

ਕੁੜੀ ਉਥੇ ਦਿਓ, ਜਿਥੇ ਉਸ ਦੀ ਕਦਰ ਪਵੇ, ਪਿੱਛੋਂ ਜੇਕਰ ਇਹੋ ਕੁਝ ਕਰਨਾ ਸੀ, ਤਾਂ ਪਹਿਲੋਂ ਹੀ ਸੈਕਿੰਡ ਤੇ ਇੰਟਰ ਕਲਾਸ ਮੁੰਡਿਆਂ ਦਾ ਖਿਆਲ ਕਿਉਂ ਨਾ ਕਰ ਲਿਆ ? ਤਦ ਤਾਂ ਉਹ ਅਤੇ ਉਸ ਦਾ ਸਾਰਾ ਪਰਿਵਾਰ ਤੁਹਾਡੀ ਧੀ ਨੂੰ ਸਿਰ ਮੱਥੇ ਉਪਰ ਬਿਠਾ ਕੇ ਲਿਜਾਣ ਲਈ ਝੋਲੀਆਂ ਅੱਡੀ ਖਲੋਤੇ ਸਨ, ਉਸ ਵੇਲੇ ਤਾਂ ਤੁਸੀਂ ਹਵਾ ਦੇ ਟੱਟੂ ਉਪਰ ਚੜ੍ਹ ਕੇ ਅੱਡੀਆਂ ਚਲਾ ਰਹੇ ਸੀ, ਜਦ ਹੁਣ ਠੋਕਰ ਲੱਗੀ ਤਾਂ :-
"ਜੀਅ ਕੋ ਸੋਚ ਭਈ, ਕਿਸ ਬਿਧ ਉਤਰੇਂਗੇ ਪਾਰ ।”
ਕਿਹੋ ਜਿਹੀ ਕੁੜੀ ਨਾਲ ਵਿਆਹ ਰਚਾਇਆ ਜਾਵੇ ?
ਇਹ ਸਵਾਲ ਸਾਡੇ ਪਾਸੋਂ ਅਕਸਰ ਪੁੱਛਿਆ ਜਾਂਦਾ ਹੈ । ਇਸ ਲਈ ਅਸੀਂ ਹਰ ਪ੍ਰਕਾਰ ਦੇ ਲੋੜਵੰਦਾਂ ਲਈ ਥੋੜ੍ਹੇ ਵਿਚ ਹੀ ਉੱਤਰ ਦੇਣ ਦਾ ਜਤਨ ਕਰਦੇ ਹਾਂ । ਇਹ ਪ੍ਰਸ਼ਨ ਜਿੰਨਾ ਵਿਸ਼ੇਸ਼ ਅਤੇ ਜ਼ਰੂਰੀ ਹੈ ਓਨਾ ਹੀ ਨਾਜ਼ਕ ਤੇ ਟੇਢਾ ਵੀ ਹੈ । ਪਰੰਤੂ ਇਸ ਦੇ ਬਾਰੇ ਪਾਠਕਾਂ ਨੂੰ ਠੀਕ ਰਸਤਾ ਦੱਸਣਾ ਮੇਰਾ ਲਾਜ਼ਮੀ ਫ਼ਰਜ਼ ਵੀ ਹੈ । ਇਸ ਪ੍ਰਸ਼ਨ ਦਾ ਮੋਟਾ ਜਿਹਾ ਉੱਤਰ ਇਸ ਪ੍ਰਕਾਰ ਹੈ ਕਿ 1. ਸਿਹਤ । 2. ਸੂਰਤ । 3. ਸੁਭਾਅ । 4. ਵਿਦਿਆ । 5. ਘਰਾਣਾ । 6. ਘਰ ਦੇ ਕੰਮ ਕਾਜ ਦੀ ਸੂਝ-ਬੂਝ ਅਤੇ ਉਸ ਦਾ ਨਿਤ ਦਾ ਅਭਿਆਸ ਵਿਚਾਰ ਕਰਨੇ ਯੋਗ ਹਨ 1 7. ਜੇਕਰ ਗਾਉਣਾ ਵੀ ਜਾਣਦੀ ਹੋਵੇ ਤਾਂ ਸੋਨੇ ਉਪਰ ਸੁਹਾਗਾ ਸਮਝੋ । 8. ਇਨ੍ਹਾਂ ਸਾਰਿਆਂ ਹੀ ਗੁਣਾਂ ਦੇ ਉਤੋਂ ਦੀ ਮੁੰਡੇ ਦੀ ਹਮ-ਖਿਆਲ ਅਤੇ ਹਮ- ਮਿਜ਼ਾਜ ਵਹੁਟੀ ਲੱਭ ਪੈਣਾ ਦੋਹਾਂ ਦੇ ਪੁਸਪਰ ਪ੍ਰੇਮ ਤੇ ਪਿਆਰ ਦਾ ਬੀਮਾ ਕਰਵਾ ਲੈਣਾ ਹੈ । ਹੁਣ ਅਸੀਂ ਉਤੇ ਦੱਸੇ ਗੁਣਾਂ ਦੀ ਇਕ ਇਕ ਕਰਕੇ ਨੰਬਰਵਾਰ ਕੁਝ ਵਿਆਖਿਆ ਕਰਦੇ ਹਾਂ ਕਿਉਂਕਿ ਇਨ੍ਹਾਂ ਇਕ ਇਕ ਕਰਕੇ ਅੰਦਰ ਬੜੇ ਡੂੰਘੇ ਭੇਤ ਰਖਦਾ ਹੈ ।
ਸਿਹਤ-1. ਸਰੀਰ ਮਜ਼ਬੂਤ, ਸੁਡੌਲ ਤੇ ਫੁਰਤੀਲਾ । ਨਾ ਬਹੁਤਾ ਪਤਲਾ ਨਾ ਬਹੁਤਾ ਮੋਟਾ । ਚਿਹਰੇ ਉਪਰ ਲਾਲੀ । 2. ਕਦ ਮਰਦ ਨਾਲੋਂ ਇਕ ਦੋ ਇੰਚ ਮਧਰਾ ਪਰੰਤੂ ਜੇ ਕਰ ਮਰਦ ਮਧਰੇ ਕਦ-ਕਾਠ ਦਾ ਹੋਵੇ ਤਾਂ ਬਰਾਬਰ ਦੇ ਕਦ ਦਾ ਵੀ ਕੋਈ ਹਰਜ ਨਹੀਂ । 3. ਉਮਰ 17 ਤੋਂ 20 ਦੇ ਦਰਮਿਆਨ । 4. ਕੁੜੀ ਦੀ ਮਾਂ ਭਰਜਾਈ ਆਦਿ ਕੋਲੋਂ ਮਾਲੂਮ ਕਰ ਲਿਆ ਜਾਵੇ ਕਿ ਕੁੜੀ ਦੀ ਨਾਉਣੀ ਦੀ ਹਾਲਤ ਤਾਂ ਠੀਕ ਹੈ ? ਕਦੀ ਬੇਹੋਸ਼ੀ, ਚਿੱਟਾ ਪਾਣੀ, ਲੰਮੇ ਬੁਖਾਰ, ਲੰਮੀ ਖੰਘ ਦੀ ਕੋਈ ਸ਼ਿਕਾਇਤ ?