ ਉਹ ਇਖਲਾਕੀ ਕਮਜ਼ੋਰੀ ਦਾ ਸ਼ਿਕਾਰ ਹੋ ਗਏ ਜਾਂ ਉਨ੍ਹਾਂ ਨੇ ਰੁਪਏ ਪੈਸੇ ਤੇ ਦਾਜ ਦਾ ਲਾਲਚ ਕੀਤਾ ਜਾਂ ਉਹ ਕਈ ਕਈ ਵਾਰ ਆਸ ਦਿਲਾ ਕੇ ਮੁਕਰ ਜਾਂਦੇ ਰਹੇ ਹਨ । ਪਰ ਉਨ੍ਹਾਂ ਉਪਰ ਇਸ ਵਾਸਤੇ ਕੋਈ ਗਿਲਾ ਨਹੀਂ ਹੋ ਸਕਦਾ ਕਿ ਤਕੜੇ ਦਾ ਤਾਂ ਸਦਾ ਸੱਤੀਂ ਵੀਂਹ ਸੌ ਹੁੰਦਾ ਹੀ ਹੈ । ਅਸੀਂ ਤਾਂ ਕੁੜੀ ਵਾਲਿਆਂ ਨੂੰ ਹੀ ਪੁੱਛਦੇ ਹਾਂ ਕਿ ਪਹਿਲੋਂ ਹੀ ਤੁਸਾਂ ਇਹੋ ਜਿਹੇ ਥਾਂ ਮੱਥਾ ਕਿਉਂ ਡਾਹਿਆ, ਜਿਥੋਂ ਤਿਲਕ ਲੱਗਣ ਦੀ ਕੋਈ ਆਸ ਉਮੀਦ ਹੀ ਨਹੀਂ ਸੀ ? ਤੇ ਉਹ ਗੱਲ ਹੋਈ,

ਗੁਰੂ ਵਾਕ ਹੈ:-

"ਐਸਾ ਕੰਮ ਮੂਲ ਨਾ ਕੀਜੈ

ਜਿਦੇ ਅੰਤ ਨੂੰ ਪਛੋਤਾਈਏ ॥”

174 / 239
Previous
Next